Breaking News
Home / ਭਾਰਤ / ਵੈਂਕਈਆ ਨਾਇਡੂ ਦੇ ਮੰਤਰੀ ਪਦ ਤੋਂ ਅਸਤੀਫੇ ਤੋਂ ਬਾਅਦ

ਵੈਂਕਈਆ ਨਾਇਡੂ ਦੇ ਮੰਤਰੀ ਪਦ ਤੋਂ ਅਸਤੀਫੇ ਤੋਂ ਬਾਅਦ

ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਸਮ੍ਰਿਤੀ ਇਰਾਨੀ ਨੂੰ ਮਿਲਿਆ
ਨਰਿੰਦਰ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮ੍ਰਿਤੀ ਇਰਾਨੀ ਨੂੰ ਵੈਂਕਈਆ ਨਾਇਡੂ ਦੀ ਜਗ੍ਹਾ ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸਮ੍ਰਿਤੀ ਇਰਾਨੀ ਕੋਲ ਕੱਪੜਾ ਮੰਤਰਾਲਾ ਵੀ ਹੈ ਅਤੇ ਹੁਣ ਉਸ ਕੋਲ ਸੂਚਨਾ ਪ੍ਰਸਾਰਨ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਇਲਾਵਾ ਵੈਂਕਈਆ ਨਾਇਡੂ ਦੀ ਜਗ੍ਹਾ ਨਰਿੰਦਰ ਸਿੰਘ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।
ਐਨਡੀਏ ਵੱਲੋਂ ਸਾਬਕਾ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਲਈ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਆਪਣੇ ਤਿੰਨਾਂ ਮੰਤਰਾਲਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵੈਂਕਈਆ ਨਾਇਡੂ ਮੋਦੀ ਕੈਬਨਿਟ ਵਿੱਚ ਕਈ ਅਹਿਮ ਮੰਤਾਰਲਿਆ ਦੀ ਜ਼ਿੰਮੇਵਾਰੀ ਸਾਂਭ ਰਹੇ ਸਨ। ਨਾਇਡੂ ਕੋਲ ਸੂਚਨਾ ਪ੍ਰਸਾਰਨ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ ਤੇ ਗ਼ਰੀਬੀ ਹਟਾਓ ਸਮੇਤ ਤਿੰਨ ਮੰਤਰਾਲੇ ਸਨ।

Check Also

ਜੰਮੂ ਕਸ਼ਮੀਰ ਦੇ ਹੰਦਵਾੜਾ ਵਿਚ ਭਾਰਤੀ ਫੌਜ ਨੇ ਮੁਕਾਬਲੇ ‘ਚ 3 ਅੱਤਵਾਦੀ ਮਾਰ ਮੁਕਾਏ

ਅਪਰੇਸ਼ਨ ਦੌਰਾਨ ਇਕ ਮਹਿਲਾ ਦੀ ਵੀ ਹੋਈ ਮੌਤ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਹੰਦਵਾੜਾ ਵਿਚ …