Breaking News
Home / ਕੈਨੇਡਾ / ਔਟਵਾ ਪੁਲਿਸ ਵਲੋਂ ਕੌਕੀਨ ਰੱਖਣ ਦੇ ਦੋਸ਼ ਵਿੱਚ 60 ਸਾਲਾ ਵਿਅਕਤੀ ਗ੍ਰਿਫਤਾਰ

ਔਟਵਾ ਪੁਲਿਸ ਵਲੋਂ ਕੌਕੀਨ ਰੱਖਣ ਦੇ ਦੋਸ਼ ਵਿੱਚ 60 ਸਾਲਾ ਵਿਅਕਤੀ ਗ੍ਰਿਫਤਾਰ

ਪੁਲਿਸ ਅਨੁਸਾਰ ਮਾਰਕੀਟ ਵਿੱਚ ਕੌਕੀਨ ਦੀ ਕੀਮਤ ਇੱਕ ਮਿਲੀਅਨ ਡਾਲਰ
ਔਟਵਾ/ਬਿਊਰੋ ਨਿਊਜ਼ : ਇੱਕ 60 ਸਾਲਾ ਵਿਅਕਤੀ ਨੂੰ ਔਟਵਾ ਪੁਲਿਸ ਵਲੋਂ ਦਸ ਕਿਲੋਗ੍ਰਾਮ ਕੌਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਕੌਕੀਨ ਦੇ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਮੰਡੀ ਵਿੱਚ ਇੱਕ ਮਿਲੀਅਨ ਡਾਲਰ ਮੰਨੀ ਗਈ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਵਲੋਂ ਇਥੋਂ ਦੇ ਕੈਂਟ ਅਤੇ ਸੋਮਰਿਸਟ ਇੰਟਰਸੈਕਸ਼ਨ ਉਪਰ ਇੱਕ ਕਾਰ ਨੂੰ ਸ਼ੱਕ ਦੀ ਨਿਗਾਹ ਅਧੀਨ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਤਾਂ ਇਸ ਕਾਰ ਵਿਚੋਂ ਕੌਕੀਨ ਮਿਲੀ ਜੋ ਕਾਰ ਵਿੱਚ ਲੁਕਾ ਕੇ ਰੱਖੀ ਗਈ ਸੀ। ਔਟਵਾ ਦੇ ਸਟਾਫ ਸਾਰਜੈਂਟ ਰਿੱਕ ਕੈਰੇ ਨੇ ਕਿਹਾ ਕਿ ਇਹ ਪੁਲਿਸ ਫੋਰਸ ਦੀ ਪਹਿਲੀ ਡਿਊਟੀ ਹੈ ਕਿ ਗੈਰ ਕਾਨੂੰਨੀ ਢੰਗ ਦੀ ਡਰੱਗ ਨੂੰ ਅਤੇ ਇਸ ਦੇ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਕਿਉੰਕਿ ਇਹ ਸਾਡੀ ਕਮਿਊਨਿਟੀ ਨਾਲ ਸੰਬੰਧਤ ਮਾਮਲਾ ਹੈ। ਫੜੇ ਗਏ ਵਿਅਕਤੀ ਉਪਰ ਡਰੱਕ ਟ੍ਰੈਫਿਕ ਸਮੱਗਲੀ ਧਾਰਾ ਅਧੀਨ ਚਾਰਜ ਕੀਤਾ ਗਿਆ ਹੈ।

Check Also

ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ …