Breaking News
Home / ਭਾਰਤ / ਬਦਲਾਖ਼ੋਰੀ ਬਣੀ ਭਾਜਪਾ ਦਾ ਡੀਐਨਏ: ਕਾਂਗਰਸ

ਬਦਲਾਖ਼ੋਰੀ ਬਣੀ ਭਾਜਪਾ ਦਾ ਡੀਐਨਏ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‘ਬਦਲਾਖ਼ੋਰੀ’ ਦੀ ਸਿਆਸਤ ਰਾਹੀਂ ਵਿਰੋਧੀ ਧਿਰ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਕਾਂਗਰਸੀ ਆਗੂ ਪੀ.ਚਿਦੰਬਰਮ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਮਾਰੇ ਗਏ ਛਾਪਿਆਂ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ, ”ਹਕੀਕਤ ਇਹ ਹੈ ਕਿ ਬਦਲਾਖ਼ੋਰੀ ਭਾਜਪਾ ਸਰਕਾਰ ਦਾ ਡੀਐਨਏ ਬਣ ਚੁੱਕੀ ਹੈ।” ਉਨ੍ਹਾਂ ਕਿਹਾ, ”ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਕਿ ਨਾ ਪੀ. ਚਿਦੰਬਰਮ ਜਾਂ ਕਾਂਗਰਸ ਦੇ ਕਿਸੇ ਹੋਰ ਆਗੂ ਤੇ ਨਾ ਹੀ ਕਿਸੇ ਹੋਰ ਵਿਰੋਧੀ ਆਗੂ ਨੂੰ ਬਦਲਾਖ਼ੋਰੀ ਦੀ ਸਿਆਸਤ ਨਾਲ ਦਬਾਇਆ ਜਾਂ ਡਰਾਇਆ ਜਾ ਸਕਦਾ ਹੈ।”

Check Also

ਹਥਿਆਰਬੰਦ ਦਸਤੇ ਪੂਰੀ ਤਾਕਤ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ: ਜੇਤਲੀ

ਨਵੀਂ ਦਿੱਲੀ : ਕਸ਼ਮੀਰ ਵਿੱਚ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਵਧਣ ਅਤੇ ਡੋਕਲਾਮ ਵਿੱਚ ਚੀਨ ਨਾਲ …