Breaking News
Home / ਖੇਡਾਂ / ਸ੍ਰੀ ਦਰਬਾਰ ਸਾਹਿਬ ਆ ਕੇ ਮਿਲਦੀ ਹੈ ਸ਼ਾਂਤੀ : ਗੌਤਮ ਗੰਭੀਰ

ਸ੍ਰੀ ਦਰਬਾਰ ਸਾਹਿਬ ਆ ਕੇ ਮਿਲਦੀ ਹੈ ਸ਼ਾਂਤੀ : ਗੌਤਮ ਗੰਭੀਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਸ਼ਨੀਵਾਰ ਨੂੰ ਆਪਣੀ ਪਤਨੀ ਨਤਾਸ਼ਾ ਅਤੇ ਬੇਟੀ ਆਜੀਨ ਗੰਭੀਰ ਦੇ ਨਾਲ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਗੌਤਮ ਗੰਭੀਰ ਨੇ ਦਰਬਾਰ ਸਾਹਿਬ ‘ਚ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਵੀ ਕੀਤੀ। ਇਸ ਤੋਂ ਇਲਾਵਾ ਗੰਭੀਰ ਨੇ ਪਤਨੀ ਸਮੇਤ ਪਰਿਕਰਮਾ ਦੀ ਧੁਆਈ ‘ਚ ਵੀ ਸੇਵਾ ਕੀਤੀ।
ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕ ਕੇ ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਦੀ ਕਾਮਨਾ ਕੀਤੀ। ਮੱਥਾ ਟੇਕਣ ਤੋਂ ਬਾਅਦ ਗੌਤਮ ਗੰਭੀਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਉਹ ਇਥੇ ਮੱਥਾ ਟੇਕਣ ਦੇ ਲਈ ਆਏ ਸਨ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਉਹ ਦੁਬਾਰਾ ਜ਼ਰੂਰ ਮੱਥਾ ਟੇਕਣ ਦੇ ਲਈ ਸ੍ਰੀ ਦਰਬਾਰ ਸਾਹਿਬ ਜ਼ਰੂਰ ਆਉਣਗੇ। ਇਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।

Check Also

ਮੰਤਰੀਮੰਡਲਵੱਲੋਂ ਰਾਈਫਲਸ਼ੂਟਰਅਜੀਤੇਸ਼ ਕੌਸ਼ਲ ਨੂੰ ਪੰਜਾਬਪੁਲਿਸ ‘ਚ ਸਬ-ਇੰਸਪੈਕਟਰਨਿਯੁਕਤਕਰਨਦੀਪ੍ਰਵਾਨਗੀ

ਚੰਡੀਗੜ੍ਹ : ਪੰਜਾਬਵਿੱਚਖੇਡਾਂ ਨੂੰ ਪ੍ਰਫੁੱਲਤਕਰਨ ਖਾਸ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ’ਤੇ ਨਾਮਣਾਖੱਟਣਵਾਲੇ ਖਿਡਾਰੀਆਂ ਨੂੰ ਨੌਕਰੀਆਂ …