Breaking News
Home / ਭਾਰਤ / ਅਰੁਣ ਜੇਤਲੀ ਦੇ ਬਿਆਨ ‘ਤੇ ਭੜਕਿਆ ਚੀਨ

ਅਰੁਣ ਜੇਤਲੀ ਦੇ ਬਿਆਨ ‘ਤੇ ਭੜਕਿਆ ਚੀਨ

ਕਿਹਾ, ਚੀਨ ਵੀ ਹੁਣ 1962 ਵਾਲਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸਿੱਕਮ ਸਥਿਤ ਭਾਰਤ-ਚੀਨ ਸਰਹੱਦ ‘ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਨੇ ਅੱਜ ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਗੱਲ ਦਾ ਜਵਾਬ ਦਿੱਤਾ ਹੈ। ਚੀਨ ਨੇ ਕਿਹਾ ਕਿ ਚੀਨ ਵੀ ਹੁਣ 1962 ਵਾਲਾ ਨਹੀਂ ਹੈ। ਇਸੇ ਦੌਰਾਨ ਚੀਨੀ ਮੀਡੀਆ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਅਤੇ ਚੀਨ ਵਿਚਕਾਰ ਵਿਵਾਦ ਸਹੀ ਤਰੀਕੇ ਨਾਲ ਨਾ ਨਿਪਟਾਇਆ ਗਿਆ ਤਾਂ ਦੋਵੇਂ ਦੇਸ਼ਾਂ ਵਿਚਕਾਰ ਯੁੱਧ ਸੰਭਵ ਹੈ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਕਿ ਸੀ ਭਾਰਤ ਨੂੰ 1962 ਦੇ ਯੂੱਧ ਦਾ ਸਬਕ ਸਿਖਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਅਜਿਹੇ ਬਿਆਨ ਦੇ ਜਵਾਬ ਵਿਚ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ 2017 ਦਾ ਭਾਰਤ 1962 ਦੇ ਭਾਰਤ ਵਰਗਾ ਨਹੀਂ ਹੈ।

Check Also

ਦੁਬਈ ‘ਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ ਇਨਕਮ ਟੈਕਸ ਵਿਭਾਗ ਨੇ ਦੁਬਈ ਵਿਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ …