Breaking News
Home / ਭਾਰਤ / ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਹਮਲਾ

ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਹਮਲਾ

ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਦੇ ਹਮਲਾਵਰ ਨੇ ਮਾਰੀਆਂ ਲੱਤਾਂ ਅਤੇ ਮੁੱਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ‘ਤੇ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਅੱਜ ਹਮਲਾ ਹੋ ਗਿਆ। ਕਪਿਲ ਮਿਸ਼ਰਾ ਅੱਜ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਇਸੇ ਸਮੇਂ ਇਕ ਨੌਜਵਾਨ ਆਇਆ ਅਤੇ ਉਸ ਨੇ ਕਪਿਲ ਮਿਸ਼ਰਾ ਦੇ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਹਮਲਾਵਰ ਦਾ ਕਹਿਣਾ ਸੀ ਕਿ ਕਪਿਲ ਮਿਸ਼ਰਾ ਨੇ ਪਾਰਟੀ ਨੂੰ ਧੋਖਾ ਦਿੱਤਾ ਹੈ। ਹਮਲਾ ਕਰਨ ਵਾਲੇ ਦਾ ਨਾਮ ਅੰਕਿਤ ਭਾਰਦਵਾਜ ਹੈ ਜੋ ਆਮ ਆਦਮੀ ਪਾਰਟੀ ਨਾਲ ਹੀ ਸਬੰਧਤ ਹੈ। ਕਪਿਲ ਮਿਸ਼ਰਾ ਦੇ ਸਮਰਥਕਾਂ ਨੇ ਹਮਲਾਵਰ ਨੌਜਵਾਨ ਨੂੰ ਫੜ ਕੇ ਉਸਦੀ ਚੰਗੀ ਕੁਟਾਈ ਕੀਤੀ ਹੈ ਅਤੇ ਪੁਲਿਸ ਹਵਾਲੇ ਕਰ ਦਿੱਤਾ।

Check Also

ਤਾਮਿਲਨਾਡੂ ਦੇ ਤਟ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਗਾਜ਼ਾ’

23 ਵਿਅਕਤੀਆਂ ਦੀ ਮੌਤ, 81 ਹਜ਼ਾਰ ਵਿਅਕਤੀਆਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਚੇਨਈ/ਬਿਊਰੋ ਨਿਊਜ਼ ਚੱਕਰਵਾਤੀ …