Breaking News
Home / ਦੁਨੀਆ / ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਬਿਨਾ ਬੁਲਾਏ ਪਹੁੰਚੇ ਵਿਜੇ ਮਾਲਿਆ

ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਬਿਨਾ ਬੁਲਾਏ ਪਹੁੰਚੇ ਵਿਜੇ ਮਾਲਿਆ

ਭਾਰਤੀ ਕ੍ਰਿਕਟ ਟੀਮ ਨੂੰ ਛੇਤੀ ਪਿਆ ਪਰਤਣਾ
ਲੰਡਨ/ਬਿਊਰੋ ਨਿਊਜ਼
ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬਿਜਨਸਮੈਨ ਵਿਜੇ ਮਾਲਿਆ ਲੰਡਨ ਵਿਚ ਵਿਰਾਟ ਕੋਹਲੀ ਦੇ ਇਕ ਚੈਰਿਟੀ ਸਮਾਗਮ ਵਿਚ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮਿਲ ਕੇ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਇਹ ਸਮਾਗਮ ਰੱਖਿਆ ਸੀ। ਜਿਸ ਵਿਚ ਬਿਨਾ ਸੱਦੇ ਤੋਂ ਹੀ ਵਿਜੇ ਮਾਲਿਆ ਆ ਪਹੁੰਚੇ। ਉਸਦੀ ਮੌਜੂਦਗੀ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੁਚਿੱਤੀ ਵਿਚ ਫਸ ਗਏ। ਸਾਰਿਆਂ ਨੇ ਵਿਜੇ ਮਾਲਿਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਉਹ ਛੇਤੀ ਹੀ ਸਮਾਗਮ ਵਿਚੋਂ ਨਿਕਲ ਆਏ।
ਜ਼ਿਕਰਯੋਗ ਹੈ ਕਿ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ਦਾਰ ਵਿਜੇ ਮਾਲਿਆ 15 ਮਹੀਨੇ ਪਹਿਲਾਂ ਭਾਰਤ ਨੂੰ ਛੱਡ ਕੇ ਬ੍ਰਿਟੇਨ ਭੱਜ ਗਏ ਤੇ ਉਹ ਚੈਂਪੀਅਨ ਟਰਾਫੀ ਦੇ ਭਾਰਤ-ਪਾਕਿਸਤਾਨ ਮੈਚ ਵਿਚ ਵੀ ਨਜ਼ਰ ਆਏ ਸਨ।

Check Also

ਅਮਰੀਕਾ ‘ਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਵੀਂ ਨੀਤੀ ਬਣੀ ਖਤਰਾ

ਮੁੰਬਈ : ਅਮਰੀਕਾ ਵਿਚ ਰਹਿ ਕੇ ਪੜ੍ਹਾਈ ਕਰਨ ਵਾਲੇ ਕਰੀਬ 1.86 ਲੱਖ ਵਿਦਿਆਰਥੀਆਂ ਦੇ ਭਵਿੱਖ …