Breaking News
Home / ਭਾਰਤ / ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤਾ ਸਪੱਸ਼ਟ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤਾ ਸਪੱਸ਼ਟ

ਕਿਹਾ, ਜੀਐਸਟੀ ਤੋਂ ਬਾਅਦ ਮਹਿੰਗਾਈ ਨਹੀਂ ਵਧੇਗੀ
ਅੰਮ੍ਰਿਤਸਰ ‘ਚ ਜੀਐਸਟੀ ਖਿਲਾਫ ਹੋਏ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਅੱਜ ਹੋਏ ਇਕ ‘ਜੀਐਸਟੀ ਸੰਮੇਲਨ’ ਪ੍ਰੋਗਰਾਮ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਜੀਐਸਟੀ ਤੋਂ ਬਾਅਦ ਮਹਿੰਗਾਈ ਨਹੀਂ ਵਧੇਗੀ। ਇਸ ਦੇ ਜ਼ਰੀਏ ਲੋਕਾਂ ਨੂੰ ਆਸਾਨ ਟੈਕਸ ਵਿਵਸਥਾ ਦਾ ਫ਼ਾਇਦਾ ਮਿਲੇਗਾ। ਵਿੱਤ ਮੰਤਰੀ ਨੇ ਆਸਾਨ ਸ਼ਬਦਾਂ ਵਿੱਚ ਜੀਐਸਟੀ ਨਾਲ ਜੁੜੇ ਸਾਰੇ ਭੁਲੇਖਿਆਂ ਨੂੰ ਦੂਰ ਕੀਤਾ। ਚੇਤੇ ਰਹੇ ਕਿ ਇਕ ਜੁਲਾਈ ਤੋਂ ਜੀਐਸਟੀ ਲਾਗੂ ਹੋ ਰਿਹਾ ਹੈ। ਅਰੁਣ ਜੇਤਲੀ ਨੇ ਆਖਿਆ ਹੈ ਕਿ ਜੀਐਸਟੀ ਤੋਂ ਬਾਅਦ ਦੇਸ਼ ਵਿੱਚ 17 ਟੈਕਸ ਖ਼ਤਮ ਕੀਤੇ ਜਾ ਰਹੇ ਹਨ। ਇਸ ਨਾਲ ਪੂਰੇ ਦੇਸ਼ ਵਿੱਚ ਬਰਾਬਰ ਦੀ ਇੱਕ ਕੀਮਤ ਹੋਵੇਗੀ।
ਉਧਰ ਦੂਜੇ ਪਾਸੇ ਅੰਮ੍ਰਿਤਸਰ ਵਿਚ ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀਐਸਟੀ ਲਾਗੂ ਹੋਣ ਦੇ ਵਿਰੋਧ ਵਿਚ ਕੱਪੜਾ ਕਾਰੋਬਾਰੀਆਂ ਵੱਲੋਂ 29 ਜੂਨ ਤੱਕ ਆਪਣੇ ਕਾਰੋਬਾਰ ਬੰਦ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਸ਼ਹਿਰ ਦੇ ਮੁੱਖ ਕੱਪੜਾ ਬਾਜ਼ਾਰ ਬੰਦ ਰਹੇ। ਵਪਾਰੀ ਸੜਕਾਂ ‘ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਦੇਖੇ ਗਏ।

Check Also

25 ਮਈ ਨੂੰ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ

ਦੇਹਰਾਦੂਨ : ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਖੁੱਲ੍ਹ …