Breaking News
Home / ਪੰਜਾਬ / ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ‘ਚੋਂ ਹੋਇਆ ਫ਼ਰਾਰ

ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ‘ਚੋਂ ਹੋਇਆ ਫ਼ਰਾਰ

ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਜੇਲ੍ਹ ਦਾ ਕੈਦੀ ਰਜਿੰਦਰਾ ਹਸਪਤਾਲ ਪਟਿਆਲਾ  ਵਿਚੋਂ ਫ਼ਰਾਰ ਹੋ ਗਿਆ। ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਗੱਦੋਮਾਜਰਾ ਦੇ ਰਹਿਣ ਵਾਲੇ ਰਣਧੀਰ ਸਿੰਘ ਪੁੱਤਰ ਮੰਗਤ ਰਾਮ ਨੂੰ ਲੰਘੇ ਦਿਨ ਤਬੀਅਤ ਖ਼ਰਾਬ ਹੋਣ ਲਈ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਸੀ। ਜਿੱਥੋਂ ਅੱਜ ਉਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਦੂਜੇ ਪਾਸੇ ਰੂਪਨਗਰ ਦੀ ਅਦਾਲਤ ਵਿਚ ਅੱਜ ਜ਼ਬਰ ਜ਼ਿਨਾਹ ਦੇ ਦੋਸ਼ਾਂ ਤਹਿਤ ਪੇਸ਼ੀ ਲਈ ਲਿਆਂਦਾ ਇੱਕ ਮੁਲਜ਼ਮ ਗੁਰਦੀਪ ਸਿੰਘ ਫਰਾਰ ਹੋਣ ਲੱਗਾ ਸੀ। ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕੁਝ ਦੂਰੀ ਤੋਂ ਹੀ ਮੁੜ ਗ੍ਰਿਫਤਾਰ ਕਰ ਲਿਆ।

Check Also

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ …