Breaking News
Home / ਕੈਨੇਡਾ / ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾਵੇਗਾ

ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾਵੇਗਾ

ਮਿਸੀਸਾਗਾ : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਵਿਚ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦੇ ਮੁਕਤੀ ਦਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਨ (ਸੈਲੀਬਰੇਸ਼ਨ ਕਮੇਟੀ ਆਫ ਡਾ. ਬੀ ਆਰ ਅੰਬੇਦਕਰ ਟੋਰਾਂਟੋ) ਵਲੋਂ 22 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6.00 ਵਜੇ ਤੋਂ 11.00 ਵਜੇ ਤੱਕ ਰਾਇਲ ਬੈਂਕੁਅਟ ਹਾਲ 185 ਸਟੈਟਮੈਨ ਡਰਾਈਵ (ਡਾਇਰੀ ਅਤੇ ਕੈਨੇਡੀ) ਮਿਸੀਸਾਗਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਯਾਦਗਾਰੀ ਸਮਾਗਮ ਵਿਚ ਉਚੇਚੇ ਤੌਰ ‘ਤੇ ਪ੍ਰੁੋ. ਸੁਖਦਿਓ ਥਰੋਟ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਕੌਂਸਲੇਟ ਜਨਰਲ ਆਫ ਇੰਡੀਆ ਦੇ ਨੁਮਾਇੰਦੇ ਅਤੇ ਲੋਕਲ ਪੋਲੇਟੀਸ਼ਨਜ਼ ਵੀ ਸ਼ਾਮਲ ਹੋਣਗੇ। ਗੀਤ ਸੰਗੀਤ ਅਤੇ ਕਵਿਤਾਵਾਂ ਹੋਣਗੀਆਂ। ਰਾਤ ਦਾ ਖਾਣਾ ਅਤੇ ਸਨੈਕਸ ਹੋਣ ਕਰਕੇ ਟਿਕਟ $20 ਰੱਖੀ ਗਈ ਹੈ। ਇਸ ਸਮਾਗਮ ਵਿਚ ਹੋਰ ਜਾਣਕਾਰੀ ਲਈ ਹਰਮੇਸ਼ ਸਿੰਘ 416-330-6821, ਬ੍ਰਹਮ ਦੱਤ 647-781-0004, ਅਜੀਤ ਲੀਰ 416-708-6210

Check Also

ਸੁਰਜੀਤ ਦੇ ਕਹਾਣੀ ਸੰਗ੍ਰਹਿ ‘ਪਾਰਲੇ ਪੁਲ’ ਉਤੇ ਹੋਈ ਵਿਚਾਰ-ਗੋਸ਼ਟੀ

ਬਰੈਂਪਟਨ : ਪਿਛਲੇ ਦਿਨੀਂ ઑ’ਗਲੋਬਲ ਪੰਜਾਬ ਫ਼ਾਊਂਡੇਸ਼ਨ’ ਅਤੇ ‘ઑਦਾ ਲਿਟਰੇਰੀ ਰਿਫਲੈਕਸ਼ਨਜ਼’ ਵਲੋ ਸਾਂਝੇ ਤੌਰ ‘ਤੇ …