Breaking News
Home / ਦੁਨੀਆ / ਟਰੰਪ ਦੇ ਫੈਸਲੇ ਦੀ ਨਿੱਕੀ ਹੇਲੀ ਨੇ ਕੀਤੀ ਭਰਵੀਂ ਹਮਾਇਤ

ਟਰੰਪ ਦੇ ਫੈਸਲੇ ਦੀ ਨਿੱਕੀ ਹੇਲੀ ਨੇ ਕੀਤੀ ਭਰਵੀਂ ਹਮਾਇਤ

ਪੈਰਿਸ ਜਲਵਾਯੂ ਸਮਝੌਤੇ ਬਾਰੇ ਅਮਰੀਕਾ ਨੂੰ ਭਾਰਤ, ਚੀਨ ਤੇ ਫਰਾਂਸ ਤੋਂ ਪੁੱਛਣ ਦੀ ਲੋੜ ਨਹੀਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦੀ ਭਰਵੀਂ ਹਮਾਇਤ ਕਰਦਿਆਂ ਕਿਹਾ ਕਿ ਅਮਰੀਕਾ ਕੀ ਕਰੇ, ਇਸ ਬਾਰੇ ਸਾਨੂੰ ਭਾਰਤ, ਚੀਨ ਤੇ ਫਰਾਂਸ ਤੋਂ ਪੁੱਛਣ ਦੀ ਲੋੜ ਨਹੀਂ। ਚੀਨ ਮਗਰੋਂ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲਾ ਮੁਲਕ ਅਮਰੀਕਾ ਪਿਛਲੇ ਹਫ਼ਤੇ ਪੈਰਿਸ ਸਮਝੌਤੇ ਤੋਂ ਲਾਂਭੇ ਹੋ ਗਿਆ ਸੀ। ਭਾਰਤੀ-ਅਮਰੀਕੀ ਹੇਲੀ ਦੇ ਹਵਾਲੇ ਨਾਲ ਸੀਬੀਐਸ ਨਿਊਜ਼ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਸਾਨੂੰ ਆਪਣੇ ਵਾਤਾਵਰਨ ਦੀ ਸੰਭਾਲ ਬਾਰੇ ਵਿਸ਼ਵ ਕਿਵੇਂ ਦੱਸੇਗਾ। ਅਮਰੀਕਾ ਵਿੱਚ ਕੋਈ ਵੀ ਤੁਹਾਨੂੰ ਇਹ ਸਹੀ ਤਰੀਕੇ ਨਾਲ ਦੱਸ ਸਕਦਾ ਹੈ ਕਿ ਅਮਰੀਕਾ ਨੂੰ ਕੀ ਕਰਨਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਲੋੜ ਨਹੀਂ ਕਿ ਭਾਰਤ, ਫਰਾਂਸ ਤੇ ਚੀਨ ਦੱਸੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।” ਟਰੰਪ ਦੇ ਇਸ ਫੈਸਲੇ ਬਾਰੇ ਆਲਮੀ ਪ੍ਰਤੀਕਿਰਿਆ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੂਜੇ ਮੁਲਕਾਂ ਨੂੰ ਆਪਣਾ ਉਹ ਕੰਮ ਜਾਰੀ ਰੱਖਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਹਿੱਤ ਵਿੱਚ ਹੋਵੇ। ਹੇਲੀ ਨੇ ਟਰੰਪ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਪੈਰਿਸ ਜਲਵਾਯੂ ਸਮਝੌਤੇ ਅਧੀਨ ਲਾਗੂ ਬੰਦਸ਼ਾਂ ਨਾਲ ਵਪਾਰ ਨਹੀਂ ਚਲਾਇਆ ਜਾ ਸਕਦਾ।
ਦੀਨਾਨਗਰ ਦੇ ਨੌਜਵਾਨ ਨੇ ਬ੍ਰਿਟਿਸ਼ ਅੰਬੈਸਡਰ ਦੀ ਬੇਟੀ ਨੂੰ ਬਚਾਇਆ, ਬ੍ਰਿਟਿਸ਼ ਦੂਤਾਵਾਸ ਨੇ ਕੀਤਾ ਸਨਮਾਨਿਤ
ਦੀਨਾਨਗਰ : ਪਿਛਲੇ ਦਿਨੀਂ ਕੁਵੈਤ ਵਿਚ ਬ੍ਰਿਟਿਸ਼ ਅੰਬੈਸਡਰ ਦੀ ਬੇਟੀ ਨੂੰ ਇਕ ਕ੍ਰਿਮੀਨਲ ਵਿਅਕਤੀ ਕੋਲੋਂ ਬਚਾਉਣ ‘ਤੇ ਉਥੇ ਤੈਨਾਤ ਦੀਨਾਨਗਰ ਦੇ ਸਕਿਉਰਿਟੀ ਗਾਰਡ ਵਿਪਿਨ ਕੁਮਾਰ ਨੂੰ ਬ੍ਰਿਟਿਸ਼ ਦੂਤਾਵਾਸ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਦਕਿ ਉਸਦੀ ਕੰਪਨੀ ਜੀਫੋਰਐਸ ਨੇ ਪ੍ਰਸੰਸਾ ਪੱਤਰ ਨਾਲ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ।  ਦੀਨਾਨਗਰ ਦੇ ਤਾਰਾਗੜ੍ਹ ਰੋਡ ਨਿਵਾਸੀ ਬਲਬੀਰ ਸਿੰਘ ਦਾ ਬੇਟਾ ਠਾਕੁਰ ਵਿਪਿਨ ਕੁਮਾਰ ਇਕ ਸਾਲ ਪਹਿਲਾਂ ਕੁਵੈਤ ਗਿਆ ਸੀ। ਉਥੇ ਜੀਫੋਰਐਸ ਕੰਪਨੀ ਵਿਚ ਸਕਿਉਰਿਟੀ ਗਾਰਡ ਤੈਨਾਤ ਹੈ। ਵਿਪਿਨ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਡਿਊਟੀ ਇਥੋਂ ਦੇ ਹਾਈ ਪ੍ਰੋਫਾਈਲ ਵੀਵੀਆਈਪੀ  ਸਾਲਮਿਆ ਏਰੀਆ ਵਿਚ ਸਥਿਤ ਅਲ ਬਦਰੀ ਟਾਵਰ ਦੇ ਬਾਹਰ ਹੈ। ਟਾਵਰ ਵਿਚ ਵੱਖ-ਵੱਖ ਵਿਦੇਸ਼ੀ ਅੰਬੈਸੀਆਂ ਦੇ ਹਾਈ ਪ੍ਰੋਫਾਈਲ ਵਿਅਕਤੀ ਰਹਿੰਦੇ ਹਨ ਅਤੇ ਇਸਦੇ ਸਾਹਮਣੇ ਜਿਮ ਹੈ। ਕੁਵੈਤ ਵਿਚ ਬ੍ਰਿਟਿਸ਼ ਅੰਬੈਸਡਰ ਦੀ ਬੇਟੀ ਅਕਸਰ ਇਸ ਜਿਮ ਵਿਚ ਜਾਂਦੀ ਹੈ। ਇਸ ਜਿਮ ਦੇ ਬਾਹਰ ਇਕ ਵਿਅਕਤੀ ਨੂੰ ਵਾਰ-ਵਾਰ ਚੱਕਰ ਲਗਾਉਂਦੇ ਦੇਖ ਵਿਪਿਨ ਨੂੰ ਉਸ ‘ਤੇ ਸ਼ੱਕ ਹੋਇਆ। ਇਸ ਦੌਰਾਨ ਟਾਵਰ ਵਿਚੋਂ ਨਿਕਲ ਬ੍ਰਿਟਿਸ਼ ਅੰਬੈਸਡਰ ਦੀ ਬੇਟੀ ਜਿਮ ਦੇ ਅੰਦਰ ਜਾਣ ਲੱਗੀ ਤਾਂ ਅਚਾਨਕ ਜਿਮ ਦੇ ਬਾਹਰ ਘੁੰਮ ਰਹੇ ਵਿਅਕਤੀ ਨੇ ਉਸ ਨੂੰ ਫੜ ਲਿਆ। ਇਹ ਦੇਖ ਕੇ ਵਿਪਿਨ ਕੁਮਾਰ ਨੇ ਦੌੜ ਕੇ ਉਸ ਲੜਕੀ ਨੂੰ ਕ੍ਰਿਮੀਨਲ ਵਿਅਕਤੀ ਦੀ ਚੁੰਗਲ ਵਿਚੋਂ ਛੁਡਾਇਆ। ਇਸ ਦੌਰਾਨ ਹੋਈ ਧੱਕਾ ਮੁੱਕੀ ਤੋਂ ਬਾਅਦ ਉਹ ਵਿਅਕਤੀ ਭੱਜਣ ਵਿਚ ਸਫਲ ਹੋ ਗਿਆ। ਪਰ ਵਿਪਿਨ ਨੇ ਉਸ ਲੜਕੀ ਨੂੰ ਆਂਚ ਨਹੀਂ ਆਉਣ ਦਿੱਤੀ। ਲੜਕੀ ਨੇ ਘਰ ਆ ਕੇ ਆਪਬੀਤੀ ਸੁਣਾਈ।

Check Also

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਮਿਲੇ ਮਿਸਟਰ ਮਾਈਕਲ ਫੋਰਡ

ਬਰੈਂਪਟਨ : ਮੰਗਲਵਾਰ ਵਾਲੇ ਦਿਨ ਮਿਸਟਰ ਮਾਈਕਲ ਫੋਰਡ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ …