Home / ਭਾਰਤ / 82 ਵਰ੍ਹਿਆਂ ਦੇ ਚੌਟਾਲਾ ਨੇ ਜੇਲ੍ਹ ‘ਚੋਂ ਪਾਸ ਕੀਤੀ 12ਵੀਂ

82 ਵਰ੍ਹਿਆਂ ਦੇ ਚੌਟਾਲਾ ਨੇ ਜੇਲ੍ਹ ‘ਚੋਂ ਪਾਸ ਕੀਤੀ 12ਵੀਂ

ਹੁਣ ਗਰੈਜੂਏਸ਼ਨ ਕਰਨ ਲਈ ਲਿਆ ਦਾਖਲਾ
ਪਾਣੀਪਤ/ਬਿਊਰੋ ਨਿਊਜ਼
ਤਿਹਾੜ ਜੇਲ੍ਹ ਵਿਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ 82 ਵਰ੍ਹਿਆਂ ਦੀ ਉਮਰ ਵਿਚ 12ਵੀਂ ਦਾ ਇਮਤਿਹਾਨ ਫਸਟ ਡਵੀਜ਼ਨ ਵਿਚ ਪਾਸ ਕਰ ਲਿਆ ਹੈ। ਹੁਣ ਉਹਨਾਂ ਗਰੈਜੂਏਸ਼ਨ ਕਰਨ ਦੀ ਵੀ ਤਿਆਰੀ ਕਰ ਲਈ ਹੈ। ਓਮ ਪ੍ਰਕਾਸ਼ ਚੌਟਾਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਤੋਂ 12ਵੀਂ ਦੀ ਪੜ੍ਹਾਈ ਕੀਤੀ। ਜਿਸ ਵਿਚ ਉਹ ਪਹਿਲੇ ਦਰਜੇ ਨਾਲ ਪਾਸ ਹੋਏ। ਹੁਣ ਉਨ੍ਹਾਂ ਗਰੈਜੂਏਸ਼ਨ ਕਰਨ ਲਈ ਵੀ ਅੱਗੇ ਦਾਖਲਾ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਵਾਲੇ ਓਮ ਪ੍ਰਕਾਸ਼ ਸਿੰਘ ਚੌਟਾਲਾ ਅਤੇ ਉਹਨਾਂ ਦੇ ਪੁੱਤਰ ਅਜੇ ਚੌਟਾਲਾ ਨੂੰ ਜਨਵਰੀ 2013 ਵਿਚ ਜੇਬੀਟੀ ਸਿੱਖਿਆ ਭਰਤੀ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

Check Also

ਹਿਮਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ

ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਵਿਚ ਅੱਜ ਦੁਪਹਿਰੇ ਭੂਚਾਲ ਦੇ ਹਲਕੇ …