Breaking News
Home / ਭਾਰਤ / 23 ਫਰਵਰੀ ਨੂੰ ਐਸ ਵਾਈ ਐਲ ਦੀ ਕੀਤੀ ਜਾਵੇਗੀ ਖੁਦਾਈ : ਅਭੈ ਚੌਟਾਲਾ

23 ਫਰਵਰੀ ਨੂੰ ਐਸ ਵਾਈ ਐਲ ਦੀ ਕੀਤੀ ਜਾਵੇਗੀ ਖੁਦਾਈ : ਅਭੈ ਚੌਟਾਲਾ

ਚੰਡੀਗੜ੍ਹ : ਬਾਦਲ ਪਰਿਵਾਰ ਦੇ ਕਰੀਬੀ ਚੌਟਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਪੁਆੜਾ ਛੇੜ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਐਸ.ਵਾਈ.ਐਲ. ਨਹਿਰ ਦੀ ਖੁਦਾਈ ਕੀਤੀ ਜਾਏਗੀ। ਉਹ ਪਿੰਡਾਂ ਵਿੱਚ ਨੁੱਕੜ ਸਭਾਵਾਂ ਕਰਕੇ ਲੋਕਾਂ ਨੂੰ ਨਹਿਰ ਦੀ ਖੁਦਾਈ ਲਈ ਸੱਦਾ ਦੇ ਰਹੇ ਹਨ। ਅਭੈ ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਹਰਿਆਣਾ ਤੋਂ ਲੱਖਾਂ ਲੋਕ ਐਸ.ਵਾਈ.ਐਲ. ਨਹਿਰ ਦੀ ਖੁਦਾਈ ਲਈ ਜਾਣਗੇ। ਹਰ ਹਾਲ ਵਿੱਚ ਨਹਿਰ ਦੀ ਖੁਦਾਈ ਕਰਕੇ ਨਹਿਰ ਦਾ ਪਾਣੀ ਹਰਿਆਣਾ ਵਿੱਚ ਲੈ ਕੇ ਆਉਣਗੇ। ਜ਼ਿਕਰਯੋਗ ਹੈ ਕਿ ਚੌਟਾਲਾ ਪਰਿਵਾਰ ਬਾਦਲਾਂ ਦਾ ਬੇਹੱਦ ਕਰੀਬੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਜਪਾ ਨੂੰ ਨਾਰਾਜ਼ ਕਰਕੇ ਚੌਟਾਲਿਆਂ ਦੀ ਹਮਾਇਤ ਕੀਤੀ ਸੀ।

Check Also

ਕਾਂਗਰਸ ਨੇ ਟਵਿੱਟਰ ‘ਤੇ ਲੋਕਾਂ ਕੋਲੋਂ ਮੰਗਿਆ ਚੰਦਾ

ਸ਼ਸ਼ੀ ਥਰੂਰ ਦਾ ਕਹਿਣਾ, ਜਨਤਾ ਦੇ ਪੈਸੇ ਨਾਲ 2019 ਵਿਚ ਵਾਪਸੀ ਕਰਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ …