Breaking News
Home / 2017 / February / 10

Daily Archives: February 10, 2017

ਪੰਜਾਬ ‘ਚ ਵੋਟਾਂ ਦਾ ਅਮਲ ਸਿਰੇ ਚੜ੍ਹਿਆ, 78.6% ਹੋਈ ਵੋਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਤਰਨਤਾਰਨ ਵਿੱਚ ਅਕਾਲੀ ਸਰਪੰਚ ਦੇਸਾ ਸਿੰਘ ਵੱਲੋਂ ਚਲਾਈ ਗੋਲੀ ਨਾਲ ਇੱਕ ਕਾਂਗਰਸੀ ਵਰਕਰ ਦੇ ਜ਼ਖ਼ਮੀ ਹੋਣ ਸਮੇਤ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਤਾਂ ਵਾਪਰੀਆਂ ਪਰ ਇਸ ਵਾਰ ਆਮ ਤੌਰ ‘ਤੇ …

Read More »

ਪੰਜਾਬ ਚੋਣਾਂ ਤੋਂ ਬਾਅਦ ਵੀ ਚੱਲਦੇ ਰਹਿਣਗੇ ਲੀਡਰਾਂ ਦੇ ਰੁਝੇਵੇਂ

ਪ੍ਰਕਾਸ਼ ਸਿੰਘ ਬਾਦਲ ਇਲਾਜ ਲਈ ਅਮਰੀਕਾ ਗਏ ਕੈਪਟਨ ਅਮਰਿੰਦਰ ਭਵਿੱਖ ਦੀ ਰਣਨੀਤੀ ਉਲੀਕਣਗੇ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਵੀ ਅਹਿਮ ਆਗੂਆਂ ਦੀਆਂ ਸਰਗਰਮੀਆਂ ਮੱਠੀਆਂ ਨਹੀਂ ਪਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਦਾ ਨਿਰੀਖਣ ਕਰਾਉਣ ਲਈ ਅਮਰੀਕਾ ਗਏ ਹਨ, ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਪੇਡ ਨਿਊਜ਼ ਲੁਆਉਣ ਪੱਖੋਂ ਮੁਕਤਸਰ ਤੇ ਮਾਨਸਾ ਪਹਿਲੇ ਨੰਬਰ ‘ਤੇ

ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਚੋਣਾਂ ਦੌਰਾਨ ਮੁੱਲ ਦੀਆਂ ਖ਼ਬਰਾਂ ਲੁਆਉਣ ਦੀ ਪੜਤਾਲ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਕਤਸਰ ਤੇ ਮਾਨਸਾ ਪੰਜਾਬ ਭਰ ਵਿਚੋਂ ਮੋਹਰੀ ਰਹੇ ਹਨ ਜਦਕਿ ਫਾਜ਼ਿਲਕਾ ਦੂਜੇ ਅਤੇ ਹੁਸ਼ਿਆਰਪੁਰ ਨੇ ਤੀਜੀ ਥਾਂ ਮੱਲੀ ਹੈ। ਅੰਮ੍ਰਿਤਸਰ, ਤਰਨਤਾਰਨ, ਸੰਗਰੂਰ ਅਤੇ ਬਰਨਾਲਾ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਕੋਲ ਮੁੱਲ ਦੀ …

Read More »

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਗੋਲੀ ਮਾਰ ਕੇ ਦਲਿਤ ਨੇਤਾ ਦੀ ਕੀਤੀ ਹੱਤਿਆ

ਤਰਨਤਾਰਨ/ਬਿਊਰੋ ਨਿਊਜ਼ : ਪਿੰਡ ਪਲਾਸੌਰ ਵਿੱਚ ਵੋਟਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਦਰਮਿਆਨ ਪੈਦਾ ਹੋਏ ਤਕਰਾਰ ਕਾਰਨ ਇਕ ਸਾਬਕਾ ਸਰਪੰਚ ਦੇ ਧੜੇ ਵੱਲੋਂ ਦਲਿਤਾਂ ਦੀ ਕਲੋਨੀ ਵਿੱਚ ਗੋਲੀਆਂ ਚਲਾ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ …

Read More »

ਅੰਮ੍ਰਿਤਧਾਰੀ ਬਜ਼ੁਰਗ ਨੂੰ ਨੰਗਾ ਕਰਕੇ ਬਣਾਇਆ ਵੀਡੀਓ

ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਪਿੰਡ ਭਾਈਰੂਪਾ ਦੇ ਇਕ ਅੰਮ੍ਰਿਤਧਾਰੀ ਬਜ਼ੁਰਗ ਨੂੰ ਥਾਣਾ ਫੂਲ ਵਿਚ ਚਾਰ ਪੁਲਿਸ ਕਰਮੀਆਂ ਵੱਲੋਂ ਨੰਗਾ ਕਰਕੇ ਉਸ ਦੀ ਵੀਡੀਓ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੁਣ ਇਸ ਪੀੜਤ ਵਿਅਕਤੀ ਦਾ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਉਧਰ ਪੀੜਤ ਵਿਅਕਤੀ ਵੱਲੋਂ ਮਾਮਲੇ …

Read More »

ਦਿੱਲੀ ਚੋਣਾਂ ‘ਚ ਡੇਰਾ ਸਿਰਸਾ ਵਿਵਾਦ ਤੇ ਬੇਅਦਬੀ ਦੀਆਂ ਘਟਨਾਵਾਂ ਬਣਨਗੇ ਮੁੱਦਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਣੇ ਮਾਹੌਲ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਉੱਤੇ ਵੀ ਦਿਖਾਈ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਤੋਂ ਪੰਜਾਬ ਵਿੱਚ ਲਿਆ ਸਮਰਥਨ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਜਾ ਰਿਹਾ …

Read More »

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀ ਸੁਰੱਖਿਆ ਦਾ ਭਾਰ ਪੰਜਾਬ ਦੇ ਮੋਢਿਆਂ ‘ਤੇ

ਤਿੰਨ ਆਗੂਆਂ ਨੂੰ ਦਿੱਤੇ 25 ਗਨਮੈਨ ਤੇ ਤਿੰਨ ਜਿਪਸੀਆਂ ਬਠਿੰਡਾ/ਬਿਊਰੋ ਨਿਊਜ਼ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਦੀ ਸੁਰੱਖਿਆ ਦਾ ਬੋਝ ਪੰਜਾਬ ਸਰਕਾਰ ਚੁੱਕ ਰਹੀ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਆਗੂਆਂ ਨੂੰ ਚਾਰ ਜਿਪਸੀਆਂ ਵੀ ਦਿੱਤੀਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਤੇਲ ਵੀ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਪੈ …

Read More »