Breaking News
Home / ਭਾਰਤ / ਬਾਬਰੀ ਮਸਜਿਦ ਮਾਮਲੇ ‘ਤੇ ਅਡਵਾਨੀ, ਜੋਸ਼ੀ ਅਤੇ ਓਮਾ ਸਮੇਤ 12 ‘ਤੇ ਦੋਸ਼ ਤੈਅ

ਬਾਬਰੀ ਮਸਜਿਦ ਮਾਮਲੇ ‘ਤੇ ਅਡਵਾਨੀ, ਜੋਸ਼ੀ ਅਤੇ ਓਮਾ ਸਮੇਤ 12 ‘ਤੇ ਦੋਸ਼ ਤੈਅ

ਚੱਲੇਗਾ ਅਪਰਾਧਿਕ ਸਾਜਿਸ਼ ਦਾ ਮਾਮਲਾ
ਲਖਨਊ/ਬਿਊਰੋ ਨਿਊਜ਼
ਅਯੁੱਧਿਆ ਵਿਚ ਬਾਬਰੀ ਮਸਜਿਦ ਮਾਮਲੇ ਵਿਚ ਅੱਜ ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ ਅਤੇ ਓਮ ਭਾਰਤੀ ਸਮੇਤ 12 ਆਰੋਪੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਦੋਸ਼ ਤੈਅ ਹੋ ਗਏ। ਲਖਨਊ ‘ਚ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਤੈਅ ਕੀਤਾ ਹੈ। ਸਾਰੇ 12 ਅਰੋਪੀਆਂ ਦੇ ਖਿਲਾਫ 120 ਬੀ ਦੇ ਤਹਿਤ ਦੋਸ਼ ਤੈਅ ਕੀਤਾ ਗਿਆ ਹੈ। ਹੁਣ ਇਨ੍ਹਾਂ 12 ਵਿਅਕਤੀਆਂ ਖਿਲਾਫ ਅਪਰਾਧਿਕ ਸਾਜਿਸ਼ ਦਾ ਕੇਸ ਚੱਲੇਗਾ। ਸੀਬੀਆਈ ਅਦਾਲਤ ‘ਚ ਇਸ ਮਾਮਲੇ ਵਿਚ ਕੱਲ੍ਹ ਨੂੰ ਵੀ ਸੁਣਵਾਈ ਹੋਣੀ ਹੈ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਕੇ.ਕੇ. ਸ਼ਰਮਾ ਨੇ ਕਿਹਾ ਕਿ ਸੀਬੀਆਈ ਅਦਾਲਤ ਦੇ ਫੈਸਲੇ ਦੇ ਖਿਲਾਫ ਅਸੀਂ ਹਾਈਕੋਰਟ ਜਾਵਾਂਗੇ। ਬਾਬਰੀ ਮਸਜਿਦ ਢਾਹੁਣ ਦੀ ਸਾਜਿਸ਼ ਦੇ ਆਰੋਪੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੋਸ਼ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਦੋਸ਼ ਪੱਤਰ ‘ਤੇ ਦਸਤਖਤ ਕਰਨ ਤੋਂ ਵੀ ਇਨਕਾਰ ਕੀਤਾ।

Check Also

ਪ੍ਰਿਅੰਕਾ ਵਲੋਂ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਦੇ ਚਰਚੇ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਦੀ ਜਨਰਲ …