Breaking News
Home / ਦੁਨੀਆ / 71 ਸਾਲ ਤੋਂ ਵਿਅਹੁਤਾ ਜ਼ਿੰਦਗੀ ਗੁਜ਼ਾਰ ਰਹੇ ਜੋੜੇ ਦੀ ਇਕੋ ਸਮੇਂ ਕੁਦਰਤੀ ਮੌਤ

71 ਸਾਲ ਤੋਂ ਵਿਅਹੁਤਾ ਜ਼ਿੰਦਗੀ ਗੁਜ਼ਾਰ ਰਹੇ ਜੋੜੇ ਦੀ ਇਕੋ ਸਮੇਂ ਕੁਦਰਤੀ ਮੌਤ

ਲੰਦਨ : ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਬਹੁਤ ਲੋਕ ਖਾਂਦੇ ਹਨ ਪਰ ਇਥੋਂ ਦੇ ਇਕ ਬਜ਼ੁਰਗ ਜੋੜੇ ਨੇ ਇਸ ਸਹੁੰ ਨੂੰ ਪੂਰੀ ਸ਼ਿਦਤ ਨਾਲ ਨਿਭਾਉਂਦਿਆਂ ਸਿਰਫ਼ ਚਾਰ ਮਿੰਟ ਦੇ ਫ਼ਰਕ ਵਿਚ ਦਮ ਤੋੜ ਦਿਤਾ। ਪਤੀ ਡਿਮੇਂਸ਼ੀਆ ਦੀ ਬਿਮਾਰੀ ਕਾਰਨ ਚਲ ਵਸਿਆ ਜਦਕਿ ਪਤਨੀ ਨੇ ਇਸ ਗ਼ਮ ਵਿਚ ਦਮ ਤੋੜ ਦਿਤਾ ਕਿ ਪਤੀ ਉਸ ਨੂੰ ਪਛਾਣ ਨਹੀਂ ਸਕਿਆ।ઠਡਿਮੇਂਸ਼ੀਆ ਦੀ ਬਿਮਾਰੀ ਨਾਲ ਪੀੜਤ ਵਿਲਫ਼ ਰਸੇਲ (93) ਦਾ ਇਕ ਕੇਅਰ ਹੋਮ ਵਿਚ ਦੇਹਾਂਤ ਹੋ ਗਿਆ ਜਦਕਿ ਉਸ ਦੀ 91 ਸਾਲਾ ਪਤਨੀ ਵੇਰਾ ਦੀ ਨੇੜੇ ਹੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਸੀ ਕਿ 71 ਸਾਲ ਦੇ ਵਿਅਹੁਤਾ ਜੀਵਨ ਤੋਂ ਬਾਅਦ ਦੋਹਾਂ ਨੇ ਕਰੀਬ-ਕਰੀਬ ਇਕੋ ਸਮੇਂ ਦੁਨੀਆਂ ਨੂੰ ਅਲਵਿਦਾ ਆਖੀ। ਜ਼ਿਕਰਯੋਗ ਹੈ ਕਿ ਵੇਰਾ ਨੂੰ ਉਸ ਦੇ ਪਤੀ ਦੀ ਮੌਤ ਦੀ ਸੂਚਨਾ ਵੀ ਨਹੀਂ ਦਿਤੀ ਗਈ ਸੀ। ਜੋੜੇ ਦੀ ਪੋਤਰੀ ਸਟੀਫ਼ਨੀ ਵੇਲਚ ਨੇ ਦਸਿਆ, ”ਮੇਰੇ ਦਾਦਾ ਨੂੰ ਇਕ ਸਾਲ ਪਹਿਲਾਂ ਡਿਮੇਂਸ਼ੀਆ ਦੀ ਬਿਮਾਰੀ ਹੋਣ ਦੀ ਜਾਣਕਾਰੀ ਮਿਲੀ। ਉਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਇਕ ਕੇਅਰ ਹੋਮ ਵਿਚ ਦਾਖ਼ਲ ਕਰਵਾਇਆ ਗਿਆ। ਮੇਰੀ ਦਾਦੀ ਹਾਲ ਹੀ ਵਿਚ ਉਨ੍ਹਾਂ ਨੂੰ ਵੇਖਣ ਉਥੇ ਗਈ ਤਾਂ ਬਿਮਾਰੀ ਕਾਰਨ ਦਾਦਾ ਉਨ੍ਹਾਂ ਨੂੰ ਬਿਲਕੁਲ ਵੀ ਪਛਾਣ ਨਾ ਸਕਿਆ। ਉਸੇ ਦਿਨ ਤੋਂ ਦਾਦੀ ਦੀ ਤਬੀਅਤ ਖ਼ਰਾਬ ਹੋਣ ਲੱਗੀ।” ਵੇਲਚ ਅਨੁਸਾਰ ਉਸ ਦੇ ਦਾਦਾ ਨੇ ਪਿਛਲੇ ਬੁੱਧਵਾਰ ਨੂੰ ਸਵੇਰੇ 6.50 ਮਿੰਟ ‘ਤੇ ਦਮ ਤੋੜਿਆ ਜਦਕਿ ਦਾਦੀ ਦੀ ਮੌਤ ਉਨ੍ਹਾਂ ਦੀ ਮੌਤ ਤੋਂ ਠੀਕ ਚਾਰ ਮਿੰਟ ਬਾਅਦ ਹੋਈ।ઠਹਾਲਾਂਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੇ ਪਤੀ ਇਸ ਦੁਨੀਆਂ ਵਿਚ ਨਹੀਂ ਰਹੇ।ઠਦਾਦਾ ਵਿਲਫ਼ ਉਸ ਸਮੇਂ 18 ਸਾਲ ਦੇ ਸਨ ਅਤੇ ਦਾਦੀ ਵੇਰਾ 16 ਦੀ ਜਦ ਦੋਹਾਂ ਦਰਮਿਆਨ ਜਾਣ-ਪਛਾਣ ਹੋਈ। ਉਸ ਤੋਂ ਬਾਅਦ ਵਿਲਫ਼ ਦੂਜੇ ਵਿਸ਼ਵ ਯੁਧ ਦੌਰਾਨ ਰਾਇਲ ਏਅਰ ਫ਼ੋਰਸ ਨਾਲ ਉਤਰੀ ਅਮਰੀਕਾ ਅਤੇ ਇਟਲੀ ਚਲਿਆ ਗਿਆ। ਉਥੋਂ ਪਰਤਣ ਤੋਂ ਬਾਅਦ ਵਿਲਫ਼ ਨੇ ਵੇਰਾ ਨਾਲ ਵਿਆਹ ਕਰ ਲਿਆ ਅਤੇ ਦੋਵੇਂ ਜੀਵਨ ਭਰ ਹਰ ਤਰ੍ਹਾਂ ਦੇ ਦੁੱਖ-ਸੁੱਖ ਵਿਚ ਇਕ-ਦੂਜੇ ਦਾ ਸਾਥ ਦਿੰਦੇ ਰਹੇ ਅਤੇ ਅੰਤਮ ਸਫ਼ਰ ਵਿਚ ਵੀ ਵਿਲਫ਼, ਵੇਰਾ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਲੈ ਗਿਆ।

Check Also

ਵੈਸਟ ਚੈਸਟਰ ਵਿਚ 4 ਜੀਆਂ ਦੀ ਹੱਤਿਆ ਦਾ ਕਾਰਨ ਸੀ ਜਾਇਦਾਦ ਹੜੱਪਣਾ

ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵੈਸਟ …