Breaking News
Home / ਕੈਨੇਡਾ / ਔਰਤਾਂ ਦੀ ਸੰਸਥਾ ‘ਦਿਸ਼ਾ’ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਔਰਤਾਂ ਦੀ ਸੰਸਥਾ ‘ਦਿਸ਼ਾ’ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼
ਕੈਨੇਡੀਅਨ ਪੰਜਾਬੀ ਇਸਤਰੀਆਂ ਦੀ ਸੰਸਥਾ ਦਿਸ਼ਾ ਨੇ 17 ਮਾਰਚ 2017 ਨੂੰ ਰੌਇਲ ਬੈਂਕੁਟ ਹਾਲ, ਬਰੈਂਪਟਨ  ਵਿਚ ਬੜੀ ਧੂਮ ਧਾਮ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਦਿਸ਼ਾ ਦੀਆਂ ਮੈਂਬਰਾਂ ਵਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਗੁਣਾਂ ਅਤੇ ਗਿਣਤੀ ਪੱਖੋਂ ઠਬਹੁਤ ਸਫ਼ਲ ਰਿਹਾ। ઠਇਸ ਪ੍ਰੋਗਰਾਮ ਵਿਚ ਜੀ ਟੀ ਏ ਇਲਾਕੇ ਦੇ ਬਹੁਤ ਸਾਰੇ ਬੁੱਧੀਜੀਵੀਆਂ ਦੇ ਨਾਲ ਨਾਲ ਸਾਹਿਤਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਵੀ ਵੱਧ ਚੜ੍ਹ ਭਾਗ ਲਿਆ। ਸੀਨੀਅਰ ਔਰਤਾਂ ਦਾ ਇਕ ਗਰੁੱਪ ਖਾਸ ਕਰਕੇ ਸ਼ਿਰਕਤ ਕਰਨ ਲਈ ਆਇਆ।
ਇਸ ਪ੍ਰੋਗਰਾਮ ਦੇ ਮੰਚ ਸੰਚਾਲਕਾਂ ਦੀ ਡਿਊਟੀ ਰਾਜ ਘੁੰਮਣ ਅਤੇ ਮਨਪ੍ਰੀਤ ਦਿਉਲ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਰਾਜ ਘੁੰਮਣ ਦੇ ਗੀਤ ਨਾਲ ਹੋਈ ਜਿਸਦੇ ਬੋਲ ਸਨ – ਰੱਬਾ ਹੁਣ ਮੈਂ ਆਪਣੀ ਕਿਸਮਤ ਆਪ ਲਿਖਾਂਗੀ’। ਕਮਲਜੀਤ ਨੱਤ ਨੇ ਦਿਸ਼ਾ ਦੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਤਫ਼ਸੀਲ ਨਾਲ ਦੱਸੀਆਂ। ਸੁਰਜੀਤ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਪਰਮਜੀਤ ਦਿਉਲ ਨੇ ਸਪੌਂਸਰਾਂ ਦੇ ਧੰਨਵਾਦ ਦੇ ਨਾਲ ਨਾਲ ਡਾਂਸ ਅਤੇ ਗਿੱਧੇ ਦੀਆਂ ਆਈਟਮਾਂ ਪੇਸ਼ ਕਰ ਕੇ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ। ਸੁਪ੍ਰਸਿੱਧ ਸਮਾਜ ਸੇਵਿਕਾ ਅਰੁਣਾ ਪੈੱਪ, ਜੋ ਕਿ ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਸੀ, ਦੀ ਜਾਣ ਪਛਾਣ ਗੁਰਮੀਤ ਪਨਾਗ ਨੇ ਬਹੁਤ ਸੁਹਣੇ ਲਫਜ਼ਾਂ ਵਿਚ ਕਰਵਾਈ। ਅਰੁਣਾ ਨੇઠਸਮਾਜ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਦਿਆਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੀ ਘਾਲਣਾ ਕਰਕੇ ਸਮਾਜ ਵਿਚ ਉਨ੍ਹਾਂ ਦਾ ਬਣਦਾ ਸਥਾਨ ਮਿਲਣਾ ਚਾਹੀਦਾ ਹੈ। ਸਾਡੇ ਭਾਈਚਾਰੇ ਦੀ ਜਾਣੀ ਪਛਾਣੀ ਅਧਿਆਪਿਕਾ ਰਛਪਾਲ ਕੌਰ ਗਿੱਲ ਨੇ ਆਪਣੇ ਸੰਘਰਸ਼ ਦੀ ਗੱਲ ਕਰਕੇ ਇਹ ਸੁਨੇਹਾ ਦਿੱਤਾ ਕਿ ਗਿਆਨ ਅਰਜਿਤ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਔਰਤਾਂ ਗਿਆਨ ਰਾਹੀਂ ਆਪਣੇ ਆਪ ਨੂੰ ਹਰ ਉਮਰ ਵਿਚ ਉੱਚਾ ਚੁੱਕ ਸਕਦੀਆਂ ਹਨ। ઠਇਕਬਾਲ ਬਰਾੜ, ਸਨੀ ਸ਼ਿਵਰਾਜ, ਹੈਪੀ ਅਰਮਾਨ, ઠਰਿੰਟੂ ਭਾਟੀਆ, ਪਰਮਜੀਤ ਢਿੱਲੋਂ, ਹਰਜੀਤ ਸੋਹਲ ઠਅਤੇ ਰਾਜ ਘੁੰਮਣ ਵਲੋਂ ਖੂਬਸੂਰਤ ਗੀਤ ਪੇਸ਼ ਕੀਤੇ ਗਏ । ਤਿੰਨ ਬੱਚਿਆਂ ਜੋਵਨ ਦਿਉਲ, ਸਾਮਨੀ ਪੱਡਾ ਅਤੇ ਹਰਜਾਪ ਸੰਧੂ ਨੇ ਭੰਗੜੇ ਦੀ ਆਈਟਮ ਪੇਸ਼ ਕੀਤੀ । ਕਿਰਨ ਸੰਧੂ ਅਤੇ ਅਮਨ ਕਲਸੀ ਦਾ ਡਾਂਸ ਦਰਸ਼ਕਾਂ ਦਾ ਦਿਲ ਜਿੱਤ ਗਿਆ। ਬਰੈਂਟਫੋਰਡ ਤੋਂ ਸਤਵਿੰਦਰ ਮਠਾਰੂ ਅਤੇ ਪਰਮਜੀਤ ਪਵਾਗ ਨੇ ਇਕ ਸਕਿਟ ਪੇਸ਼ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਹਾਲ ਵਿਚ ਹਾਜ਼ਰ ਸਾਰੀਆਂ ਔਰਤਾਂ ਨੇ ਇਕੱਠੇ ਹੋ ਕੇ ‘ਹੈਪੀ ਵੁਮੇਨ ਡੇ’ ਗੀਤ ਗਾ ਕੇ ਕੇਕ ਕੱਟਿਆ। ਅੰਤ ਵਿਚ ਜਾਗੋ ਅਤੇ ਖੁੱਲ੍ਹਾ ਗਿੱਧਾ ਪੇਸ਼ ਕੀਤਾ ਗਿਆ। ਇਉਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਇਹ ਵੀ ਸੀ ਕਿ ਪੂਰੇ ਪੂਰੇ ਪਰਿਵਾਰ ਆਪਣੇ ਬੱਚਿਆਂ ਸਮੇਤ ਭਾਗ ਲੈਣ ਲਈ ਆਏ ਅਤੇ ਮਹਿਮਾਨਾਂ ਨੇ ਨੱਚ ਗਾ ਕੇ ਇਸ ਪ੍ਰੋਗਰਾਮ ਦਾ ਰਾਤ ਦੇ ਬਾਰ੍ਹਾਂ ਵਜੇ ਤੱਕ ਖੂਬ ਆਨੰਦ ਮਾਣਿਆ।

Check Also

ਮੁਕਤਸਰ ਨਿਵਾਸੀਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 13 ਜਨਵਰੀ ਨੂੰ

ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਇਲਾਕੇ ਦੀ ਸੰਗਤ ਵੱਲੋਂ ਚਾਲੀ ਮੁਕਤਿਆਂ ਦੀ …