Breaking News
Home / ਦੁਨੀਆ / ਸਿੱਖ ਕ੍ਰਿਕਟਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੇ ਘਰੇਲੂ ਮੈਚਾਂ ‘ਚ ਖੇਡ ਕੇ ਰਚਿਆ ਇਤਿਹਾਸ

ਸਿੱਖ ਕ੍ਰਿਕਟਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੇ ਘਰੇਲੂ ਮੈਚਾਂ ‘ਚ ਖੇਡ ਕੇ ਰਚਿਆ ਇਤਿਹਾਸ

ਕਰਾਚੀ/ਬਿਊਰੋ ਨਿਊਜ਼ : ਮਹਿੰਦਰਪਾਲ ਸਿੰਘ ਪਾਕਿਸਤਾਨ ਦੇ ਘਰੇਲੂ ਮੈਚਾਂ ਵਿਚ ਖੇਡਣ ਵਾਲੇ ਗਿਣੇ-ਚੁਣੇ ਸਿੱਖ ਖਿਡਾਰੀਆਂ ਵਿਚ ਸ਼ਾਮਲ ਹੋ ਗਏ। ਉਹ ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟਰੂਨਾਮੈਂਟ ਵਿਚ ਕੈਂਡੀਲੈਂਡ ਵਲੋਂ ਖੇਡੇ। ਮਹਿੰਦਰ ਸਿੰਘ ਪਾਕਿਸਤਾਨ ਦੇ ਘਰੇਲੂ ਕ੍ਰਿਕਟ ਵਿਚ ਖੇਡਣ ਵਾਲੇ ਪਹਿਲੇ ਸਿੱਖ ਖਿਡਾਰੀ ਹਨ। ਮਹਿੰਦਰ ਸਿੰਘ ਨੇ ਦੱਸਿਆ, ”ਮੈਂ, ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਮਿਲਣ ‘ਤੇ ਬਹੁਤ ਖ਼ੁਸ਼ ਹਾਂ। ਮੈਂ ਪਹਿਲੀ ਪਾਰੀ ਵਿਚ ਦੋઠਵਿਕਟਾਂ ਹਾਸਲ ਕੀਤੀਆਂ ਪਰ ਪੱਠਿਆਂ ਵਿਚ ਖਿਚਾਅ ਕਾਰਨ ਦੂਜੀ ਪਾਰੀ ਵਿਚ ਗੇਂਦਬਾਜ਼ੀ ਨਾ ਕਰ ਸਕਿਆ।” 21 ਵਰ੍ਹਿਆਂ ਦੇ ਇਸ ਨੌਜਵਾਨ ਨੇ ਕਿਹਾ ਕਿ ਜਦੋਂ ਕੈਂਡੀਲੈਂਡ ਦੇ ਮੈਨੇਜਰ ਬਸਾਲਤ ਮਿਰਜ਼ਾ ਨੇ ਮੈਨੂੰ ਟੀਮ ਵਿਚ ਸ਼ਾਮਲ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਤਾਂ ਮੇਰੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਮਹਿੰਦਰ ਸਿੰਘ ਪਾਕਿਸਤਾਨ ਵਿਚ ਰਹਿੰਦੇ 20 ਹਜ਼ਾਰ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ। ਉਹ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਹਨ ਜੋ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਥਾਨ ਹੈ।

Check Also

ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਦਾ ਗਠਨ

ਜਥੇਬੰਦੀ ਦਾ ਮੁੱਖ ਉਦੇਸ਼ ਸਿੱਖ ਕੌਮ ਵਾਸਤੇ ‘ਆਜ਼ਾਦ ਘਰ’ ਦੀ ਪ੍ਰਾਪਤੀ ਲੰਡਨ/ਬਿਊਰੋ ਨਿਊਜ਼ ਯੂਕੇ ਦੇ …