Breaking News
Home / ਭਾਰਤ / 2000 ਦੇ ਨੋਟ ਨਹੀਂ ਹੋਣਗੇ ਬੰਦ

2000 ਦੇ ਨੋਟ ਨਹੀਂ ਹੋਣਗੇ ਬੰਦ

ਸਰਕਾਰ ਨੇ ਨਕਲੀ ਨੋਟਾਂ ਨੂੰ ਰੋਕਣ ਲਈ ਕਈ ਉਪਾਅ ਕੀਤੇ
ਨਵੀਂ ਦਿੱਲੀ : ਸਰਕਾਰ ਨੇ 2000 ਰੁਪਏ ਦੇ ਨਵੇਂ ਨੋਟ ਬੰਦ ਕੀਤੇ ਜਾਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਕਲੀ ਨੋਟਾਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਗਏ ਹਨ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਰਾਜ ਸਭਾ ਵਿਚ ਕਿਹਾ ਕਿ ਇਸ ਸਬੰਧ ਵਿਚ ਚੱਲ ਰਹੀਆਂ ਅਫਵਾਹਾਂ ‘ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ। ਕਾਂਗਰਸ ਦੇ ਮਧੂਸੂਦਨ ਮਿਸਤਰੀ ਨੇ ਪ੍ਰਸ਼ਨਕਾਲ ਵਿਚ ਸਵਾਲ ਕੀਤਾ ਸੀ ਕਿ ਬਜ਼ਾਰ ਵਿਚ ਅਜਿਹੀਆਂ ਅਫਵਾਹਾਂ ਹਨ ਕਿ 2000 ਰੁਪਏ ਦਾ ਨੋਟ ਬੰਦ ਕੀਤਾ ਜਾ ਸਕਦਾ ਹੈ। ਰਿਜੀਜੂ ਨੇ ਕਿਹਾ ਕਿ ਨਕਲੀ ਨੋਟ ਬਰਾਮਦ ਹੋਣ ਦੇ ਜ਼ਿਆਦਾਤਰ ਮਾਮਲੇ ਗੁਜਰਾਤ ਅਤੇ ਪੱਛਮੀ ਬੰਗਾਲ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਕਲੀ ਨੋਟਾਂ ਨੂੰ ਲੈ ਕੇ ਚੌਕਸ ਹੈ ਅਤੇ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਜਾਂਚ ਏਜੰਸੀ ਨੇ ਗੁਜਰਾਤ ਅਤੇ ਪੱਛਮੀ ਬੰਗਾਲ ਤੋਂ 2000 ਦੇ 22 ਹਜ਼ਾਰ ਤੋਂ ਵੱਧ ਨਕਲੀ ਨੋਟ ਬਰਾਮਦ ਕੀਤੇ ਹਨ।

Check Also

ਕਾਵੇਰੀ ਜਲ ਵਿਵਾਦ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

ਕਿਹਾ, ਨਦੀ ‘ਤੇ ਕਿਸੇ ਵੀ ਰਾਜ ਦਾ ਦਾਅਵਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਦੱਖਣ ਭਾਰਤੀ ਰਾਜਾਂ …