Breaking News
Home / ਕੈਨੇਡਾ / ਵਿਕਸਤ ਦੇਸ਼ਾਂ ਦੇ ਲੋਕ ਲੱਕੀ

ਵਿਕਸਤ ਦੇਸ਼ਾਂ ਦੇ ਲੋਕ ਲੱਕੀ

ਵਿਸ਼ਵ ਪੱਧਰ ਤੇ ਔਸਤਨ ਉਮਰ ਦਾ ਹੋਇਆ ਵਾਧਾ-ਸਾਊਥ ਕੋਰੀਆ, ਆਸਟਰੇਲੀਆ ਅਤੇ ਸਵਿੱਟਜ਼ਰਲੈਂਡ ਉਪਰ
2030 ਵਿਚ ਜਨਮ ਲੈਣ ਵਾਲੀ ਔਰਤ ਜੀਵੇਗੀ 90.82 ਸਾਲ
ਨਿਊਜ਼ੀਲੈਂਡ ਰਿਹਾ ਛੇਵੇਂ ਸਥਾਨ ‘ਤੇ
ਆਕਲੈਂਡ : ਵਿਸ਼ਵ ਭਰ ਦੇ ਵਿਚ ਮਨੁੱਖੀ ਜੀਵਨ ਦੀ ਔਸਤਨ ਉਮਰ ਲਗਾਤਾਰ ਵਧ ਰਹੀ ਹੈ ਅਤੇ ਪਹਿਲੀ ਵਾਰ ਹੈ ਕਿ ਉਹ 90 ਤੋਂ ਉਪਰ ਵਧ ਕੇ 90.82 ਸਾਲ ਤੱਕ ਚਲੀ ਗਈ ਹੈ। ਇਕ ਸਰਵੇ ਦੇ ਵਿਚ ਪਾਇਆ ਗਿਆ ਹੈ ਕਿ ਸਾਊਥ ਕੋਰੀਆ, ਆਸਟਰੇਲੀਆ ਅਤੇ ਸਵਿਟਜ਼ਰਲੈਂਡ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹਨ। ਸਾਊਥ ਕੋਰੀਆ ਦੇ ਵਿਤ 2030 ਦੇ ਵਿਚ ਜਨਮ ਲੈਣ ਵਾਲੀ ਔਰਤ 90.82 ਸਾਲ ਤੱਕ ਔਸਤਨ ਉਮਰ ਭੋਗ ਸਕੇਗੀ।
2010 ਦੇ ਵਿਚ ਪੈਦਾ ਹੋਈ ਔਰਤ ਇਸ ਵੇਲੇ 84.07 ਸਾਲ ਔਸਤਨ ਉਮਰ ਦੇ ਵਰਗ ਵਿਚ ਹੈ। ਨਿਊਜ਼ੀਲੈਂਡ ਦਾ ਸਥਾਨ ਛੇਵਾਂ ਹੈ ਅਤੇ ਇਥੇ ਔਸਤਨ ਉਮਰ 84.9 ਸਾਲ ਕੱਢੀ ਗਈ ਹੈ। ਭਾਰਤ ਦੇ ਵਿਚ ਇਸ ਵੇਲੇ ਔਸਤਨ ਉਮਰ 66.21 ਚੱਲ ਰਹੀ ਹੈ। ਸੋ ਵਿਕਸਤ ਦੇਸ਼ਾਂ ਦੇ ਲੋਕ ਲੱਕੀ (ਭਾਗਸ਼ਾਲੀ) ਹਨ ਜਿਹੜੇ ਅਨਮੋਲ ਮਨੁੱਖਾ ਜੀਵਨ ਨੂੰ ਲੰਬਾ ਸਮਾਂ ਜੀਅ ਸਕਣਗੇ।

Check Also

ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ …