Breaking News
Home / ਜੀ.ਟੀ.ਏ. ਨਿਊਜ਼ / ਸਮੋਕਅਲਾਰਮ ਲਗਾਉਣਾ ਸੁਰੱਖਿਆ ਲਈ ਜ਼ਰੂਰੀ :ਲਿੰਡਾਜੈਫਰੀ

ਸਮੋਕਅਲਾਰਮ ਲਗਾਉਣਾ ਸੁਰੱਖਿਆ ਲਈ ਜ਼ਰੂਰੀ :ਲਿੰਡਾਜੈਫਰੀ

ਬਰੈਂਪਟਨ/ ਬਿਊਰੋ ਨਿਊਜ਼
ਬੀਤੇ ਮੰਗਲਵਾਰ ਨੂੰ ਬਰੈਂਪਟਨ ‘ਚ ਲੱਗੀ ਅੱਗ ਦੀਘਟਨਾ ਤੋਂ ਬਾਅਦਮੇਅਰਲਿੰਡਾਜੈਫ਼ਰੀਅਤੇ ਬਰੈਂਪਟਨਫ਼ਾਇਰਐਂਡਐਮਰਜੈਂਸੀਸਰਵਿਸਜ਼ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਆਪਣੇ ਘਰ ‘ਚ ਹਰਮੰਜ਼ਿਲਅਤੇ ਹਰਕੋਨੇ ਵਿਚ ਲੱਗੇ ਸਮੋਕਅਲਾਰਮਦੀਸਮੇਂ-ਸਮੇਂ ‘ਤੇ ਜਾਂਚ ਕਰਦੇ ਰਹਿਣਅਤੇ ਇਹ ਯਕੀਨੀਬਣਾਇਆਜਾਵੇ ਕਿ ਅਲਾਰਮ ਚਾਲੂ ਹਾਲਤ ‘ਚ ਹੋਣ।ਜੇਕਰਕਿਤੇ ਸਮੋਕਅਲਾਰਮਨਹੀਂ ਵੀ ਲੱਗੇ ਹੋਏ ਤਾਂ ਉਥੇ ਲਗਾਏ ਜਾਣ।ਨਾਲ ਹੀ ਘਰ ਦੇ ਬਾਹਰੀ ਹਿੱਸਿਆਂ ਅਤੇ ਸੌਣ ਵਾਲੇ ਖੇਤਰਾਂ ‘ਚ ਵੀਸਮੋਕਅਲਾਰਮ ਨੂੰ ਯਕੀਨੀ ਤੌਰ ‘ਤੇ ਲਗਾਉਣ। ਆਪਣੇ ਘਰ ‘ਚ ਕਿਸੇ ਵੀ ਅਜਿਹੀ ਘਟਨਾ ਦੇ ਸਮੇਂ ਬਚ ਕੇ ਨਿਕਲਣ ਦੇ ਪ੍ਰਬੰਧਵੀ ਅਗਾਊਂ ਹਰਵੇਲੇ ਤਿਆਰਕਰਕੇ ਰੱਖੇ ਜਾਣ।
ਮੇਅਰਲਿੰਡਾਜੈਫ਼ਰੀ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਸਾਰੇ ਹਾਦਸਿਆਂ ਨਾਲਨਿਪਟਣ ਦੇ ਪ੍ਰਬੰਧਹਨਪਰ ਚੰਗਾ ਹੋਵੇ ਕਿ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਹੀ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਬਰੈਂਪਟਨ ‘ਚ ਸਾਰੇ ਲੋਕਾਂ ਨੂੰ ਅਪੀਲਕਰਦੀ ਹਾਂ ਕਿ ਅੱਜ ਜਦੋਂ ਆਪਣੇ ਘਰਜਾਣ ਤਾਂ ਸਭ ਤੋਂ ਪਹਿਲਾਂ ਸਮੋਕਅਲਾਰਮਦੀ ਜਾਂਚ ਕਰਲੈਣਅਤੇ ਇਹ ਯਕੀਨੀ ਬਣਾਉਣ ਕਿ ਉਹ ਚਾਲੂ ਹਾਲਤ ‘ਚ ਹੋਣ। ਕਿਸੇ ਵੀਕੋਨੇ ‘ਚ ਅੱਗ ਲੱਗਣ ਦੀਜਾਣਕਾਰੀ ਸ਼ੁਰੂਆਤੀ ਪੱਧਰ ‘ਤੇ ਮਿਲਣਨਾਲਪਰਿਵਾਰਦੀ ਸੁਰੱਖਿਆ ਦਾ ਪੱਧਰ ਵੱਧ ਜਾਂਦਾਹੈ।
ਫ਼ਾਇਰਚੀਫ਼ਮਾਈਕਲਕਲਾਰਕ ਨੇ ਦੱਸਿਆ ਕਿ ਕਈ ਵੱਡੀ ਅੱਗ ਦੀਆਂ ਘਟਨਾਵਾਂ ਰਾਤ ਦੇ ਸਮੇਂ ਹੀ ਵਾਪਰੀਆਂ ਹਨਅਤੇ ਉਸ ਸਮੇਂ ਪਰਿਵਾਰ ਦੇ ਮੈਂਬਰ ਗੂੜ੍ਹੀਨੀਂਦ ‘ਚ ਸੁੱਤੇ ਸਨਅਤੇ ਅਜਿਹੇ ਵਿਚ ਉਨ੍ਹਾਂ ਦਾਬਚ ਕੇ ਨਿਕਲਣਾਵੀਓਨਾ ਹੀ ਮੁਸ਼ਕਿਲ ਹੋ ਗਿਆ। ਓਨਟਾਰੀਓਫ਼ਾਇਰਕੋਡ ‘ਚ ਇਕ ਵਰਕਿੰਗ ਸਮੋਕਅਲਾਰਮਦੀਲੋੜ ਹੈ, ਜਿਨ੍ਹਾਂ ਨੂੰ ਹਰਘਰਦੀਹਰਮੰਜ਼ਿਲ’ਤੇ ਲਗਾਉਣਾ ਜ਼ਰੂਰੀਹੈ।ਬੈੱਡਰੂਮ ‘ਚ ਲਗਾਉਣਾ ਵੀ ਜ਼ਰੂਰੀਹੈ।ਨਾਲ ਹੀ ਵਧੇਰੇ ਸੁਰੱਖਿਆ ਲਈ ਇਹ ਸੁਝਾਅ ਦਿੱਤਾ ਗਿਆ ਹੈ ਕਿ ਹਰਬੈੱਡਰੂਮ ‘ਚ ਸਮੋਕਅਲਾਰਮਲਗਾਇਆਜਾਵੇ। ਵੱਡੇ ਘਰਾਂ ‘ਚ ਵਧੇਰੇ ਅਲਾਰਮਾਂ ਦੀਲੋੜਹੋਵੇਗੀ। ਘਰ ਤੋਂ ਬਾਹਰਨਿਕਲਣਦੀਯੋਜਨਾ’ਤੇ ਅਮਲਕਰਨਨਾਲਵੀ ਸੁਰੱਖਿਆ ਦਾ ਪੱਧਰ ਵਧਾਇਆ ਜਾ ਸਕਦਾਹੈ।
ਘਰਾਂ ‘ਚ ਕਾਰਬਨਮੋਨੋਆਕਸਾਈਡਅਲਾਰਮ ਲਗਾਉਣ ਤੋਂ ਇਲਾਵਾਘਰ ਦੇ ਨਿਰਮਾਣ ‘ਚ ਅਜਿਹੇ ਉਪਕਰਨਾਂ ਜਾਂ ਸਮੱਗਰੀ ਦੀਵਰਤੋਂ ਕੀਤੀਜਾਵੇ, ਜੋ ਕਿ ਅੱਗ ਲੱਗਣ ਦੇ ਸਮੇਂ ਸੁਰੱਖਿਆ ਦੇਵੇ।ਟੈਸਟਬਟਨਦਬਾਅ ਕੇ ਹਰਮਹੀਨੇ ਉਨ੍ਹਾਂ ਦੀ ਜਾਂਚ ਕਰਨੀਚਾਹੀਦੀਹੈ।ਹਰ ਕਿਸੇ ਨੂੰ ਹਰੇਕਕਮਰੇ ਤੋਂ ਬਾਹਰਜਾਣ ਦੇ ਦੋਵੇਂ ਰਸਤਿਆਂ ਬਾਰੇ ਪਤਾਹੋਵੇ।ਬਾਹਰਨਿਕਲਣ ਦੇ ਸਾਰੇ ਰਸਤਿਆਂ ਦੇ ਬਾਹਰ ਕੋਈ ਰੁਕਾਵਟ ਨਾਹੋਵੇ।ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਹੋਵੇ ਤਾਂ ਘਰ ਤੋਂ ਬਾਹਰਨਿਕਲਣ ਦੇ ਬਾਰੇ ਰਸਤਿਆਂ ਨੂੰ ਬਿਹਤਰਹਾਲਤਵਿਚ ਰੱਖਿਆ ਜਾਵੇ। ਉਥੇ ਹੀ ਬੱਚਿਆਂ, ਬਜ਼ੁਰਗਾਂ ਅਤੇ ਬਾਹਰਨਿਕਲਣਦੀਲੋੜਵਾਲੇ ਹਰਵਿਅਕਤੀਦੀਮਦਦਲਈ ਜ਼ਰੂਰੀਯੋਜਨਾਵਾਂ ਪਹਿਲਾਂ ਤੋਂ ਤੈਅਕਰਲੈਣੀਆਂ ਚਾਹੀਦੀਆਂ ਹਨ।ਘਰ ਦੇ ਬਾਹਰ ਤੋਂ ਫ਼ਾਇਰਡਿਪਾਰਟਮੈਂਟ ਨੂੰ ਕਾਲਕਰਨਦੀਸਹੂਲਤਵੀਹੋਣੀਚਾਹੀਦੀਹੈ। ਕਿਸੇ ਵੀਸੜਦੀਬਿਲਡਿੰਗ ‘ਚ ਦੁਬਾਰਾ ਪ੍ਰਵੇਸ਼ਨਹੀਂ ਕਰਨਾਚਾਹੀਦਾ। ਕਿਸੇ ਅਪਾਰਟਮੈਂਟ ‘ਚ ਰਹਿੰਦੇ ਹੋਵੋ ਤਾਂ ਹੰਗਾਮੀਹਾਲਤਵਿਚਬਿਲਡਿੰਗ ਤੋਂ ਬਾਹਰਨਿਕਲਣਦੀਪੂਰੀਯੋਜਨਾਬਾਰੇ ਪਹਿਲਾਂ ਹੀ ਪਤਾਹੋਣਾਚਾਹੀਦਾਹੈ।

Check Also

ਕੈਨੇਡੀਅਨਾਂ ਨੂੰ ਸਸਤਾ ਹਵਾਈ ਸਫ਼ਰ ਕਰਵਾਉਣ ਲਈ ਤਿਆਰ ਕੈਨੇਡਾ ਜੈਟਲਾਈਨ

ਓਨਟਾਰੀਓ/ਬਿਊਰੋ ਨਿਊਜ਼ ਕੈਨੇਡਾ ਜੈੱਟਲਾਈਨਜ਼ ਏਅਰਲਾਈਨ ਨੇ ਆਪਣਾ ਕਿਰਾਇਆ ਭਾੜਾ ਹੱਦੋਂ ਵੱਧ ਘਟਾਉਣ ਦਾ ਫੈਸਲਾ ਕੀਤਾ …