Breaking News
Home / Special Story / ਚੰਡੀਗੜ੍ਹ ਤੋਂ ਬਠਿੰਡੇ ਤੱਕ ਹਾਈਵੇ ‘ਤੇ ਸ਼ਰਾਬ ਨੂੰ ਲੱਗੀਆਂ ਬਰੇਕਾਂ

ਚੰਡੀਗੜ੍ਹ ਤੋਂ ਬਠਿੰਡੇ ਤੱਕ ਹਾਈਵੇ ‘ਤੇ ਸ਼ਰਾਬ ਨੂੰ ਲੱਗੀਆਂ ਬਰੇਕਾਂ

ਹਾਈਵੇ ਦੇ 500 ਮੀਟਰ ਦੇ ਘੇਰੇ ਵਿਚਸ਼ਰਾਬਵਿਕਣੀਬੰਦ
ਹੋਟਲ ਤੇ ਰੈਸਟੋਰੈਂਟਾਂ ‘ਤੇ ਵੀ ਇਹੀ ਨਿਯਮ ਹੋਇਆ ਲਾਗੂ, 20 ਹਜ਼ਾਰ ਤੱਕ ਦੀਅਬਾਦੀਵਾਲੇ ਇਲਾਕੇ ਤੋਂ ਦੂਰੀ 220 ਮੀਟਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਅਪ੍ਰੈਲ ਤੋਂ ਨੈਸ਼ਨਲ ਤੇ ਸਟੇਟਹਾਈਵੇ ‘ਤੇ 500 ਮੀਟਰ ਦੇ ਘੇਰੇ ਵਿਚਸ਼ਰਾਬਦੀਵਿਕਰੀਬੰਦ ਹੋ ਗਈ ਹੈ।ਚੰਡੀਗੜ੍ਹ ਤੋਂ ਬਠਿੰਡੇ ਤੱਕ ਹਾਈਵੇ ‘ਤੇ ਸ਼ਰਾਬ ਨੂੰ ਪੂਰੀਤਰ੍ਹਾਂ ਬਰੇਕਾਂ ਲੱਗ ਗਈਆਂ ਹਨ।ਪੰਜਾਬ ਦੇ ਸਾਰੇ ਹਾਈਵੇ ‘ਤੇ ਸ਼ਰਾਬਦੀਵਿਕਰੀਬੰਦ ਹੋ ਗਈ ਹੈ। ਇੱਥੋਂ ਤੱਕ ਕਿ ਇਸ ਘੇਰੇ ਵਿਚ ਆਉਣ ਵਾਲੇ ਹੋਟਲ, ਰੈਸਟੋਰੈਂਟ ਤੇ ਢਾਬਿਆਂ ‘ਚ ਵੀਸ਼ਰਾਬਨਹੀਂ ਮਿਲਰਹੀ। ਸੁਪਰੀਮ ਕੋਰਟ ਨੇ ਸ਼ਰਾਬਪੀ ਕੇ ਗੱਡੀ ਚਲਾਉਣ ਤੋਂ ਹੋਣਵਾਲੇ ਹਾਦਸੇ ਰੋਕਣਲਈਹੋਟਲਾਂ ਤੇ ਰੈਸਟੋਰੈਂਟਾਂ ਨੂੰ ਵੀ ਢਿੱਲ ਦੇਣ ਤੋਂ ਇਨਕਾਰਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕੁਝ ਸੋਧਾਂ ਨਾਲਹਾਈਵੇ ‘ਤੇ ਸ਼ਰਾਬਦੀਆਂ ਦੁਕਾਨਾਂ ‘ਤੇ ਰੋਕ ਲਗਾਉਣ ਦਾ ਹੁਕਮ ਕਾਇਮ ਰੱਖਿਆ। ਅਦਾਲਤ ਨੇ 20 ਹਜ਼ਾਰ ਤੱਕ ਦੀਆਬਾਦੀਵਾਲੇ ਇਲਾਕੇ ਤੋਂ ਦੂਰੀ 500 ਮੀਟਰ ਤੋਂ ਘਟਾ ਕੇ 220 ਮੀਟਰਕਰ ਦਿੱਤੀ ਹੈ।
ਚੀਫਜਸਟਿਸ ਜੇ ਐਸ ਖੇਹਰਦੀਪ੍ਰਧਾਨਗੀਵਾਲੇ ਤਿੰਨਮੈਂਬਰੀਬੈਂਚ ਨੇ ਸੂਬਿਆਂ ਤੇ ਸ਼ਰਾਬਵੇਚਣਵਾਲਿਆਂ ਦੀਆਂ ਅਰਜ਼ੀਆਂ ਦੇ ਕੇ ਹੁਕਮ ‘ਚ ਬਦਲਾਅਕਰਨ ਤੇ 31 ਮਾਰਚਦੀਤਰੀਕ ਵਧਾਉਣ ਦੀ ਮੰਗ ਕੀਤੀ ਸੀ। ਬੈਂਚ ਨੇ ਕਿਹਾ ਕਿ ਜਿੱਥੇ ਅਬਾਦੀ 20 ਹਜ਼ਾਰ ਜਾਂ ਉਸ ਤੋਂ ਘੱਟ ਹੈ, ਉਥੇ ਜੇਕਰਹਾਈਵੇ ‘ਤੇ 500 ਮੀਟਰਦੂਰੀਦਾਨਿਯਮਲਾਗੂਹੋਵੇਗਾ ਤਾਂ ਦੁਕਾਨਾਂ ਆਬਾਦੀ ਤੋਂ ਬਾਹਰਚਲੀਆਂ ਜਾਣਗੀਆਂ।ਅਦਾਲਤ ਨੇ ਆਪਣੇ ਹੁਕਮ ‘ਚ ਸੋਧਕਰਦਿਆਂ ਕਿਹਾ ਕਿ ਉਨ੍ਹਾਂ ਖੇਤਰਾਂ ਵਿਚਹਾਈਵੇ ਤੋਂ ਸ਼ਰਾਬਦੀਆਂ ਦੁਕਾਨਾਂ ਦੀਦੂਰੀ 500 ਮੀਟਰਦੀਬਜਾਏ 220 ਮੀਟਰਰਹੇਗੀ। ਦੂਜਾਬਦਲਾਅ ਮੌਜੂਦਾ ਲਾਇਸੈਂਸਧਾਰੀਆਂ ਲਈਹੈ।ਅਦਾਲਤ ਨੇ 15 ਦਸੰਬਰ ਦੇ ਫੈਸਲੇ ਵਿਚ ਕਿਹਾ ਸੀ ਕਿ ਜਿਨ੍ਹਾਂ ਕੋਲਲਾਇਸੈਂਸ ਹੈ ਉਹ 31 ਮਾਰਚ ਤੱਕ ਦੁਕਾਨਾਂ ਚਲਾਸਕਦੇ ਹਨ, ਉਸ ਤੋਂ ਬਾਅਦ ਉਨ੍ਹਾਂ ਦਾਲਾਇਸੈਂਸਰੀਨਿਊਨਹੀਂ ਕੀਤਾਜਾਵੇਗਾ। ਪਰ ਤੇਲੰਗਾਨਾਸਮੇਤ ਕੁਝ ਸੂਬਿਆਂ ਦਾਕਹਿਣਾ ਹੈ ਕਿ ਉਨ੍ਹਾਂ ਦਾਆਬਕਾਰੀਸਾਲਮਾਰਚ ਤੋਂ ਨਹੀਂ ਬਲਕਿਦੂਜੀਆਂ ਤਰੀਕਾਂ ਤੋਂ ਸ਼ੁਰੂ ਹੁੰਦਾ ਹੈ। ਤੇਲੰਗਾਨਾਵਿਚ ਇਹ ਇਕ ਅਕਤੂਬਰ ਤੋਂ 30 ਸਤੰਬਰਦਾਹੈ। ਇਸ ਨੂੰ ਦੇਖਦਿਆਂ ਅਦਾਲਤ ਨੇ ਹੁਕਮ ਵਿਚਬਦਲਾਅਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦਾਲਾਇਸੈਂਸ 15 ਦਸੰਬਰ ਤੋਂ ਪਹਿਲਾਂ ਨਵੀਨੀਕਰਨ ਹੋਇਆ ਸੀ, ਉਹ ਲੋਕਲਾਇਸੈਂਸਦੀਮਿਆਦਪੂਰੀਹੋਣ ਜਾਂ ਫਿਰਐਕਟ 30 ਸਤੰਬਰ ਤੱਕ ਆਪਣੀਆਂ ਦੁਕਾਨਾਂ ਚਲਾਸਕਦੇ ਹਨ।ਅਦਾਲਤ ਨੇ ਸ਼ਰਾਬਦੀਆਂ ਦੁਕਾਨਾਂ ਹਾਈਵੇ ਤੋਂ ਹਟਾਉਣ ਲਈ ਕੁਝ ਹੋਰਸਮਾਂ ਦੇਣਦੀਤਾਮਿਲਨਾਡੂਦੀ ਮੰਗ ਖਾਰਜਕਰ ਦਿੱਤੀ।
ਤਾਮਿਲਨਾਡੂਦਾਕਹਿਣਾ ਸੀ ਕਿ ਉਹਨਾਂ ਦੇ ਸੂਬੇ ਵਿਚ ਨਿੱਜੀ ਦੁਕਾਨਦਾਰ ਨਹੀਂ ਹਨ।ਸੂਬਾਸਰਕਾਰ ਹੀ ਸ਼ਰਾਬਦੀਆਂ ਦੁਕਾਨਾਂ ਚਲਾਉਂਦੀ ਹੈ।ਹਿਮਾਚਲਪ੍ਰਦੇਸ਼ ਨੇ ਵੀਪਹਾੜੀਖੇਤਰਹੋਣਦੀ ਦੁਹਾਈ ਦਿੰਦਿਆਂ 500 ਮੀਟਰਦੀਦੂਰੀ ਦੇ ਨਿਯਮਵਿਚਬਦਲਾਅਦੀ ਮੰਗ ਕੀਤੀ ਸੀ, ਪਰਅਦਾਲਤ ਨੇ ਕਿਹਾ ਕਿ ਵੀਹਹਜ਼ਾਰ ਤੱਕ ਦੀਆਬਾਦੀ ਦੇ ਸਥਾਨਕਸਰਕਾਰਾਂ ਵਾਲੇ ਖੇਤਰਵਿਚ 220 ਮੀਟਰਦੂਰੀ ਦੇ ਨਿਯਮਾਂ ਨਾਲ ਉਸਦੀ ਸਮੱਸਿਆ ਦੂਰ ਹੋ ਜਾਵੇਗੀ।
ਹਾਈਵੇ ‘ਤੇ ਠੇਕੇ ਬੰਦਕਰਨਨਾਲਹੋਟਲਇੰਡਸਟਰੀ ‘ਚ ਨਿਰਾਸ਼ਾ
ਬਠਿੰਡਾ : ਸੁਪਰੀਮਕੋਰਟਵੱਲੋਂ 31 ਮਾਰਚ ਤੋਂ ਰਾਸ਼ਟਰੀਮਾਰਗਾਂ ਤੇ ਸ਼ਹਿਰਾਂ ਵਿਚਬਣੇ ਹੋਟਲਾਂ ਦੇ ‘ਬਾਰ’ਬੰਦਕਰਨ ਦੇ ਹੁਕਮਾਂ ਤੋਂ ਬਾਅਦਹੋਟਲਇੰਡਸਟਰੀਵਿਚਨਿਰਾਸ਼ਾ ਛਾ ਗਈ ਹੈ। ਇਸ ਬਾਰੇ ਬਠਿੰਡਾਵਿੱਚਪੰਜਾਬਹੋਟਲਐਸੋਸੀਏਸ਼ਨ ਨੇ ਪ੍ਰੈੱਸਕਾਨਫਰੰਸਕਰਕੇ ਖੁਲਾਸਾਕੀਤਾ ਕਿ ਉਹ ਸੁਪਰੀਮਕੋਰਟਦਾਸਨਮਾਨਕਰਦੇ ਹਨਪਰਅਦਾਲਤ ਦੇ ਇਸ ਫੈਸਲੇ ਨਾਲਹੋਟਲਇੰਡਸਟਰੀਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮਕੋਰਟ ਦੇ ਹੁਕਮਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਅਚਾਨਕਰਾਤੋ-ਰਾਤਲਾਗੂ ਕਰਦੇਣਨਾਲਬਹੁਤਵੱਡਾਘਾਟਾਪਿਆ ਹੈ। ਇਸ ਫੈਸਲੇ ਦੇ ਲਾਗੂ ਹੋਣਨਾਲਇਕੱਲੇ ਪੰਜਾਬ ਦੇ ਹੀ ਤਕਰੀਬਨ 3500 ਤੋਂ ਵੱਧਬਾਰਪ੍ਰਭਾਵਿਤ ਹੋਏ ਹਨ। ਉਨ੍ਹਾਂ ਪੰਜਾਬਸਰਕਾਰ ਤੋਂ ਵੀਮਦਦਦੀ ਮੰਗ ਕੀਤੀ।
ਚੰਡੀਗੜ੍ਹ ‘ਚ ਹੋਟਲਮਾਲਕਸੜਕਾਂ ‘ਤੇ ਨਿਕਲੇ
ਚੰਡੀਗੜ੍ਹ : ਆਲਹੋਟਲਐਂਡਰੈਸਟੋਰੈਂਟਓਨਰਜ਼ ਐਸੋਸੀਏਸ਼ਨਚੰਡੀਗੜ੍ਹ ਦੇ ਸੱਦੇ ‘ਤੇ ਹੋਟਲਾਂ ਦੇ ਮਾਲਕਾਂ ਸਮੇਤਵੇਟਰਾਂ ਅਤੇ ਬਾਊਂਸਰਾਂ ਨੇ ਸੁਪਰੀਮਕੋਰਟ ਦੇ ਫੈਸਲੇ ਤਹਿਤਸ਼ਹਿਰ ਦੇ 88 ਹੋਟਲਾਂ, ਰੈਸਟੋਰੈਂਟਾਂ, ਪੱਬਾਂ, ਬਾਰਾਂ ਅਤੇ ਡਿਸਕੋਘਰਾਂ ਵਿਚਸ਼ਰਾਬਬੰਦੀਕਰਨ ਦੇ ਵਿਰੋਧਵਿਚਸੈਕਟਰ 17 ਵਿਖੇ ਪ੍ਰਦਰਸ਼ਨਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ‘ਇਹ ਕੈਸਾ ਇਨਸਾਫਕਰੇ ਕੋਈ ਭਰੇ ਕੋਈ’, ‘ਰਾਤੋ ਰਾਤਹਮ ਹੁਏ ਬੇਕਾਰ’, ‘ਮੋਦੀ ਜੀ ਹਮਾਰੀ ਨੌਕਰੀ ਬਚਾਓ’, ‘ਬੇਰੁਜ਼ਗਾਰਕਰਨਾ ਕੈਸਾ ਇਨਸਾਫ’ਆਦਿਨਾਅਰੇ ਲਗਾਏ ਗਏ। ਇਸ ਮੌਕੇ ਭਾਰੀਗਿਣਤੀਵਿਚਪੁਲਿਸ ਮੌਜੂਦ ਸੀ ਅਤੇ ਪੁਲਿਸਅਧਿਕਾਰੀਆਂ ਨੇ ਐਸੋਸੀਏਸ਼ਨ ਦੇ ਵਫਦਦੀਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕਵੀ.ਪੀ. ਸਿੰਘ ਬਦਨੌਰ ਮੀਟਿੰਗ ਕਰਵਾਈ ਗਈ। ਰਾਜਪਾਲ ਨੇ ਵਫਦ ਨੂੰ ਸੁਣਨ ਤੋਂ ਬਾਅਦ ਇਕ-ਟੁੱਕ ਜਵਾਬਦਿੱਤਾ ਕਿ ਸੁਪਰੀਮਕੋਰਟ ਦੇ ਫੈਸਲੇ ਕਾਰਨ ਉਹ ਫਿਲਹਾਲਹੋਟਲਮਾਲਕਾਂ ਦੀ ਕੋਈ ਮਦਦਨਹੀਂ ਕਰਸਕਦੇ। ਪ੍ਰਸ਼ਾਸਕ ਨੇ ਕਿਹਾ ਕਿ ਐਸੋਸੀਏਸ਼ਨ ਇਸ ਸਬੰਧਵਿਚਸੁਪਰੀਮਕੋਰਟਵਿਚ ਜਾ ਕੇ ਆਪਣੀਅਪੀਲਕਰੇ।
ਪੰਜਾਬ ‘ਚ ਹਾਈਵੇ ਤੋਂ ਹਟੇ 1846 ਠੇਕੇ
ਜਲੰਧਰ : ਹਾਈਵੇ ਤੋਂ 500 ਮੀਟਰਦੀਦੂਰੀ’ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਹਟਾਉਣ ਦੀ ਸੁਪਰੀਮ ਕੋਰਟ ਦੇ ਹੁਕਮਾਂ ਦਾਪੰਜਾਬਵਿਚਵਿਆਪਕਅਸਰਦੇਖਣ ਨੂੰ ਮਿਲਰਿਹਾਹੈ। ਇਹ ਹੁਕਮ ਪਹਿਲੀਅਪ੍ਰੈਲ ਤੋਂ ਲਾਗੂ ਹੋਏ ਹਨ।ਪੰਜਾਬਵਿਚਪਹਿਲੇ ਦਿਨਲਗਭਗ 1846 ਸ਼ਰਾਬ ਦੇ ਠੇਕੇ ਹਾਈਵੇ ਦੇ ਕਿਨਾਰੇ ਤੋਂ ਹਟਾ ਦਿੱਤੇ ਗਏ। ਇਨ੍ਹਾਂ ਵਿਚੋਂ ਕੁਝ ਤਾਂ ਦੂਰਸ਼ਿਫਟਕਰ ਦਿੱਤੇ ਗਏ, ਜਦੋਂ ਕਿ ਕੁਝ ਬੰਦਰਹੇ। ਇਹ ਹੁਕਮ ਹੋਟਲ, ਬਾਰ ਤੇ ਰੇਸਤਰਾਂ ‘ਤੇ ਵੀਲਾਗੂ ਹੋਏ ਹਨ।ਲਿਹਾਜ਼ਾਇਨ੍ਹਾਂ ‘ਤੇ ਵੀ ਵੱਡੇ ਪੱਧਰ ‘ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਹੋਈ।
ਹਾਈਵੇ ‘ਤੇ ਠੇਕਿਆਂ ਲਈਪੰਜਾਬਸਰਕਾਰ ਨੇ 7 ਹਾਈਵੇ ਕੀਤੇ ਡੀਨੋਟੀਫਾਈ
ਚੰਡੀਗੜ੍ਹ/ਬਿਊਰੋ ਨਿਊਜ਼ :ਸੁਪਰੀਮਕੋਰਟਵੱਲੋਂ ਕੌਮੀ ਅਤੇ ਰਾਜਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚਸ਼ਰਾਬਵੇਚਣ ਉੱਤੇ ਲਾਈਪਾਬੰਦੀ ਤੋਂ ਬਾਅਦਪੰਜਾਬਸਰਕਾਰ ਨੇ ਰਾਜਮਾਰਗਾਂ ਦੇ ਸ਼ਹਿਰਾਂ ਵਿੱਚੋਂ ਲੰਘਦੇ ਕੁੱਝ ਹਿੱਸੇ ਰਾਜਮਾਰਗਾਂ ਦੀ ਸੂਚੀ ਤੋਂ ਬਾਹਰਕਰਦਿੱਤੇ ਹਨ।
ਇਹ ਰਾਜਮਾਰਗ 25 ਸ਼ਹਿਰਾਂ ਵਿੱਚੋਂ ਗੁਜ਼ਰਦੇ ਹਨ। ਰਾਜਮਾਰਗਾਂ ਉੱਤੇ ਚੱਲਦੇ ਵਪਾਰਕਅਦਾਰਿਆਂ ਜਿਨ੍ਹਾਂ ਵਿੱਚਰੈਸਟੋਰੈਂਟਅਤੇ ਬਾਰ, ਅਹਾਤੇ ਆਦਿਸ਼ਾਮਲਹਨ, ਨੂੰ ਫਾਇਦਾਪਹੁਚਾਉਣ ਦੇ ਯਤਨਵਜੋਂ ਰਾਜਮਾਰਗਾਂ ਦੇ 1.70 ਕਿਲੋਮੀਟਰ ਤੋਂ ਲੈ ਕੇ 5.50 ਕਿਲੋਮੀਟਰਤਕਰਾਜਮਾਰਗਾਂ ਦੇ ਹਿੱਸਿਆਂ ਨੂੰ ਰਾਜਮਾਰਗਾਂ ਨਾਲੋਂ ਵੱਖਕਰਦਿੱਤਾ ਹੈ। ਇਸ ਸਬੰਧੀਨੋਟੀਫਿਕੇਸ਼ਨਉਦੋਂ ਜਾਰੀਕੀਤਾ ਗਿਆ ਜਦੋਂ ਇਨ੍ਹਾਂ ਹੁਕਮਾਂ ਤੋਂ ਪ੍ਰਭਾਵਿਤਲੋਕਾਂ ਨੇ ਮਾਮਲਾ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਧਿਆਨਵਿੱਚਲਿਆਂਦਾ। ਕੌਮੀ ਮਾਰਗਾਂ ਬਾਰੇ ਵੀਸਰਕਾਰ ਨੇ ਸਪਸ਼ਟਕੀਤਾ ਕਿ ਕੇਂਦਰਸਰਕਾਰਦੀ ਕੌਮੀ ਮਾਰਗਾਂ ਬਾਰੇ ਮੌਜੂਦਾ ਨੀਤੀਅਨੁਸਾਰਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ઠਪਟਿਆਲਾ, ਫਗਵਾੜਾਨਾਲ ਲੱਗਦੇ ਬਾਈਪਾਸ, ਕੌਮੀ ਮਾਰਗਾਂ ਦੇ ਕੁੱਝ ਹਿੱਸੇ ਸੂਚੀ ਵਿੱਚੋਂ ਬਾਹਰਕਰਦਿੱਤੇ ਹਨ। ਇਨ੍ਹਾਂ ਮਾਰਗਾਂ ਉੱਤੇ ਇਸ ਤਰ੍ਹਾਂ ਦੇ ਸੜਕਾਂ ਦੇ ਟੋਟੋ 31 ਕਿਲੋਮੀਟਰਹਨਜਿਨ੍ਹਾਂ ਨੂੰ ਰਾਜਮਾਰਗਾਂ ਤੋਂ ਵੱਖਕਰਦਿੱਤਾ ਗਿਆ ਹੈ।
ਸਰਕਾਰਵੱਲੋਂ ਜਾਰੀਨੋਟੀਫਿਕੇਸ਼ਨਅਨੁਸਾਰਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 1.70 ਕਿਲੋਮੀਟਰ, ਬਲਾਚੌਰ- ਗੜ੍ਹਸ਼ੰਕਰ 5.15 ਕਿਲੋਮੀਟਰ, ਮੋਗਾ- ਕੋਟਕਪੂਰਾ 3.80 ਕਿਲੋਮੀਟਰ, ਮੋਗਾ-ਹਰੀਕੇ ਮਾਰਗ 5 ਕਿਲੋਮੀਟਰ, ਰਾਜਪੁਰਾਵਿੱਚ ਗਗਨ ਚੌਕ ਤੋਂ ਲਿਬਰਟੀ ਚੌਕ 4. 65 ਕਿਲੋਮੀਟਰ, ਸਰਹਿੰਦ -ਚੁੰਨੀਰੋਡ 5.50 ਕਿਲੋਮੀਟਰਮਲਿਕਪੁਰ ਚੌਕ ਤੋਂ ਡਲਹੌਜੀ ਬਾਈਪਾਸ (ਪਠਾਨਕੋਟ) ਸੜਕਾਂ ਦੇ ਹਿੱਸੇ ਰਾਜਮਾਰਗਾਂ ਦੀ ਸੂਚੀ ਵਿੱਚੋਂ ਕੱਢ ઠਦਿੱਤੇ ਹਨ। ਐਕਸਾਈਜ਼ ਅਤੇ ਟੈਕਸਟੇਸ਼ਨਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਕਾਰਵਾਈਨਾਲਸਿਰਫ 15 ਫੀਸਦੀਅਦਾਰਿਆਂ ਨੂੰ ਲਾਭ ਪੁੱਜੇਗਾ।
ਅੰਗਹੀਣਹਰਮਨ ਸਿੱਧੂ ਨੂੰ ਮਿਲਰਹੀਆਂ ਹਨਧਮਕੀਆਂ
ਚੰਡੀਗੜ੍ਹ  : ਚੰਡੀਗੜ੍ਹ ਦੇ ਜਿਸ ਸਖਸ਼ਦੀਪਟੀਸ਼ਨ’ਤੇ ਸੁਪਰੀਮ ਕੋਰਟ ਨੇ ਹਾਈਵੇ ਅਤੇ ਉਸ ਦੇ 500 ਮੀਟਰ ਦੇ ਦਾਇਰੇ ‘ਚ ਸਥਿਤਹੋਟਲਾਂ ‘ਚ ਸ਼ਰਾਬਬੰਦੀਦਾਆਦੇਸ਼ ਦਿੱਤਾ ਹੈ। ਉਸ ਨੂੰ ਪਿਛਲੇ ਦੋ ਦਿਨਾਂ ਤੋਂ ਸ਼ਰਾਬਮਾਫ਼ੀਆਦੀਆਂ ਧਮਕੀਭਰੀਆਂ 20-25 ਕਾਲਾਂ ਆਉਣ ਲੱਗੀਆਂ ਹਨ। ਅੰਗਹੀਣਹਰਮਨ ਸਿੱਧੂ ਦਾਕਹਿਣਾ ਹੈ ਕਿ ਉਹ ਇਨ੍ਹਾਂ ਤੋਂ ਡਰਨਵਾਲਾਨਹੀਂ ਹੈ। ਉਨ੍ਹਾਂ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਉਹ ਇਸ ਤੋਂ ਪਹਿਲਾਂ ਰਾਜਸਥਾਨ ‘ਚ ਵੀਨਸ਼ੇ ਦੇ ਖਿਲਾਫ਼ਲੜ ਚੁੱਕੇ ਹਨ। ਸਿੱਧੂ ਦਾਕਹਿਣਾ ਹੈ ਕਿ ਕਾਲਕਰਨਵਾਲੇ ਇਸ਼ਾਰੇ-ਇਸ਼ਾਰੇ ‘ਚ ਧਮਕਾਉਂਦੇ ਹਨ।ਕਦੇ ਕੋਈ ਮਹਾਰਾਸ਼ਟਰ ਤੋਂ ਗੱਲ ਕਰਦਾ ਹੈ ਤੇ ਕਦੇ ਬੰਗਾਲ ਤੋਂ। ਹਰਿਆਣਾ-ਪੰਜਾਬਅਤੇ ਰਾਜਸਥਾਨ ਤੋਂ ਆਉਣ ਵਾਲੀਆਂ ਕਾਲਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। 1 ਅਪ੍ਰੈਲ ਨੂੰ ਉਨ੍ਹਾਂ ਨੂੰ 22 ਕਾਲਾਂ ਆਈਆਂ ਜਦਕਿ 2 ਅਪ੍ਰੈਲ ਨੂੂੰ 261ਉਸ ਦਾਕਹਿਣਾ ਹੈ ਕਿ ਉਸ ਨੂੰ ਧਮਕੀਆਂ ਦਾ ਕੋਈ ਡਰਨਹੀਂ ਹੈ।
ਚੰਡੀਗੜ੍ਹ ਪੁਲਿਸ ਤੋਂ ਮਿਲੀ ਸੁਰੱਖਿਆ : ਰਾਜਸਥਾਨ ‘ਚ ਡੋਡਾਪੋਸਤ ਦੇ ਠੇਕਿਆਂ ‘ਤੇ ਤਾਲੇ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣ ਲੱਗੀਆਂ ਸਨ। ਉਨ੍ਹਾਂ ਨੇ ਇਸ ਦੀਸੂਚਨਾਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਪ੍ਰੰਤੂ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲੀ। ਉਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਹਾਈ ਕੋਰਟ ਨੂੰ ਜਾਣੂ ਕਰਵਾਇਆਅਤੇ ਹੁਣ ਉਨ੍ਹਾਂ ਦੀ ਸੁਰੱਖਿਆ ਦੇ ਲਈ 24 ਘੰਟੇ ਦੋ ਪੀਐਸਓਤਾਇਨਾਤਹਨ।
ਮੈਂ ਖੁਦ ਪੀਂਦਾ ਹਾਂ, ਮੈਨੂੰਵੀ ਦਿੱਕਤ ਆਵੇਗੀ :ਹਰਮਨ ਸਿੱਧੂ ਕਹਿੰਦੇ ਹਨ ਕਿ ਉਹ ਕੋਈ ਸੰਤਮਹਾਤਮਾਨਹੀਂ ਹਨ।ਮੈਂ ਵੀਸ਼ਰਬਪੀਂਦਾ ਹਾਂ। ਮੈਨੂੰਵੀ ਇਸ ਫੈਸਲੇ ਨਾਲ ਦਿੱਕਤ ਆਵੇਗੀ। ਚੰਡੀਗੜ੍ਹ ‘ਚ ਸਟੇਟਹਾਈਵੇ ਕਿੱਥੋਂ ਆ ਗਏ। ਮੈਨੂੰਵੀ ਇਸ ਦੇ ਬਾਰੇ ‘ਚ ਜਾਣਕਾਰੀਨਹੀਂ ਸੀ। ਸਾਲ 2005 ‘ਚ ਸੜਕਾਂ ਦੀ ਮੁਰੰਮਤ ਦੀ ਗ੍ਰਾਂਟ ਦੇ ਲਈਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਟੇਟਹਾਈਵੇ ਐਲਾਨ ਦਿੱਤਾ। ਬਾਅਦ ‘ਚ ਠੇਕਿਆਂ ਨੂੰ ਬਚਾਉਣ ਦੇ ਲਈਨੋਟੀਫਿਕੇਸ਼ਨ ਰੱਦ ਕਰ ਦਿੱਤਾ।

Check Also

ਪਹਾੜੀ ਰਾਜਾਂ ਨੂੰ ਰਾਹਤ, ਪੰਜਾਬ ਲਈ ਆਫਤ

ਪੰਜਾਬ ਦੇ ਸਨਅਤਕਾਰਾਂ ਦਾ ਕਹਿਣਾ, ਕਿੱਥੇ ਹੈ ‘ਇਕ ਦੇਸ਼ ਇਕ ਟੈਕਸ ਦਾ ਨਾਅਰਾ’ ਲੁਧਿਆਣਾ : …