Breaking News
Home / ਕੈਨੇਡਾ / ‘ਦਿਸ਼ਾ’ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ 17 ਮਾਰਚ ਨੂੰ ਹੋਵੇਗਾ

‘ਦਿਸ਼ਾ’ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ 17 ਮਾਰਚ ਨੂੰ ਹੋਵੇਗਾ

ਮਿਸੀਸਾਗਾ : ਕੈਨੇਡਾ ਦੀਆਂ ਔਰਤਾਂ ਦੀ ਸੰਸਥਾ ਦਿਸ਼ਾ ਦੇ ਸਾਰੇ ਮੈਂਬਰਾਂ ਵਲੋਂ ਇਹ ਸੂਚਨਾ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ 17 ਮਾਰਚ, 2017, ਦਿਨ ਸ਼ੁੱਕਰਵਾਰ ਨੂੰ ਰੌਇਲ ਬੈਂਕੁਅਟ ਹਾਲ, ਮਿਸੀਸਾਗਾ ਵਿਖੇ ਸ਼ਾਮ ਦੇ ਸਾਢੇ ਛੇ ਵਜੇ ਤੋਂ ਲੈ ਕੇ ਰਾਤ ਦੇ ਬਾਰ੍ਹਾਂ ਵਜੇ ਤੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ ਜਿਸ ਦਾ ਥੀਮ ਹੈ ਦਿਸ਼ਾ ਆਮ ਸੁਆਣੀਆਂ ਦੇ ਕੁਝ ਖਾਸ ਕਰ ਦਿਖਾਉਣ ਦੇ ਜਜ਼ਬੇ ਨੂੰ ਸੈਲੂਟ ਕਰਦੀ ਹੈ। ਇਸ ਖੂਬਸੂਰਤ ਸ਼ਾਮ ਲਈ ਇਕ ਸ਼ਾਨਦਾਰ ਪ੍ਰੋਗਰਾਮ ਉਲੀਕਿਆ ਗਿਆ ਹੈ । ਡਿਨਰ, ਡਾਂਸ, ਗੀਤ ਅਤੇ ਗਿੱਧੇ ਵਰਗੀਆਂ ਮਨੋਰੰਜਨ ਨਾਲ ਭਰਪੂਰ ਆਈਟਮਾਂ ਦੇ ਨਾਲ ਨਾਲ ਕੁਝ ਖਾਸ ਵਿਅਕਤੀਆਂ ਵਲੋਂ ਇਸ ਦਿਨ ਦੀ ਮਹੱਤਤਾ ਬਾਰੇ ਗੱਲ ਬਾਤ ਕੀਤੀ ਜਾਵੇਗੀ। ਸਾਡੀ ਈਵੈਂਟ ਦੇ ਥੀਮ ਮੁਤਾਬਿਕ ਸਾਡੇ ਭਾਈਚਾਰੇ ਦੀਆਂ ਕੁਝ ਇਸਤਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਦਿਸ਼ਾ ਦੀ ਹੌਸਲਾ ਅਫਜ਼ਾਈ ਕਰਨ ਲਈ ਸਾਰੇ ਦੋਸਤਾਂ ਮਿੱਤਰਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਲਈ ਸੱਦਾ ਦਿੱਤਾ ਜਾਦਾ ਹੈ । ਟਿਕਟ $25 ਡਾਲਰ ਹੈ ਜਿਸਨੂੰ ਦਿਸ਼ਾ ਦੇ ਮੈਂਬਰਾਂ ਤੋਂ ਖਰੀਦਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰੋ; 416-605-3784, 647-457-1320, 647-295-7351

Check Also

ਰਮਤਾ ਜੀ ਨੂੰ ਦੁਨੀਆ ਲੰਮੇ ਸਮੇਂ ਤੱਕ ਯਾਦ ਰੱਖੇਗੀ

ਹਾਸਿਆਂ ਦੇ ਬਾਦਸ਼ਾਹ ਹਜ਼ਾਰਾ ਸਿੰਘ ‘ਰਮਤਾ’ ਨੂੰ ਅਲਵਿਦਾ ਬਰੈਂਪਟਨ/ਬਿਊਰੋ ਨਿਊਜ਼ ਪੰਜਾਬੀ ਦੇ ਨਾਮਵਰ ਸ਼ਾਇਰ ਅਤੇ …