Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਚੋਣ ਸਰਬਸੰਮਤੀ ਨਾਲ ਹੋਈ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਚੋਣ ਸਰਬਸੰਮਤੀ ਨਾਲ ਹੋਈ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਸ਼ੁੱਕਰਵਾਰ ਐਸੋਸੀਏਸਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਜਗਮੀਤ ਸਿੰਘ ਐਮ ਪੀ ਪੀ ਦੇ ਆਫਿਸ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਬੜਿੰਗ , ਨਿਰਮਲ ਸਿੰਘ ਸੰਧੂ, ਜੰਗੀਰ ਸਿੰਘ ਸੈਂਹਬੀ, ਪ੍ਰੋ: ਨਿਰਮਲ ਸਿੰਘ ਧਾਰਨੀ, ਬਲਵਿੰਦਰ ਬਰਾੜ ਅਤੇ ਕਰਤਾਰ ਸਿੰਘ ਚਾਹਲ ਸ਼ੁਸ਼ੋਭਤ ਸਨ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਨੇ ਸੀਨੀਅਰਜ਼ ਐਸੋਸੀਏਸ਼ਨ ਵਲੋਂ ਕਰਵਾਏ 17 ਜੂਨ ਦੇ ਮਲਟੀਕਲਚਰਲ ਪ੍ਰੋਗਰਾਮ ਦੀ ਕਾਰਜਕਾਰਨੀ ਵਲੋਂ ਪੜਚੋਲ ਬਾਰੇ ਦੱਸਣ ਉਪਰੰਤ ਮੈਂਬਰਾਂ ਨੂੰ ਆਪਣੇ ਵਿਚਾਰ ਦੱਸਣ ਲਈ ਕਿਹਾ ਜਿਸ ਵਿੱਚ ਕਸਮੀਰ ਸਿੰਘ ਦਿਓਲ, ਬਲਵਿੰਦਰ ਬਰਾੜ, ਪ੍ਰੋ: ਨਿਰਮਲ ਸਿੰਘ ਧਾਰਨੀ, ਸੁਖਮੰਦਰ ਰਾਮਪੁਰੀ, ਜਸਬੀਰ ਬਾਠ, ਦੇਵ ਸੂਦ, ਬਖਸ਼ੀਸ਼ ਸਿੰਘ ਗਿੱਲ, ਦਰਸ਼ਨ ਗਰੇਵਾਲ ਅਤੇ ਕਈ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰੋਗਰਾਮ ਵਿੱਚ ਕੁੱਝ ਮਾਮੂਲੀ ਤਰੁੱਟੀਆਂ ਦੇ ਬਾਵਜੂਦ ਪਰੋਗਰਾਮ ਦੀ ਵੱਡੀ ਸਫਲਤਾ ‘ਤੇ ਖੁਸ਼ੀ ਪ੍ਰਗਟ ਕੀਤੀ।
ਇਸ ਉਪਰੰਤ ਅਗਲੀ ਟਰਮ ਲਈ ਪਰਬੰਧਕੀ ਕਮੇਟੀ ਦੀ ਚੋਣ ਹੋਣੀ ਸੀ। ਕਾਰਜਕਾਰਨੀ ਦੇ ਕੁੱਝ ਪੁਰਾਣੇ ਮੈਂਬਰਾਂ ਜਿਵੇਂ ਬਲਵਿੰਦਰ ਬਰਾੜ ਅਤੇ ਕਰਤਾਰ ਚਾਹਲ ਦੀ ਇੱਛਾਂ ਸੀ ਕਿ ਇਸ ਵਾਰ ਕੁੱਝ ਨਵੇਂ ਮੈਂਬਰ ਜਰੂਰ ਲਏ ਜਾਣ ਪਰੰਤੂ ਹਾਜਰ ਸਾਰੇ ਹੀ ਮੈਂਬਰਾਂ ਨੇ ਪੁਰਜ਼ੋਰ ਮੰਗ ਕੀਤੀ ਕਿ ਅਗਲੀ ਟਰਮ ਲਈ ਪਹਿਲਾਂ ਵਾਲੀ ਕਮੇਟੀ ਹੀ ਰੱਖੀ ਜਾਵੇ। ਇਸਤਰ੍ਹਾਂ ਪਹਿਲਾਂ ਵਾਲੀ ਕਮੇਟੀ ਨੂੰ ਹੀ ਸਰਬਸੰਮਤੀ ਨਾਲ ਚੁਣ ਲਿਆ ਗਿਆ। ਸਕੱਤਰ ਨਿਰਮਲ ਸੰਧੂ ਨੇ ਇਸ ਵਾਸਤੇ ਸਭ ਨੂੰ ਵਧਾਈ ਦਿੰਦਿਆਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਪਰਮਜੀਤ ਸਿੰਘ ਨੇ ਕਾਰਜਕਾਰਨੀ ਕਮੇਟੀ ਵਲੋਂ ਉਹਨਾਂ ਦੇ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਮੈਂਬਰਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।

Check Also

ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ …