Breaking News
Home / ਪੰਜਾਬ / ‘ਆਪ’ ਨੂੰ ਦਫਤਰ ਖਾਲੀ ਕਰਨ ਦਾ ਆਪਣੀ ਹੀ ਸਰਕਾਰ ਤੋਂ ਮਿਲਿਆ ਨੋਟਿਸ

‘ਆਪ’ ਨੂੰ ਦਫਤਰ ਖਾਲੀ ਕਰਨ ਦਾ ਆਪਣੀ ਹੀ ਸਰਕਾਰ ਤੋਂ ਮਿਲਿਆ ਨੋਟਿਸ

27 ਲੱਖ ਰੁਪਏ ਜੁਰਮਾਨਾ ਭਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੂੰ ਦਿੱਲੀ ਸਰਕਾਰ ਨੇ 27 ਲੱਖ ਰੁਪਏ ਜੁਰਮਾਨਾ ਭਰਨ ਦਾ ਨੋਟਿਸ ਦਿੱਤਾ ਹੈ। ਦਿੱਲੀ ਦੇ ਪੀਡਬਲਿਊਡੀ ਮਹਿਕਮੇ ਨੇ ਇਕ ਬੰਗਲੇ ਵਿਚ ਚੱਲ ਰਹੇ ਪਾਰਟੀ ਦਫਤਰ ਨੂੰ ਨਜਾਇਜ਼ ਕਬਜ਼ਾ ਮੰਨਦੇ ਹੋਏ ਇਸ ਨੂੰ ਤੁਰੰਤ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਇਸ ਰਕਮ ਨੂੰ ਪੈਨਲਟੀ ਦੇ ਰੂਪ ਵਿਚ ਕਿਰਾਏ ਦੇ ਤੌਰ ‘ਤੇ ਵਸੂਲਿਆ ਜਾ ਰਿਹਾ ਹੈ। ਜੇਕਰ ‘ਆਪ’ ਬੰਗਲਾ ਖਾਲੀ ਨਹੀਂ ਕਰਦੀ ਤਾਂ ਇਹ ਰਕਮ ਵਧ ਕੇ ਹੋਰ ਜ਼ਿਆਦਾ ਹੋ ਜਾਵੇਗੀ। ਦੂਜੇ ਪਾਸੇ ‘ਆਪ’ ਦਾ ਕਹਿਣਾ ਹੈ ਕਿ ਇਸ ਬਾਰੇ ਵਿਚ ਉਹ ਕਾਨੂੰਨੀ ਰਾਏ ਲੈਣਗੇ।

Check Also

ਮੁਕੰਮਲ ਕਰਜ਼ਾ-ਮੁਕਤੀ ਲਈ ਕਿਸਾਨਾਂ ਵੱਲੋਂ 5 ਰੋਜ਼ਾ ਧਰਨੇ ਸ਼ੁਰੂ

ਕੈਪਟਨ ਸਰਕਾਰ ਦੀ ਕੀਤੀ ਰੱਜ ਕੇ ਨਿਖੇਧੀ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ …