Breaking News
Home / ਭਾਰਤ / ਇਸਰੋ ਨੇ 104 ਉਪਗ੍ਰਹਿ ਦਾਗ਼ ਕੇ ਬਣਾਇਆ ਵਿਸ਼ਵ ਰਿਕਾਰਡ

ਇਸਰੋ ਨੇ 104 ਉਪਗ੍ਰਹਿ ਦਾਗ਼ ਕੇ ਬਣਾਇਆ ਵਿਸ਼ਵ ਰਿਕਾਰਡ

ਰੂਸੀ ਪੁਲਾੜ ਏਜੰਸੀ ਦੇ 37 ਉਪਗ੍ਰਹਿ ਦਾਗਣ ਦੇ ਰਿਕਾਰਡ ਨੂੰ ਮਾਤ ਦਿਤੀ
ਸ੍ਰੀਹਰੀਕੋਟਾ/ਬਿਊਰੋ ਨਿਊਜ਼ : ਭਾਰਤੀ ਪੁਲਾੜ ਏਜੰਸੀ ‘ਇਸਰੋ’ ਨੇ ਬੁੱਧਵਾਰ ਨੂੰ ਇਕੋ ਰਾਕੇਟ ਰਾਹੀਂ ਰਿਕਾਰਡ 104 ਉਪਗ੍ਰਹਿ ਸਫ਼ਲਤਾ ਨਾਲ ਦਾਗ਼ ਕੇ ਇਤਿਹਾਸ ਸਿਰਜ ਦਿਤਾ। ਇਨ੍ਹਾਂ ਉਪਗ੍ਰਹਿਆਂ ਵਿਚ ਭਾਰਤ ਦਾ ਪ੍ਰਿਥਵੀ ਉਪਗ੍ਰਹਿ ਵੀ ਸ਼ਾਮਲ ਹੈ। ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਇਨ੍ਹਾਂ ਉਪਗ੍ਰਹਿਆਂ ਨੂੰ ਪੀਐਸਐਲਵੀ ਰਾਹੀਂ ਪੁਲਾੜ ਵਿਚ ਭੇਜਿਆ ਗਿਆ।
ਰੂਸੀ ਪੁਲਾੜ ਏਜੰਸੀ ਵਲੋਂ 2014 ਵਿਚ ਇਕਹਿਰੇ ਮਿਸ਼ਨ ਤਹਿਤ 37 ਉਪਗ੍ਰਹਿ ਪੁਲਾੜ ਵਿਚ ਭੇਜੇ ਗਏ ਸਨ ਜਦਕਿ ਇਸਰੋ ਨੇ ਕਾਰਟੋਸੈਟ-2 ਲੜੀ ਦਾ ਉਪਗ੍ਰਹਿ ਅਤੇ 103 ਨੈਨੋ ਉਪਗ੍ਰਹਿਆਂ ਨੂੰ ਸਟੀਕ ਢੰਗ ਨਾਲ ਪੁਲਾੜ ਵਿਚ ਗ੍ਰਹਿ ਪੰਧ ‘ਤੇ ਪਾ ਦਿਤਾ। ਇਸਰੋ ਨੇ ਹੁਣ ਤਕ ਵੱਧ ਤੋਂ ਵੱਧ 20 ਉਪਗ੍ਰਹਿਆਂ ਨੂੰ ਇਕੋ ਮਿਸ਼ਨ ਦੇ ਤਹਿਤ ਦਾਗਿਆ ਸੀ। ਇਹ ਜੂਨ, 2015 ਵਿਚ ਕੀਤਾ ਗਿਆ ਸੀ। ਇਸਰੋ ਨੇ ਕਿਹਾ ਕਿ ਕਾਰਟੋਸੈਟ-2 ਲੜੀ ਦਾ ਉਪਗ੍ਰਹਿ ਅਜਿਹੀਆਂ ਤਸਵੀਰਾਂ ਭੇਜੇਗਾ, ਜੋ ਤਟੀ ਭੂ ਪ੍ਰਯੋਗ ਅਤੇ ਨਿਯਮਨ, ਸੜਕ ਤੰਤਰ ਨਿਰੀਖਣ, ਜਲ ਵੰਡ, ਭੂ-ਪ੍ਰਯੋਗ ਨਕਸ਼ਿਆਂ ਦਾ ਨਿਰਮਾਣ ਵਰਗੇ ਕਾਰਜਾਂ ਵਿਚ ਸਹਾਈ ਸਾਬਤ ਹੋਣਗੀਆਂ। ਇਹ ਇਕ ਦੂਰ ਸੰਵੇਦੀ ਪੁਲਾੜ ਜਹਾਜ਼ ਹੈ, ਜਿਸ ਦੀ ਉਮਰ ਪੰਜ ਸਾਲ ਦੀ ਹੈ। ਕੁਲ 23 ਘੰਟੇ ਤਕ ਚਲੀ ਪੁੱਠੀ ਗਿਣਤੀ ਪੂਰੀ ਹੋਣ ‘ਤੇ ਧਰੁਵੀ ਪੁਲਾੜ ਜਹਾਜ਼ ਪੀਐਸਐਲਵੀ-ਸੀ 37 ਨੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਸਵੇਰੇ 9.28 ਵਜੇ ਉਡਾਣ ਭਰੀ। ਇਸਰੋ ਨੇ ਕਿਹਾ ਕਿ ਤਿਆਰੀਆਂ ਛੇਤੀ ਪੂਰੀਆਂ ਹੋ ਜਾਣ ‘ਤੇ ਉਸ ਨੇ ਪੁੱਠੀ ਗਿਣਤੀ ਵਿਚ ਲੱਗਣઠ
ਵਾਲੇ ਸਮੇਂ ਨੂੰ ਘਟਾ ਦਿਤਾ ਸੀ। ਅਕਸਰ ਇਹ ਸਮਾਂ 52 ਘੰਟੇ ਦਾ ਹੁੰਦਾ ਹੈ। ਰਾਕੇਟ ਨੇ ਸੱਭ ਤੋਂਪ ਪਹਿਲਾਂ ਕਾਟਰੇਸੈਟ-2 ਸ਼੍ਰੇਣੀ ਦੇ 714 ਕਿਲੋਗ੍ਰਾਮ ਦੇ ਉਪਗ੍ਰਹਿ ਦਾ ਪੁਲਾੜ ਵਿਚ ਪ੍ਰਵੇਸ਼ ਕਰਾਇਆ ਅਤੇ ਇਸ ਦੇ ਬਾਅਦ ਬਾਕੀ 103 ਨੈਨੋ ਉਪਗ੍ਰਹਾਂ ਨੂੰ ਪੁਲਾੜ ਵਿਚ ਭੇਜਿਆ। ਇਨ੍ਹਾਂ ਵਿਚੋਂ ਦੋ ਹੋਰ ਉਪਗ੍ਰਹਿ ਇਸਰੋ ਦੇ ਆਈਐਨਐਸ-1ਏ ਅਤੇ ਆਈਐਨਐਸ-1ਬੀ ਸਨ। ਇਸ ਦੇ ਇਲਾਵਾ 96 ਉਪਗ੍ਰਹਿ ਅਮਰੀਕਾ ਦੇ ਸਨ। ਇਜ਼ਰਾਇਲ, ਕਜ਼ਾਕਿਸਤਾਨ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਯੂਏਈ ਦਾ ਇਕ-ਇਕ ਉਪਗ੍ਰਹਿ ਸੀ।
ਇਸਰੋ ਪ੍ਰਮੁੱਖ ਏ ਐਸ ਕਿਰਨ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿਚੋਂ 77 ਉਪਗ੍ਰਹਾਂ ਨੇ ਪ੍ਰਿਥਵੀ ‘ਤੇ ਸਥਿਤ ਸਟੇਸ਼ਨਾਂ ਦੇ ਨਾਲ ਰਾਬਤਾ ਕਾਇਮ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਸਰੋ ਪ੍ਰਮੁੱਖ ਨੇ ਕਿਹਾ ਕਿ ਇਸ ਮਿਸ਼ਨ ਦੇ ਜ਼ਰੀਏ ਸੰਗਠਨ ਦਾ ਉਦੇਸ਼ ਅਪਣੀ ਸਮਰੱਥਾ ਨੂੰ ਬਿਹਤਰ ਕਰਨਾ ਸੀ। ਉਨ੍ਹਾਂ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੀਐਸਐਲਵੀ ਦੇ ਜ਼ਰੀਏ ਅਸੀਂ ਪੁਲਾੜ ਖੇਤਰ ਦੇ ਬਾਜ਼ਾਰ ਵਿਚ ਇਕ ਖ਼ਾਸ ਹਿੱਸੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Check Also

ਅਜ਼ਾਦੀ ਦਿਵਸ

ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਕੀਤਾ ਸੰਬੋਧਨ ਤਿਰੰਗਾ ਫਹਿਰਾਇਆ ਅਤੇ ਨੋਟਬੰਦੀ, ਜੀਐਸਟੀ ਤੇ …