Breaking News
Home / ਪੰਜਾਬ / ਮਾਰੇ ਗਏ ਗੈਂਗਸਟਰਾਂ ‘ਤੇ ਦਰਜ ਸਨ ਕਈ ਅਪਰਾਧਕ ਮਾਮਲੇ

ਮਾਰੇ ਗਏ ਗੈਂਗਸਟਰਾਂ ‘ਤੇ ਦਰਜ ਸਨ ਕਈ ਅਪਰਾਧਕ ਮਾਮਲੇ

ਫ਼ਰੀਦਕੋਟ/ਬਿਊਰੋ ਨਿਊਜ਼ : ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਸਖੇਰਾ ਖੇੜਾ ਵਿਚ ਮਾਰੇ ਗਏ ਤਿੰਨ ਗੈਂਗਸਟਰਾਂ ‘ਤੇ ਪੰਜਾਬ ਤੇ ਹਰਿਆਣਾ ਅੰਦਰઠਢਾਈ ਦਰਜਨ ਦੇ ਕਰੀਬ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾਂ ਆਦਿ ਦੇ ਅਪਰਾਧਕ ਮਾਮਲੇ ਦਰਜ ਸਨ। ਫ਼ਰੀਦਕੋਟ ਪੁਲਿਸ ਦੀ ਸ਼ਲਾਘਾ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਅਪਰਾਧਕ ਮਾਮਲਿਆਂ ਵਿਚ ਲੋੜੀਂਦਾ ਗੈਂਗਸਟਰ ਕਮਲਜੀਤ ਸਿੰਘ ਉਰਫ਼ ਬੰਟੀ ਢਿੱਲੋਂ ਤੇ ਜਸਪ੍ਰੀਤ ਸਿੰਘ ਉਰਫ਼ ਜੰਪੀ ਡੌਨ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੀ, ਜਿਸ ਦਾ ਪੁਲਿਸ ਵੱਲੋਂ ਵੀ ਜਵਾਬ ਦਿੱਤਾ ਗਿਆ।
ਸੁਰੇਸ਼ ਅਰੋੜਾ ਨੇ ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਦੱਸਦਿਆਂ ਉਨ੍ਹਾਂ ਇਸ ਟੀਮ ਨੂੰ ਪੁਲਿਸ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ।

Check Also

ਬਾਦਲ ਦੇ ਰਾਜ ਵਿਚ ਖਜ਼ਾਨੇ ਨੂੰ ਲੱਗਾ 2500 ਕਰੋੜ ਦਾ ਚੂਨਾ : ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼ : ਬਾਦਲ ਸਰਕਾਰ ਸਮੇਂ ਸਰਕਾਰੀ ਖਜ਼ਾਨੇ ਦੀ ਵੱਡੇ ਪੱਧਰ ‘ਤੇ ਹਰ ਪਾਸਿਓਂ ਲੁੱਟ …