Breaking News
Home / ਪੰਜਾਬ / 4 ਕਰੋੜ ਦਾ ਘੋਟਾਲਾ ਕਰਨ ਵਾਲੇ ਖ਼ਜ਼ਾਨਾ ਅਫ਼ਸਰਾਂ, ਕਲਰਕਾਂ ਅਤੇ ਮੁੱਖ ਅਧਿਆਪਕ ਨੂੰ 5-5 ਸਾਲ ਕੈਦ

4 ਕਰੋੜ ਦਾ ਘੋਟਾਲਾ ਕਰਨ ਵਾਲੇ ਖ਼ਜ਼ਾਨਾ ਅਫ਼ਸਰਾਂ, ਕਲਰਕਾਂ ਅਤੇ ਮੁੱਖ ਅਧਿਆਪਕ ਨੂੰ 5-5 ਸਾਲ ਕੈਦ

2010 ‘ਚ ਦਰਜ ਹੋਇਆ ਸੀ ਭ੍ਰਿਸ਼ਟਾਚਾਰ ਦਾ ਮਾਮਲਾ
ਗੁਰਦਾਸਪੁਰ/ਬਿਊਰੋ ਨਿਊਜ਼
ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵੱਲੋਂ 4 ਕਰੋੜ ਦਾ ਘੋਟਾਲਾ ਕਰਨ ਵਾਲੇ ਬਟਾਲਾ ਖ਼ਜ਼ਾਨਾ ਦਫ਼ਤਰ ਦੇ 4 ਸੇਵਾ ਮੁਕਤ ਖ਼ਜ਼ਾਨਾ ਅਫ਼ਸਰਾਂ, 5 ਕਲਰਕਾਂ ਅਤੇ ਮੁੱਖ ਅਧਿਆਪਕ ਸਮੇਤ 11 ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਪ੍ਰਤੀ ਵਿਅਕਤੀ 2 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਸਾਲ 2010 ਵਿਚ ਖ਼ਜ਼ਾਨਾ ਅਫ਼ਸਰ ਹਰਜਵੰਤ ਸਿੰਘ ਦੀ ਸ਼ਿਕਾਇਤ ‘ਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਬਟਾਲਾ ਥਾਣਾ ਸਿਟੀ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।

Check Also

ਫਿਰੋਜ਼ਪੁਰ ‘ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਹੋਏ ਖੋਖਲੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ-ਦਿਨ …