Breaking News
Home / ਰੈਗੂਲਰ ਕਾਲਮ / ਟੈਕਸ-ਬੱਚਤ ਅਤੇ ਬੱਚਤ ਦਾ ਸੁਮੇਲ- ਆਰ.ਆਰ.ਐਸ.ਪੀ.

ਟੈਕਸ-ਬੱਚਤ ਅਤੇ ਬੱਚਤ ਦਾ ਸੁਮੇਲ- ਆਰ.ਆਰ.ਐਸ.ਪੀ.

ਚਰਨ ਸਿੰਘ ਰਾਏ
ਰਜਿਸਟਰਡ ਰਿਟਾਇਰਮੈਂਟ ਸੇਵਿਂਗ ਪਲਾਨ ઠਫ਼ੰਡ-ਕੈਨੇਡਾ ਰੈਵੀਨਿਯੂ ਏਜੰਸੀ ਨਾਲ ਰਜਿਸਟਰਡ ਪਲਾਨ ਹੈ ਜਿਸ ਅਧੀਨ ਅਸੀਂ ਬੱਚਤ ਕਰਕੇ ਆਪਣਾ ਟੈਕਸ ਬਚਾ ਸਕਦੇ ਹਾਂ ਅਤੇ ਨਾਲ ਦੀ ਨਾਲ ਆਪਣੀ ਰਿਟਾਇਰਮੈਂਟ ਵਾਸਤੇ ਬੱਚਤ ਵੀ ਕਰ ਸਕਦੇ ਹਾਂ ਕਿਉਂਕਿ ਇਸ ਸਕੀਮ ਅਧੀਨ ਪੈਸਾ ਟੈਕਸ-ਫਰੀ ਉਤਨਾ ਚਿਰ ਵਧਦਾ ਰਹਿੰਦਾ ਹੈ ਜਿੰਨਾ ਚਿਰ ਅਸੀਂ ਪੈਸਾ ਕਢਵਾ ਨਹੀਂ ਲੈਂਦੇ। ਕੈਨੇਡੀਅਨ ਸਰਕਾਰ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ  60 % ਕੈਨੇਡੀਅਨ ਕਾਮਿਆਂ ਕੋਲ ਕੋਈ ਵੀ ਕੰਪਨੀ ਪੈਂਨਸ਼ਨ ਪਲਾਨ ਨਹੀਂ ਹੈ ਅਤੇ ਸਰਕਾਰ ਵਲੋਂ ਜੋ ਕੰਮ ਦੀ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ ਦਿਤੀ ਜਾਂਦੀ ਹੈ ਉਹ ਇਤਨੀ ਨਹੀਂ ਹੈ ਕਿ ਕੋਈ ਆਦਮੀ ਆਪਣੀ ਰਿਟਾਇਰਮੈਂਟ ਦੀ ਜ਼ਿੰਦਗ਼ੀ ਉਸੇ ਤਰੀਕੇ ਨਾਲ ਗੁਜਾਰ ਸਕੇ ਜਿਸ ਤਰੀਕੇ ਨਾਲ ਉਹ ਹੁਣ ਗੁਜ਼ਾਰ ਰਿਹਾ ਹੈ ਸੋ ઠਸਰਕਾਰ ਨੇ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ 1957 ਵਿਚ ਆਰ ਆਰ ਐਸ ਪੀ ਦੀ ਪਲਾਨ ਸ਼ੁਰੂ ਕੀਤੀ ਸੀ ਅਤੇ ਉਸ ਵਿਚ ਕਈ ਸਹੂਲਤਾਂ ਦਿੱਤੀਆਂ ਤਾਂ ਕਿ ਕੈਨੇਡੀਅਨ ਲੋਕ ਆਪਣੀ ਰਿਟਾਇਰਮੈਂਟ ਵਾਸਤੇ ਬੱਚਤ ਕਰ ਸਕਣ। ਇਸ ਲੇਖ ਵਿਚ ਅਸੀਂ ਆਰ ਆਰ ਐਸ ਪੀ ਸਬੰਧੀ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸਿਸ਼ ਕਰਾਂਗੇ ਜੋ ਹਰ ਬੰਦੇ ਦੇ ਮਨ ਵਿਚ ਆਉਂਦੇ ਹਨ :
1.ਕੀ ਮੈਨੂੰ ਆਰ ਆਰ ਐਸ ਪੀ ਪਲਾਨ ਸੁਰੂ ਕਰਨ ਦੀ ਲੋੜ ਹੈ ?
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਰਿਟਾਇਰ ਹੋਣ ਵੇਲੇ ਜੋ ਸਾਨੂੰ ਕੈਨੇਡਾ ਪੈਨਸ਼ਨ ਪਲਾਨ, ਬੁਢਾਪਾ ਪੈਨਸ਼ਨ ਅਤੇ ਗਰੰਟੀਡ ਇੰਕਮ ਸਪਲੀਮੈਂਟ ਮਿਲੇਗਾ ਉਹ ਇਤਨਾ ਨਹੀਂ ਹੋਵੇਗਾ ਜਿਸ ਨਾਲ ਅਸੀਂ ਆਪਣੀ ਰਿਟਾਇਰ ਜਿੰਦਗੀ ਅਰਾਮ ਨਾਲ ਗੁਜਾਰ ਸਕੀਏ। ਇਸ ਲਈ ਸਾਨੂੰ ਆਰ ਆਰ ਐਸ ਪੀ ਪਲਾਨ ਸੁਰੂ ਕਰਨ ਦੀ ਲੋੜ ਹੈ ਕਿਉਕਿ ਜਿਤਨੇ ਪੈਸੇ ਤੁਸੀਂ ਇਸ ਸਕੀਮ ਵਿਚ ਜਮਾਂ ਕਰਵਾਓਗੇ ਉਤਨੀ ਹੀ ਤੁਹਾਡੀ ਟੈਕਸਏਬਲ ਆਮਦਨ ਘੱਟ ਹੋ ਜਾਵੇਗੀ ਅਤੇ ਤੁਹਾਨੂੰ ਆਮਦਨ ਕਰ ਘੱਟ ਦੇਣਾ ਪਵੇਗਾ ।
2.ਸਪਾਊਜਲ ਆਰ ਆਰ ਐਸ ਪੀ ਕੀ ਹੈ ?
ਜੇ ਤੁਹਾਡੀ ਆਪਣੀ ਆਮਦਨ ਜ਼ਿਆਦਾ ਹੈ ਅਤੇ ਤੁਹਾਡੇ ਸਪਾਊਜ ਦੀ ਆਮਦਨ ਘੱਟ ਹੈ ਤਾਂ ਤੁਸੀਂ ਆਪਣੀ ਆਮਦਨ ਵਿਚੋਂ ਸਪਾਊਜ ਦੇ ਨਾਂ ਤੇ ਆਰ ઠਆਰ ਐਸ ਪੀ ਖੋਲ ਕੇ ਟੈਕਸ ਦੀ ਬੱਚਤ ਕਰ ਸਕਦੇ ਹੋ ਇਸਨੂੰ ਇੰਕਮ ਸਪਲਿਟ ਵੀ ਕਿਹਾ ਜਾਂਦਾ ਹੈ । ਜਦੋਂ ਪੈਸੇ ਕਢਵਾਉਣੇ ਹਨ ਤਾਂ ਸਪਾਊਜ ਨੂੰ ਟੈਕਸ ਘੱਟ ਦੇਣਾ ਪਵੇਗਾ ਕਿਉਂਕਿ ਉਸਦੀ ਆਮਦਨ ਘੱਟ ਹੈ ।
3.ਕੀ ਮੈਂ ਪੈਸੇ ਕਿਸੇ ਸਮੇਂ ਵੀ ਕਢਵਾ ਸਕਦਾ ਹਾਂ ?
ਆਰ ਆਰ ਐਸ ਪੀ ਇਕ ਲੰਮੇਂ ਸਮੇਂ ਦੀ ਬੱਚਤ ਯੋਜਨਾ ਹੈ ਪਰ ઠਇਸ ਵਿਚ ਪਾਇਆ ਪੈਸਾ ਤੁਹਾਡਾ ਆਪਣਾ ਹੈ ਅਤੇ ਤੁਸੀਂ ਇਸਨੂੰ ਕਿਸੇ ਸਮੇ ਵੀ ਕਢਵਾ ਸਕਦੇ ਹੋ ਪਰ ਫਿਰ ਤੁਹਾਨੂੰ ਇਸ ਪੈਸੇ ਤੇ ਟੈਕਸ ਦੇਣਾ ਪਵੇਗਾ।
4.ਰਿਟਾਇਰਮੈਂਟ ਵੇਲੇ ਪੈਸੇ ਕਢਵਾਉਣ ਵੇਲੇ ਕੀ ਕੀ ਸ਼ਰਤਾਂ ਹਨ?
ਜਿਸ ਸਾਲ ਤੁਸੀਂ 71 ਸਾਲ ਦੇ ਹੋ ਜਾਵੋਗੇ ਉਸ ਸਾਲ ਦੀ 31 ਦਸੰਬਰ ਆਰ ਆਰ ਐਸ ਪੀ ਵਿਚ ਪੈਸੇ ਪਾਉਣ ਦੀ ਆਖਰੀ ਤਰੀਕ ਹੋਵੇਗੀ ਉਸ ਵੇਲੇ ਤੁਹਾਡੇ ਕੋਲ ਚੋਣ ਹੋਵੇਗੀ ਕਿ ਤੁਸੀਂ ਆਪਣੀ ਆਰ ਆਰ ਐਸ ਪੀ ਦੀ ਸਾਰੀ ਰਕਮ ਨੂੰ ਰਿਟਾਇਰਮੈਂਟ ਆਮਦਨ ਫੰਡ ਵਿਚ ਬਦਲ ਸਕਦੇ ਹੋ ਅਤੇ ਇਸ ਵੇਲੇ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਅਤੇ ਰਕਮ ਇਥੇ ਵੀ ਟੈਕਸ ਫਰੀ ਵਧਦੀ ਰਹੇਗੀ। ਘੱਟੋ-ਘੱਟ ਜਾਂ ਆਪਣੀ ਲੋੜ ਅਨੁਸਾਰ ਹਰ ਸਾਲ ਜੋ ਰਕਮ ਕਢਵਾਓਗੇ ਉਸ ਰਕਮ ‘ਤੇ ਟੈਕਸ ਦੇਣਾ ਪਵੇਗਾ।
5.ਜੇ ਮੇਰੀ ਮੌਤ ਹੋ ਜਾਵੇ ਤਾਂ?
ਸਾਰਾ ਪੈਸਾ ਤੁਹਾਡੇ ਵਾਰਸ ਨੂੰ ਮਿਲ ਜਾਵੇਗਾ ਜੇ ਵਾਰਸ ਤੁਹਾਡਾ ਸਪਾਊਜ ਹੈ ਤਾਂ ਸਾਰਾ ਪੈਸਾ ઠਉਸਦੇ ਖਾਤੇ ਵਿਚ ਟੈਕਸ-ਡੈਫਰਡ ਅਧਾਰ ਤੇ ਟਰਾਂਸਫਰ ਹੋ ਜਾਵੇਗਾ ਅਤੇ ਹੁਣ ਉਸਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਪਰ ਜੇ ਤੁਸੀਂ ਕੋਈ ਵਾਰਸ ਨਹੀਂ ਬਣਾਇਆ ਤਾਂ ਸਾਰੀ ਰਕਮ ਤੁਹਾਡੀ ਇਸਟੇਟ ਨੂੰ ਮਿਲ ਜਾਵੇਗੀ ।
6. ਮੈਂ ਕਿਸ ਉਮਰ ਤੋਂ ਆਰ ਆਰ ਐਸ ਪੀ ਸ਼ੁਰੂ ਕਰ ਸਕਦਾ ਹਾਂ?
ਸਰਕਾਰ ਵਲੋਂ ਉਮਰ ਦੀ ਘੱਟੋ ਘੱਟ ਕੋਈ ਹੱਦ ਨਹੀਂ ਹੈ ਜੇ ਤੁਹਾਡੀ ਆਮਦਨ ਹੈ ਅਤੇ ਤੁਸੀਂ ਪਿਛਲੇ ਸਾਲ ਦੀ ਰਿਟਰਨ ਭਰੀ ਹੈ ਤਾਂ ਤੁਸੀਂ ਆਪਣੀ ਆਰ ਆਰ ਐਸ ਪੀ ਸ਼ੁਰੂ ਕਰ ਸਕਦੇ ਹੋ। ਜਿੰਨੀ ਛੇਤੀ ਤੁਸੀਂ ਬੱਚਤ ਕਰਨੀ ਸ਼ੁਰੂ ਕਰੋਗੇ ਤਾਂ ਥੋੜੇ ਥੋੜੇ ਪੈਸੇ ਪਾਕੇ ਵੀ ਕਾਫੀ ਰਕਮ ਇਕੱਠੀ ਹੋ ਜਾਵੇਗੀ । ਸਰਕਾਰ ਹਰ ਸਾਲ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿਨਾ ਪੈਸਾ ਵੱਧ ਤੋਂ ਵੱਧ ਆਰ ਆਰ ਐਸ ਪੀ ਵਿਚ ਪਾ ਸਕਦੇ ਹੋ ।
7. ਆਰ ਆਰ ਐਸ ਪੀ ਵਿਚ ਪੈਸੇ ਜਮਾਂ ਕਰਵਾਉਣ ਦੀ.ਆਖਰੀ ਤਰੀਕ ਕੀ ਹੈ?
ਸਾਲ 2017 ਦਾ ਟੈਕਸ ਦਾ ਫਾਇਦਾ ਲੈਣ ਲਈ ਪੈਸੇ  ਇਕ ਮਾਰਚ 2018ઠ ਤੱਕ ਜਮਾਂ ਕਰਵਾਉਣੇ ਹਨ। ਇਸ ਤੋਂ ਬਾਅਦ ਜਮਾਂ ਕਰਵਾਈ ਰਕਮ ਦਾ ਟੈਕਸ ਦਾ ਫਾਇਦਾ ਅਗਲੇ ਸਾਲ ਮਿਲੇਗਾ ।
8..ਮੇਰੀ ਇਸ ਸਾਲ ਦੀ ਆਰ ਆਰ ਐਸ ਪੀ ਲਿਮਟ ਕਿਵੇਂ ਮਿਥੀ ਜਾਵੇਗੀ?
2017 ਟੈਕਸ ਸਾਲ ਦੀ ਹੱਦ ਤੁਹਾਡੀ 2016 ਸਾਲ ਦੀ ਆਮਦਨ ਦਾ 18 % ਪਰ ਵੱਧ ਤੋਂ ਵੱਧ 26230 ਡਾਲਰ ઠਹੈ ਅਤੇ ਜੋ 1991 ઠਤੋਂ ਹੁਣ ਤੱਕ ਬਕਾਇਆ ਰੂਮ ਹੈ ਉਸ ਅਨੁਸਾਰ ਹੱਦ ઠ26230ઠਤੋਂ ਵਧ ਜਾਵੇਗੀ ।
9.ਹੋਮ ਬਾਇਰ ਪਲਾਨ ਜਾਂ ਪਹਿਲੀ ਵਾਰ ਘਰ ਖਰੀਦਣ ਵਾਸਤੇ ਪ੍ਰੋਗਰਾਮ:
ਇਸ ਪ੍ਰੋਗਰਾਮ ਅਨੁਸਾਰ ਤੁਸੀਂ ਅਤੇ ਤੁਹਾਡੀ ਸਪਾਊਜ ਆਪਣੀ ਆਰ ਆਰ ਐਸ ਪੀ ਵਿਚੋਂ 25000-25000 ਤੱਕ ਕਢਵਾ ਸਕਦੇ ਹੋ ਪਹਿਲੀ ਵਾਰ ਘਰ ਖਰੀਦਣ ਵਾਸਤੇ। ਇਸ ਵਿਚ ਸ਼ਰਤ ਇਹ ਹੈ ਕਿ ਤੁਹਾਡੇ ਵੱਲੋਂ ਜਮਾਂ ਕਰਵਾਇਆ ਹੋਇਆ ਪੈਸਾ ਆਰ ਆਰ ਐਸ ਪੀ ਵਿਚ ਘੱਟੋ ਘੱਟ 90 ਦਿਨ ਤੱਕ ਜਮਾਂ ਰਹਿਣਾ ਚਾਹੀਦਾ ਹੈ। ਇਹ ਪੈਸਾ ਤੁਹਾਡੀ ਆਪਣੀ ਹੀ ਆਰ ਆਰ ਐਸ ਪੀ ਵਿਚ ਆਉਣ ਵਾਲੇ 15 ਸਾਲਾਂ ਵਿਚ ਵਾਪਸ ਜਮਾਂ ਕਰਵਾਉਣਾ ਪੈਂਦਾ ਹੈ ਹਰ ਸਾਲ ਜਿਸ ਸਾਲ ਤੁਸੀਂ ਇਹ ਪੈਸਾ ਜਮਾਂ ਨਹੀਂ ਕਰਵਾਓਗੇ ਤਾਂ ਉਸ ਸਾਲ ਦੀ ਕਿਸ਼ਤ ਦੀ ਰਕਮ ਤੁਹਾਡੀ ਉਸ ਸਾਲ ਦੀ ਆਮਦਨ ਵਿਚ ਗਿਣੀ ਜਾਵੇਗੀ ਅਤੇ ਉਸ ‘ਤੇ ਟੈਕਸ ਦੇਣਾ ਪਵੇਗਾ। ਇਸ ਪ੍ਰੋਗਰਾਮ ਅਧੀਨ ਪਹਿਲੀ ਵਾਰ ਘਰ ਲੈਣ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ।
10. .ਲਾਈਫ ਲਾਂਗ ਲਰਨਿੰਗ ਪ੍ਰੋਗਰਾਮ:  ਇਸ ਪ੍ਰੋਗਰਾਮ ਅਧੀਨ ઠਤੁਸੀਂ ਆਪਣੀ ਆਰ ਆਰ ਐਸ ਪੀ ਵਿਚੋਂ 20,000 ઠਡਾਲਰ ਤੱਕ ਦੀ ਕੁਲ ਰਕਮ ਆਪਣੀ ਜਾਂ ਆਪਣੇ ਸਪਾਊਜ ਦੀ ਟਰੇਨਿੰਗ ਜਾਂ ਪੜਾਈ ਵਾਸਤੇ ਕਢਵਾ ਸਕਦੇ ਹੋ। ਇਹ ਪੈਸੇ ਤੁਸੀਂ ਆਪਣੀ ਆਮਦਨ ਵਿਚ ਨਹੀਂ ਦਿਖਾਉਦੇ ਇਸ ਲਈ ਇਸ ਰਕਮ ਤੇ ਟੈਕਸ ਨਹੀਂ ਲਗਦਾ। ਇਸ ਰਕਮ ਨੂੰ 10 ਸਾਲ ਦੇ ਸਮੇਂ ਵਿਚ ਵਾਪਸ ਆਪਣੀ ਆਰ ਆਰ ਐਸ ਪੀ ਵਿਚ ਜਮਾਂ ਕਰਵਾਉਣਾ ਪੈਦਾ ਹੈ। ਇਸ ਪਲਾਨ ਨੂੰ ਸ਼ੁਰੂ ਕਰਨ ਵਾਸਤੇ ਜਾਂ ਕਾਰ ,ਘਰ, ਬਿਜਨਸ, ਲਾਈਫ, ਡਿਸਬਿਲਟੀ,ਕਰੀਟੀਕਲ ਇਲਨੈਸ, ਮਾਰਗੇਜ,ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਅਤੇ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਵਾਸਤੇ ਤੁਸੀਂ  ਮੈਨੂ 410-400-9997 ਤੇ ਕਾਲ ਕਰ ਸਕਦੇ ਹੋ ।  ਜੇ ਤੁਹਾਡੀ ਕਾਰਾਂ ਅਤੇ ਘਰ ਦੀ ਇੰਸੋਰੈਂਸ ਵੱਧਕੇ ਆ ਗਈ ਹੈ ਜਾਂ ਨਵੇਂ ਡਰਾਈਵਰਾਂ ਦੀ ਇਕ ਸਾਲ ਪੂਰਾ ਹੋਣ ਤੇ ਵੀ ਇੰਸੋਰੈਂਸ ਘੱਟ ਨਹੀਂ ਹੋਈ,ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਇੰਸੋਰੈਂਸ ਮਿਲ ਨਹੀਂ ਰਹੀ ਤਾਂ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

Check Also

ਉਦਾਸ ਪਲਾਂ ਦੇ ਅੰਗ-ਸੰਗ :ਦਾਦੀ ਸਾਡਾ ਦਾਦਾ ਕਦੋਂ ਠੀਕ ਹੋਊ?

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਸਾਰੇ ਹਸਪਤਾਲਾਂ ਵਿਚੋਂ ਇਹੋ ਜੁਆਬ ਮਿਲਿਆ ਸੀ ਕਿ ਹੁਣ …