Breaking News
Home / ਦੁਨੀਆ / ਪੰਜਾਬੀ ਮੂਲ ਦੇ ਫਾਇਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਕੀਤਾ ਸਨਮਾਨਿਤ

ਪੰਜਾਬੀ ਮੂਲ ਦੇ ਫਾਇਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਕੀਤਾ ਸਨਮਾਨਿਤ

ਲੈਸਟਰ : ਕੈਂਟ ਕਾਊਂਟੀ ਵਿਚ ਫਾਇਰ ਅਫਸਰ ਵਜੋਂ 30 ਸਾਲ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਸਰਦਾਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਸਭ ਤੋਂ ਵੱਡੇ ਐਵਾਰਡ ਬੀ. ਈ.ਐਮ. (ਬ੍ਰਿਟਿਸ਼ ਐਂਪਾਇਰ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ।
ਕੰਗ ਨੇ ਪਿਛਲੇ ਸਾਲਾਂ ਦੌਰਾਨ ਕੈਂਟ ਫਾਇਰ ਐਡ ਰੈਸਕਿਊ ਸਰਵਿਸ ਵਿਚ ਵਿਲੱਖਣ ਭੂਮਿਕਾ ਨਿਭਾਈ, ਜਿਸ ਕਾਰਨ ਉਸ ਨੂੰ ਮਹਾਰਾਣੀ ਦਾ ਇਹ ਸਨਮਾਨ ਹਾਸਲ ਹੋਇਆ। ਅੱਗ ਲੱਗਣ ਦੀਆਂ ਅਣਗਿਣਤ ਘਟਨਾਵਾਂ ਤੋਂ ਕੀਮਤੀ ਜ਼ਿੰਦਗੀਆਂ ਤੇ ਵਡਮੁੱਲੀਆਂ ਜਾਇਦਾਦਾਂ ਨੂੰ ਬਚਾਉਣ ਵਿਚ ਕੰਗ ਦਾ ਅਹਿਮ ਯੋਗਦਾਨ ਰਿਹਾ। ਕੰਗ ਨੇ ਦੱਸਿਆ ਕਿ ਆਪਣੇ ਪਿਤਾ ਸਵਰਗੀ ਬਖਤਾਵਰ ਸਿੰਘ ਅਤੇ ਮਾਤਾ ਸਵਰਨ ਕੌਰ ਵੱਲੋਂ ਬਚਪਨ ਵਿਚ ਦਿੱਤੀ ਸਿੱਖਿਆ ਸਦਕਾ ਉਹ ਨਾ ਸਿਰਫ ਆਪਣੀ ਸਰਕਾਰੀ ਨੌਕਰੀ ਈਮਾਨਦਾਰੀ ਨਾਲ ਨਿਭਾਅ ਰਿਹਾ ਹੈ, ਸਗੋਂ ਉਸ ਨੇ ਸਮਾਜ ਸੇਵਾ ਵਿਚ ਵੀ ਅਣਗਿਣਤ ਕਾਰਜ ਕੀਤੇ। ਇਨ੍ਹਾਂ ਕਾਰਜਾਂ ਵਿਚ ਉਸ ਦੀ ਪਤਨੀ ਪਲਵਿੰਦਰ ਕੌਰ ਨੇ ਵੀ ਸਾਥ ਨਿਭਾਇਆ। ਉਸ ਦੀ ਇਕ ਧੀ ਡਾ. ਜਤਿੰਦਰ (ਪੀ.ਐਚ.ਡੀ.) ਵੀ ਆਪਣੇ ਮਾਪਿਆਂ ਦੇ ਰਸਤੇ ‘ਤੇ ਚੱਲ ਕੇ ਲੋਕ ਸੇਵਾ ਲਈ ਕਾਰਜ ਕਰਨਾ ਚਾਹੁੰਦੀ ਹੈ, ਜਦੋਂ ਕਿ ਉਸ ਦੇ ਦੋ ਹੋਰ ਬੱਚੇ ਅਜੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਕੰਗ ਨੇ ਵੱਖ-ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸ਼ਾਪਿੰਗ ਸੈਂਟਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਆਦਿ ਵਿਚ ਜਾ ਕੇ ਲੋਕਾਂ ਨੂੰ ਅੱਗ ਦੇ ਬਚਾਅ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ। ਕੰਗ ਅਜਿਹਾ ਪਹਿਲਾਂ ਸਿੱਖ ਫਾਇਰ ਅਫਸਰ ਹੈ, ਜਿਸ ਨੂੰ ਮਹਾਰਾਣੀ ਦਾ ਵਿਸ਼ੇਸ਼ ਐਵਾਰਡ ਪ੍ਰਾਪਤ ਹੋਇਆ ਹੈ।

Check Also

ਕਨਸਾਸ ਸਿਟੀ ਦੇ ਹੋਟਲ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ …