Breaking News
Home / ਦੁਨੀਆ / ਪਾਕਿ ਗੋਲੀਬਾਰੀ ਦਾ ਭਾਰਤ ਵਲੋਂ ਮੂੰਹਤੋੜਵਾਂ ਜਵਾਬ

ਪਾਕਿ ਗੋਲੀਬਾਰੀ ਦਾ ਭਾਰਤ ਵਲੋਂ ਮੂੰਹਤੋੜਵਾਂ ਜਵਾਬ

ਅੱਠ ਪਾਕਿ ਫੌਜੀ ਮਾਰੇ, ਕਈ ਚੌਕੀਆਂ ਤਬਾਹ
ਨੌਸ਼ਹਿਰਾ : ਪਾਕਿ ਫੌਜ ਨੇ ਸੋਮਵਾਰ ਨੂੰ ਵੀ ਜੰਗਬੰਦੀ ਦੀ ਉਲੰਘਣਾ ਕਰਦਿਆਂ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਗੋਲੇ ਵਰ੍ਹਾਏ, ਜਿਸ ਮਗਰੋਂ ਉੋਨ੍ਹਾਂ ਨੂੰ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਾਕਿ ਫੌਜ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ। ਇਸ ਦੌਰਾਨ ਪਾਕਿ ਦੇ ਅੱਠ ਫੌਜੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪਾਕਿਸਤਾਨੀ ਖੇਤਰ ਵਿਚ ਸਾਰਾ ਦਿਨ ਐਂਬੂਲੈਂਸਾਂ ਆਉਂਦੀਆਂ-ਜਾਂਦੀਆਂ ਰਹੀਆਂ। ਭਾਰਤੀ ਫੌਜ ਦੀ ਕਾਰਵਾਈ ਦੌਰਾਨ ਪਾਕਿ ਦੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਕਾਫੀ ਨੁਕਸਾਨ ਹੋਇਆ ਹੈ।

Check Also

ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਦਾ ਗਠਨ

ਜਥੇਬੰਦੀ ਦਾ ਮੁੱਖ ਉਦੇਸ਼ ਸਿੱਖ ਕੌਮ ਵਾਸਤੇ ‘ਆਜ਼ਾਦ ਘਰ’ ਦੀ ਪ੍ਰਾਪਤੀ ਲੰਡਨ/ਬਿਊਰੋ ਨਿਊਜ਼ ਯੂਕੇ ਦੇ …