Breaking News
Home / ਭਾਰਤ / ਬਾਬਾ ਰਾਮਦੇਵ ਨੂੰ ਝਟਕਾ : ਪਤੰਜਲੀ ਦੇ 40 ਫੀਸਦੀ ਪ੍ਰੋਡਕਟ ਲੈਬ ਟੈਸਟ ਵਿਚ ਫੇਲ੍ਹ

ਬਾਬਾ ਰਾਮਦੇਵ ਨੂੰ ਝਟਕਾ : ਪਤੰਜਲੀ ਦੇ 40 ਫੀਸਦੀ ਪ੍ਰੋਡਕਟ ਲੈਬ ਟੈਸਟ ਵਿਚ ਫੇਲ੍ਹ

ਹਰਿਦੁਆਰ/ਬਿਊਰੋ ਨਿਊਜ਼
ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ 40 ਦੇ ਕਰੀਬ ਪ੍ਰੋਡਕਟ ਹਰਿਦੁਆਰ ਦੀ ਇਕ ਲੈਬ ਵਿਚ ਕਵਾਲਿਟੀ ਟੈਸਟ ਦੌਰਾਨ ਫੇਲ੍ਹ ਪਾਏ ਗਏ। ਇਹ ਖੁਲਾਸਾ ਆਰਟੀਆਈ ਤਹਿਤ ਹੋਇਆ ਹੈ। ਆਰਟੀਆਈ ਅਨੁਸਾਰ 2013 ਤੋਂ 2016 ਵਿਚਕਾਰ 82 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 32 ਉਤਪਾਦਾਂ ਦੀ ਕਵਾਲਿਟੀ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ।
ਇਸ ਵਿਚ ਪਤੰਜਲੀ ਆਂਵਲਾ ਜੂਸ ਅਤੇ ਸ਼ਿਵਲਿੰਗੀ ਬੀਜ਼ ਵੀ ਸ਼ਾਮਲ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਫੌਜ ਦੀ ਕੰਟੀਨ ਨੇ ਵੀ ਪਤੰਜਲੀ ਦੇ ਆਂਵਲਾ ਜੂਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਕਿਉਂਕਿ ਇਹ ਪੱਛਮੀ ਬੰਗਾਲ ਦੀ ਪਬਲਿਕ ਹੈਲਥ ਲੈਬ ਦੀ ਜਾਂਚ ਵਿਚ ਫੇਲ੍ਹ ਹੋ ਗਿਆ ਸੀ। ਰਾਮਦੇਵ ਦੇ ਸਹਿਯੋਗੀ ਅਚਾਰੀਆ ਬਾਲ ਕ੍ਰਿਸ਼ਨ ਨੇ ਲੈਬ ਦੀ ਰਿਪੋਰਟ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਪਤੰਜਲੀ ਬਰਾਂਡ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Check Also

ਪ੍ਰਿਅੰਕਾ ਵਲੋਂ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਦੇ ਚਰਚੇ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਦੀ ਜਨਰਲ …