Home / ਦੁਨੀਆ / ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਅਪ੍ਰੈਲ ਮਹੀਨੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ

ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਅਪ੍ਰੈਲ ਮਹੀਨੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ

ਟੋਰਾਂਟੋ : ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਇਸ ਵਾਰੀ ਫਿਰ ਅਪ੍ਰੈਲ ਸਿੱਖ ਹੈਰੀਟੇਜ ਮੰਥ ਨੂੰઠਨਸ਼ਾ ਮੁਕਤ ਮਹੀਨਾ ਰੱਖਣ ਦਾ ਸੱਦਾ ਦਿਤਾ ਹੈ। ਜਿਹੜੇ ਸੱਜਣ ਸ਼ਰਾਬ ਆਦਿ ਦਾ ਸੇਵਨ ਕਰਦੇ ਹਨઠਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਹੀਨੇ ਇਸઠਦਾ ਪਰਹੇਜ਼ ਕਰਨ।ઠ
ਇਸ ਮੰਤਵ ਲਈ ਇਕ ਅਪ੍ਰੈਲ ਨੂੰ ਡਿਕਸੀ ਗੁਰੂ ਘਰ ਵਿਚ ਪ੍ਰੋਗਰਾਮ ਕੀਤਾ ਗਿਆ।ઠਪ੍ਰੋ. ਰਾਜਾ ਸਿੰਘ ਨੇ ਜਿਥੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ, ਉਥੇ ਗੁਰੂ ਗਰੰਥ ਸਾਹਿਬ ਜੀઠ ਦੀ ਬਾਣੀ ਦੇ ਹਵਾਲੇ ਨਾਲ ਦੱਸਿਆ ਕਿ ਸਿੱਖ ਮਤ ਵਿਚ ਨਸ਼ੇ ਦੀ ਉਕਾ ਮਨਾਹੀ ਹੈ।ઠਅਰਦਾਸ ਕੀਤੀ ਗਈ ਕਿ ਜਿਹਨਾਂ ਸੱਜਣਾਂ ਨੇ ਸ਼ਰਾਬ ਨਾ ਪੀਣ ਦਾ ਅਹਿਦ ਲਿਆ ਹੈઠਸਤਿਗੁਰੂ ਉਹਨਾਂ ਨੂੰ ਬਲ ਬਖਸ਼ਣ ਤੇ ਉਹ ਇਸ ਤੋਂ ਛੁਟਕਾਰਾ ਪਾਉਣ।ઠਅਪ੍ਰੈਲ ਨੂੰ ਰਾਇਲ ਬੈਂਕੁਟ ਹਾਲ ਮਿਸੀਸਾਗਾ ਵਿਖੇ ਸ਼ਾਮ ਨੂੰ ਤੋਂ ਰਿਪੋਰਟ ਕਾਰਡ ਪੇਸ਼ ਕੀਤਾ ਜਾਵੇਗਾઠ ਤੇ ਆਇਆਂ ਵੀਰਾਂ ਭੈਣਾਂ ਨੂੰ ਲੰਗਰ ਵੀ ਛਕਾਇਆ ਜਾਵੇਗਾ।ઠ ਕਿਚਨਰ ਗੁਰਦੁਆਰਾ ਸਾਹਿਬ ‘ਜ ਦੋ ઠਅਪ੍ਰੈਲ ਨੂੰ  ਗੁਰਚਰਨ ਸਿੰਘ ਖੱਖ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂઠ ਬਾਰੇ ਚਾਨਣਾ ਪਾਇਆ ਤੇ ਅਰਦਾਸ ਕੀਤੀ ਗਈ।ઠ ਮੌਂਟਰਿਆਲ ਤੇ ਸਰੀ ਵਿਖੇ ਵੀ ਇਸੇ ਦਿਨ ਗੁਰੂ ਘਰਾਂ ਵਿਚ ਅਰਦਾਸ ਕੀਤੀ ਗਈઠ। ਬਹੁਤ ਸਾਰੀ ਗਿਣਤੀ ਵਿਚ ਸਰੀ, ਮੌਂਟਰਿਆਲ, ਬਰੈਂਪਟਨ, ਮਿਸੀਸਾਗਾ ਅਤੇ ਕਿਚਨਰ ਤੋਂઠਵੀਰਾਂ ਨੇ ਇਸ ਮਹੀਨੇ ਦੀ ਪਵਿੱਤਰਤਾ ਦੇਖਦਿਆਂ ਨਸ਼ਾ ਮੁਕਤ ਰਹਿਣ ਲਈ ਪ੍ਰਣ ਕੀਤਾ ਹੈ।ઠਕਿਚਨਰ ਵਿਖੇઠ9 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰੋ. ਰਾਜਾ ਸਿੰਘ ਸ਼ਬਦ ਵੀਚਾਰઠ ਰਾਹੀਂ ਨਸ਼ਿਆਂ ਦੇ ਵਿਸ਼ੇ ‘ਤੇ ਸੰਗਤਾਂ ਨਾਲ ਸਾਂਝ ਪਾਉਣਗੇ।

Check Also

ਨਵਾਜ਼ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ …