Breaking News
Home / ਭਾਰਤ / ਦਿੱਲੀ ਹਾਈਕੋਰਟ ਨੇ ਮੁਹਾਲੀ ਦੇ ਵਿਵਾਦਤ ਟਾਟਾ ਕੈਮਲੌਟ ਪ੍ਰਾਜੈਕਟ ‘ਤੇ ਲਾਈ ਰੋਕ

ਦਿੱਲੀ ਹਾਈਕੋਰਟ ਨੇ ਮੁਹਾਲੀ ਦੇ ਵਿਵਾਦਤ ਟਾਟਾ ਕੈਮਲੌਟ ਪ੍ਰਾਜੈਕਟ ‘ਤੇ ਲਾਈ ਰੋਕ

ਅਦਾਲਤ ਨੇ ਇਸ ਪ੍ਰਾਜੈਕਟ ਨੂੰ ਵਾਤਾਵਰਨ ਨਾਲ ਖਿਲਵਾੜ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਅੱਜ ਮੁਹਾਲੀ ਦੇ ਚਰਚਿਤ ਤੇ ਵਿਵਾਦਤ ਟਾਟਾ ਕੈਮਲੌਟ ਪ੍ਰਾਜੈਕਟ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਤੇ ਨਵਾਂ ਗਰਾਓਂ ਪੰਚਾਇਤ ਵੱਲੋਂ ਮਿਲੀਆਂ ਸਾਰੀਆਂ ਮਨਜ਼ੂਰੀਆਂ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਵਾਤਾਵਰਨ ਨਾਲ ਖ਼ਿਲਵਾੜ ਕਰਨ ਵਾਲਾ ਪ੍ਰਾਜੈਕਟ ਸੀ। ਇਸ ਦੀ ਨਵੀਂ ਮਨਜ਼ੂਰੀ ਲਈ ਦੁਬਾਰਾ ਅਪਲਾਈ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਮਨਜ਼ੂਰੀ ਅਪਲਾਈ ਕਰਨ ਤੱਕ ਆਪਣੇ ਪ੍ਰਾਜੈਕਟ ਦੀ ਸਥਿਤੀ ਮੌਜੂਦਾ ਹੀ ਰੱਖੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਕੰਪਨੀ ਟਾਟਾ ਵੱਲੋਂ ਉਸਾਰੇ ਜਾਣ ਵਾਲੇ ਬਹੁ ਮੰਜ਼ਲੀ ਹਾਊਸਿੰਗ ਪ੍ਰਾਜੈਕਟ ਦੀ ਉਸਾਰੀ ‘ਤੇ ਰੋਕ ਲਾ ਦਿੱਤੀ ਸੀ। ਇਸ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਈ ਆਗੂਆਂ ਦੇ ਫਲੈਟ ਬੁੱਕ ਸਨ।

Check Also

ਕਠੂਆ ‘ਚ ਪਹਿਲਾਂ ਅਗਵਾ, ਫਿਰ ਰੇਪ ਤੇ ਫਿਰ ਕਤਲ ਦੀ ਵਾਰਦਾਤ

8 ਸਾਲ ਦੀ ਆਸਿਫਾ ਮਨੁੱਖੀ ਦਰਿੰਦਿਆਂ ਕੋਲੋਂ ਨਾ ਬਚ ਸਕੀ, ਘੱਟ ਗਿਣਤੀਆਂ ਨੂੰ ਡਰਾਉਣ ਲਈ …