Breaking News
Home / Special Story / ਪੰਜਾਬ ਚੋਣਾਂ ਜਿੱਤਣ ਲਈ ਸਿਆਸੀ ਆਗੂਆਂ ਨੇ ਲਾਇਆ ਪੂਰਾ ਜ਼ੋਰ

ਪੰਜਾਬ ਚੋਣਾਂ ਜਿੱਤਣ ਲਈ ਸਿਆਸੀ ਆਗੂਆਂ ਨੇ ਲਾਇਆ ਪੂਰਾ ਜ਼ੋਰ

Modi Railly Kotkpuraਪੰਜਾਬਚੋਣਾਂ ਪੂਰੇ ਦੇਸ਼ਦਾ ਭਵਿੱਖ ਤੈਅਕਰਨਗੀਆਂ :ਨਰਿੰਦਰਮੋਦੀ
ਕੋਟਕਪੂਰਾ/ਬਿਊਰੋ ਨਿਊਜ਼
ਪ੍ਰਧਾਨਮੰਤਰੀਨਰਿੰਦਰਮੋਦੀ ਨੇ ਕਿਹਾ ਹੈ ਕਿ ਪੰਜਾਬ ਦੇ ਸੂਝਵਾਨਵੋਟਰਚਾਰਫਰਵਰੀ ਨੂੰ ਇਕੱਲੇ ਸੂਬੇ ਦਾਨਹੀਂ, ਸਗੋਂ ਪੂਰੇ ਦੇਸ਼ਦਾਭਵਿੱਖਤੈਅਕਰਨਗੇ। ਆਮਆਦਮੀਪਾਰਟੀ (ਆਪ) ਅਤੇ ਕਾਂਗਰਸਦੀਆਲੋਚਨਾਕਰਦਿਆਂ ਉਨ੍ਹਾਂ ਕਿਹਾ ਕਿ ਜੇ ਪੰਜਾਬਵਿੱਚਬਾਹਰੀ ਤੇ ਆਰਾਮਪਸੰਦਲੋਕਾਂ ਦੀਸਰਕਾਰਬਣਦੀ ਹੈ ਤਾਂ ਸਰਹੱਦਉਤੇ ਪੈਂਦੇ ਇਸ ਸੂਬੇ ਦੀਸਥਿਤੀਦਾਲਾਹਾਲੈ ਕੇ ਪਾਕਿਸਤਾਨ, ਭਾਰਤ ਨੂੰ ਨੁਕਸਾਨਪਹੁੰਚਾ ਸਕਦਾ ਹੈ। ਦੇਸ਼ ઠਹਿੱਤਲਈਪੰਜਾਬਵਿੱਚ ਅਜਿਹੀ ਸਰਕਾਰਬਣਨੀਚਾਹੀਦੀ ਹੈ, ਜੋ ਦੇਸ਼ਦੀਸੁਰੱਖਿਆਦੀ ਗਾਰੰਟੀਦੇਵੇ।
ਨਵੀਂ ਅਨਾਜਮੰਡੀਕੋਟਕਪੂਰਾਵਿੱਚਚੋਣਰੈਲੀ ਦੌਰਾਨ ਮੋਦੀ ਨੇ ਆਖਿਆ ਕਿ ਪੰਜਾਬਦਾ ઠਇਤਿਹਾਸ ਗਵਾਹ ਹੈ ਕਿ ਇੱਥੇ ਪਹਿਲਾਂ ਜਿੰਨੇ ਵੀ ਮੁੱਖ ਮੰਤਰੀਰਹੇ, ਉਹ ਦਸਤਾਰਧਾਰੀਸਨਪਰਕੇਜਰੀਵਾਲਟੋਪੀਵਾਲਾ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਲਈਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮਕਰਰਹੀਆਂ ਹਨ। ਪੰਜਾਬਵਿੱਚ ਅੱਤਵਾਦ ਦੇ ਕਾਲੇ ਦੌਰ ਦਾਜ਼ਿਕਰਕਰਦਿਆਂ ਉਨ੍ਹਾਂ ਆਖਿਆ ਕਿ ਉਸ ਵੇਲੇ ਵੀ ਕਾਂਗਰਸ ਨੇ ਪੰਜਾਬੀ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਬਦਨਾਮਕੀਤਾ ਸੀ।
ਪ੍ਰਧਾਨਮੰਤਰੀ ਨੇ ਕਿਹਾ ਕਿ ਦਸਸਾਲਤੱਕ ਕੇਂਦਰਵਿੱਚ ਕਾਂਗਰਸਸਰਕਾਰਰਹੀਅਤੇ ਇਕ ਸਿੱਖ ਪ੍ਰਧਾਨਮੰਤਰੀ ਸੀ ਪਰਜਦੋਂ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਸੂਬੇ ਦੇ ਕੰਮਾਂ ਲਈ ਕੇਂਦਰਕੋਲਜਾਂਦੇ ਤਾਂ ਕੰਮਾਂ ਵਿੱਚਅੜਿੱਕਾਖੜ੍ਹਾਕੀਤਾਜਾਂਦਾ ਸੀ। ਐਨਡੀਏ ਸਰਕਾਰ ਨੇ ਆਉਂਦਿਆਂ ਹੀ ਪੰਜਾਬ ਦੇ ਸਾਰੇ ਪੁਰਾਣੇ ਮਸਲੇ ਹੱਲਕਰਦਿੱਤੇ ਹਨ।
ਉਨ੍ਹਾਂ ਕਿਹਾ ਕਿ ਕੇਂਦਰਸਰਕਾਰਕਿਸਾਨਾਂ ਦੀਆਮਦਨ ਦੁੱਗਣੀਕਰਨਲਈਯਤਨਸ਼ੀਲ ਹੈ। 32 ਮਿੰਟ ਦੇ ਆਪਣੇ ਭਾਸ਼ਣਵਿੱਚਮੋਦੀ ਨੇ ਆਖਿਆ ਕਿ ਭਾਰਤਸਰਕਾਰਕੁਦਰਤੀਖੇਤੀ, ਡੇਅਰੀਫਾਰਮ, ਪੋਲਟਰੀਫਾਰਮਵਰਗੇ ਧੰਦਿਆਂ ਨੂੰ ਉਤਸ਼ਾਹਿਤਕਰਨਵਿੱਚ ਲੱਗੀ ਹੋਈ ਹੈ। ਉਨ੍ਹਾਂ ਆਖਿਆ ਕਿ ਦਿੱਲੀਵਾਲਿਆਂ ਨੂੰ ਪਹਿਲਾਂ ਦਿੱਲੀਸੰਭਾਲਣੀਚਾਹੀਦੀ ਹੈ, ਪਿੱਛੋਂ ਪੰਜਾਬ ਤੇ ਗੋਆ ਦਾਫ਼ਿਕਰਕਰਨਾਚਾਹੀਦਾ ਹੈ। ਪ੍ਰਧਾਨਮੰਤਰੀ ਨੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਦੀਤੁਲਨਾਸਾਬਕਾਪ੍ਰਧਾਨਮੰਤਰੀਅਟਲਬਿਹਾਰੀਵਾਜਪਾਈ, ਚੌਧਰੀ ਚਰਨ ਸਿੰਘ ਅਤੇ ਦੇਵੀਲਾਲਨਾਲਕੀਤੀ। ਰੈਲੀ ਦੌਰਾਨ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸਸਾਡੇ ਧਾਰਮਿਕਸਥਾਨਾਂ ‘ਤੇ ਹਮਲੇ ਕਰਵਾ ਕੇ ਪਹਿਲਾਂ ਹੀ ਸਿੱਖ ਵਿਰੋਧੀਹੋਣਦਾਸਬੂਤ ਦੇ ਚੁੱਕੀ ਹੈ। ਆਮਆਦਮੀਪਾਰਟੀਜਦੋਂ ਤੋਂ ਪੰਜਾਬਵਿੱਚ ਆਈ, ਉਦੋਂ ਤੋਂ ਸੂਬੇ ਦੀ ਸਿਆਸੀ ਫ਼ਿਜ਼ਾ ਗੰਧਲੀ ਹੋ ਗਈ ਹੈ।
ਸ਼੍ਰੋਮਣੀਅਕਾਲੀਦਲ ਤੇ ਭਾਰਤੀਜਨਤਾਪਾਰਟੀ ਨੇ ਸੂਬੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸਵਿੱਚਜੋੜਿਆ ਹੈ। ਕੇਂਦਰੀਮੰਤਰੀਹਰਸਿਮਰਤਬਾਦਲ ਨੇ ਕਿਹਾ ਕਿ ਆਮਆਦਮੀਪਾਰਟੀਬਾਹਰੀਲੋਕਾਂ ਦਾਟੋਲਾ ਹੈ, ਜੋ ਪੰਜਾਬ ਨੂੰ ਲੁੱਟਣ ਆਇਆ ਹੈ। ਉਪ ਮੁੱਖ ਮੰਤਰੀਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ’ਤੇ ਗੰਭੀਰਦੋਸ਼ਲਾਉਂਦਿਆਂ ਆਖਿਆ ਕਿ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲਸਬੰਧਹਨ।
ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਨੂੰ ਤਬਾਹਕੀਤਾ : ਰਾਹੁਲ ਗਾਂਧੀ
ਜਲਾਲਾਬਾਦ/ਬਿਊਰੋ ਨਿਊਜ਼
ਕਾਂਗਰਸਪਾਰਟੀਵੱਲੋਂ ਜਲਾਲਾਬਾਦਦੀਅਨਾਜਮੰਡੀ ઠਵਿੱਚਰੈਲੀਕੀਤੀ ਗਈ, ਜਿਸ ਵਿੱਚ ਕਾਂਗਰਸਪਾਰਟੀ ਦੇ ਉਪਪ੍ਰਧਾਨਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨਕੈਪਟਨਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਟਾਰਪ੍ਰਚਾਰਕਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜਸਰਕਾਰ ਨੇ ਪੰਜਾਬ ਨੂੰ ਤਬਾਹਕਰਦਿੱਤਾ ਹੈ। ਪੰਜਦਰਿਆਵਾਂ ਦੀਪਵਿੱਤਰਧਰਤੀਵਜੋਂ ਜਾਣੇ ਜਾਂਦੇ ਪੰਜਾਬ ਨੂੰ ‘ਨਸ਼ਿਆਂ ਦਾਪੰਜਾਬ’ਬਣਾ ਕੇ ਰੱਖਦਿੱਤਾ ਹੈ। ਅੱਜ ਤੋਂ ਚਾਰਸਾਲਪਹਿਲਾਂ ਜਦੋਂ ਉਨ੍ਹਾਂ ਨੇ ਪੰਜਾਬਵਿੱਚਨਸ਼ਿਆਂ ਖ਼ਿਲਾਫ਼ਆਵਾਜ਼ ਉਠਾਈ ਸੀ ਤਾਂ ਉਨ੍ਹਾਂ ਦਾਮਜ਼ਾਕਉਡਾਇਆ ਗਿਆ ਸੀ। ਹੁਣਸਾਰੀਦੁਨੀਆਂ ਪੰਜਾਬਵਿੱਚਫੈਲੇ ਨਸ਼ਿਆਂ ਦੀਹਕੀਕਤ ਨੂੰ ਜਾਣ ਚੁੱਕੀ ਹੈ। ਪੰਜਾਬਵਿੱਚ ਕਾਂਗਰਸਸਰਕਾਰਬਣਦਿਆਂ ਹੀ ਨਸ਼ਿਆਂ ਦਾਕਾਰੋਬਾਰਕਰਨਵਾਲੇ ਜੇਲ੍ਹਾਂ ਵਿੱਚਹੋਣਗੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤਕੀਤੀਆਂ ਜਾਣਗੀਆਂ। ਦਿੱਲੀ ਦੇ ਮੁੱਖ ਮੰਤਰੀਕੇਜਰੀਵਾਲਬਾਰੇ ਉਨ੍ਹਾਂ ਕਿਹਾ ਕਿ ਦਿੱਲੀਵਿੱਚਹਰਵਰਗ ਦੁੱਖੀ ਹੈ। ਇਹ ਲੋਕਦਿੱਲੀਦੀਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਗੁਮਰਾਹਕਰ ਕੇ ਸੱਤਾਹਾਸਲਕਰਨਾ ਚਾਹੁੰਦੇ ਹਨ। ઠ
ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕਦੇਵ ਨੇ ਤੇਰਾ-ਤੇਰਾਦਾਸਿਧਾਂਤਦਿੱਤਾ, ਪਰਬਾਦਲਪਰਿਵਾਰ ਨੇ 10 ਸਾਲ ਦੇ ਆਪਣੇ ਰਾਜ ਦੌਰਾਨ ਮੇਰਾਮੇਰਾ ਕਹਿ ਕੇ ਪੰਜਾਬਅਤੇ ਪੰਜਾਬੀਆਂ ਨੂੰ ਲੁੱਟਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ਸਰਕਾਰਦੀਆਂ ਗ਼ਲਤਨੀਤੀਆਂ ਕਾਰਨਉਦਯੋਗ ਹੋਰਨਾਂ ਸੂਬਿਆਂ ਵਿੱਚਚਲਾ ਗਿਆ ਹੈ, ਜਿਸ ਨੂੰ ਪੰਜਾਬਵਿੱਚਵਾਪਸਲਿਆ ਕੇ ਬੇਰੁਜ਼ਗਾਰੀਖ਼ਤਮਕੀਤੀਜਾਵੇਗੀ।
ਇੱਕ ਪਾਸੇ ਨਰਿੰਦਰਮੋਦੀਦੇਸ਼ਵਿੱਚੋਂ ਭ੍ਰਿਸ਼ਟਾਚਾਰਖ਼ਤਮਕਰਨਦੀਆਂ ਗੱਲਾਂ ਕਰਦੇ ਹਨ ਤੇ ਦੂਜੇ ਪਾਸੇ ਪੰਜਾਬਵਿੱਚਭ੍ਰਿਸ਼ਟਾਚਾਰੀਆਂ ਨੂੰ ਹਮਾਇਤ ਦੇ ਕੇ ਪ੍ਰਫੁੱਲਤਕਰਨ ਦੇ ਦੋਹਰੇ ਮਾਪਦੰਡਅਪਣਾਰਹੇ ਹਨ। ਪੰਜਾਬਪ੍ਰਦੇਸ਼ ਕਾਂਗਰਸ ਦੇ ਪ੍ਰਧਾਨਕੈਪਟਨਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾਪਿਆਰਅਤੇ ਸਮਰਥਨ ਕਾਂਗਰਸਪਾਰਟੀ ਨੂੰ ਮਿਲਰਿਹਾ ਹੈ ਅਤੇ ਪੰਜਾਬਵਿੱਚ ਕਾਂਗਰਸਦੀਸਰਕਾਰਬਣੇਗੀ।
ਕੈਪਟਨ ਨੇ ਕਿਹਾ ਕਿ ਪੰਜਾਬਵਿੱਚੋਂ ਅਕਾਲੀਆਂ ਨੇ ਸਨਅਤਖ਼ਤਮਕਰਦਿੱਤੀ ਹੈ ਤੇ ਕਿਸਾਨਾਂ ਨੂੰ ਬਰਬਾਦਕਰਦਿੱਤਾ ਹੈ।
ਕਾਂਗਰਸ ਦੇ ਸਟਾਰਪ੍ਰਚਾਰਕਨਵਜੋਤਸਿੱਧੂ ਨੇ ਕਿਹਾ ਕਿ ਆਉਣਵਾਲੇ ਕੁਝ ਦਿਨਾਂ ਵਿੱਚਅਕਾਲੀਦਲਖਾਲੀਦਲਬਣ ਕੇ ਰਹਿਜਾਵੇਗਾ। ਪੰਜਾਬਵਿੱਚਵਿਕਾਸਦੀ ਗੱਲ ਕਰਨਵਾਲਿਆਂ ਨੇ ਪੰਜਾਬ ਨੂੰ 3 ਲੱਖਕਰੋੜ ਦੇ ਕਰਜ਼ੇ ਵਿੱਚਡੋਬਦਿੱਤਾ ਹੈ। ਸਿੱਧੂ ਨੇ ਆਮਆਦਮੀਪਾਰਟੀਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕ ਫੁੱਟ ਪਾਓ ਤੇ ਰਾਜਕਰਨਦੀਨੀਤੀ’ਤੇ ਚੱਲਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੋਟਾਲਿਆਂ ਦਾਰਾਜਖ਼ਤਮ ਹੋ ਗਿਆ ਸੀ, ਉਸੇ ਤਰ੍ਹਾਂ 4 ਫਰਵਰੀ ਤੋਂ ਬਾਅਦਅਕਾਲੀਦਲਦਾਰਾਜਵੀਖ਼ਤਮ ਹੋ ਜਾਵੇਗਾ।
ਨਵਜੋਤ ਸਿੱਧੂ ਤਾਂ ਕਮੇਡੀਸ਼ੋਅ ‘ਚ ਤਾੜੀਆਂ ਮਾਰਦਾ ਚੰਗਾ ਲੱਗਦਾ :ਕੇਜਰੀਵਾਲ
ਲੰਬੀ/ਬਿਊਰੋ ਨਿਊਜ਼ : ‘ਆਪ’ ਦੇ ਕੌਮੀ ਕਨਵੀਨਰਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਆਮਆਦਮੀਪਾਰਟੀਦੀਜਿੱਤ ਹੁੰਦੀਦੇਖ ਕੇ ਨਿਰਾਸ਼ਾ ਦੇ ਆਲਮਵਿਚਕੈਪਟਨਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਦਾਉਮੀਦਵਾਰਐਲਾਨਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬਵਿੱਚਵੀ’ਆਪ’ ਹੂੰਝਾਫੇਰਜਿੱਤਦਰਜਕਰੇਗੀ। ઠਲੰਬੀ ਤੋਂ ‘ਆਪ’ਉਮੀਦਵਾਰਜਰਨੈਲ ਸਿੰਘ ਨੇ ਪੰਜਾਬ ਦੇ ਘਾਣਲਈਅਕਾਲੀਦਲ ਨੂੰ ਜ਼ਿੰਮੇਵਾਰਦੱਸਦਿਆਂ ਕਿਹਾ ਕਿ ਲੰਬੀਹਲਕੇ ਦੇ ਵੋਟਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 5 ਮੌਕੇ ਦਿੱਤੇ ਹਨ, ਉਹ ਖ਼ੁਦਸਿਰਫ਼ ਇੱਕ ਮੌਕਾ ਮੰਗ ਰਹੇ ਹਨ। ਉਨ੍ਹਾਂ ਕਿਹਾ ਜੇ ਅਮਰਿੰਦਰ ਸਿੰਘ ਬੱਬਰਸ਼ੇਰਹਨ ਤਾਂ 1984 ਦੇ ਸਿੱਖ ਕਤਲੇਆਮਨਾਲਸਬੰਧਤਜਗਦੀਸ਼ਟਾਈਟਲਰਅਤੇ ਸੱਜਣਕੁਮਾਰ ਨੂੰ ਪਾਰਟੀਵਿੱਚੋਂ ਕਢਵਾਉਣ। ਉਨ੍ਹਾਂ ਕਿਹਾ ਕਿ ਨਵਜੋਤਸਿੱਧੂ ਤਾਂ ਕਪਿਲਸ਼ਰਮਾ ਦੇ ਟੀ.ਵੀ. ਸ਼ੋਅਵਿੱਚ ਹੀ ਤਾੜੀਆਂ ਮਾਰਦਾ ਚੰਗਾ ਲੱਗਦਾਹੈ।ਅਰਵਿੰਦਕੇਜਰੀਵਾਲ ਨੇ ਲੰਬੀਹਲਕੇ ‘ਚ ਜਰਨੈਲ ਸਿੰਘ ਦੀਚੋਣਮੁਹਿੰਮ ਨੂੰ ਸਿਖ਼ਰ’ਤੇ ਪਹੁੰਚਾਉਣਲਈਪੰਨੀਵਾਲਾਫੱਤਾ, ਸਿੱਖਵਾਲਾ, ਚੰਨੂ, ਦਿਉਣਖੇੜਾਅਤੇ ਮਹਿਣਾਵਿੱਚਚੋਣਜਲਸੇ ਅਤੇ ਰੋਡਸ਼ੋਅਕੀਤੇ। ઠ
ਰਾਹੁਲ ਗਾਂਧੀ ਨੇ ਡੇਰਾ ਸੱਚਖੰਡ ਬੱਲਾਂ ਤੋਂ ਲਿਆਅਸ਼ੀਰਵਾਦ
ਕਿਸ਼ਨਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਉਪਪ੍ਰਧਾਨਰਾਹੁਲ ਗਾਂਧੀਵੀਡੇਰਾਸੱਚਖੰਡਬੱਲਾਂ ਵਿਖੇ ਮੱਥਾਟੇਕਣਪਹੁੰਚੇ। ਰਾਹੁਲ ਗਾਂਧੀਕਰੀਬ 7 ਵਜੇ ਡੇਰਾਸੱਚਖੰਡਬੱਲਾਂ ਵਿਖੇ ਪਹੁੰਚੇ। ਸਭ ਤੋਂ ਪਹਿਲਾਂ ਉਹ ਡੇਰਾਬੱਲਾਂ ਵਿਖੇ ਸੰਤਸਰਵਣਦਾਸਦੀਪ੍ਰਤਿਮਾ ਅੱਗੇ ਨਤਮਸਤਕ ਹੋਏ ਉਪਰੰਤਉਨ੍ਹਾਂ ਸੰਤਨਿਰੰਜਣਦਾਸ ਮੌਜੂਦਾ ਗੱਦੀਨਸ਼ੀਨ ਤੋਂ ਆਸ਼ੀਰਵਾਦਪ੍ਰਾਪਤਕੀਤਾ। ਇਸ ਉਪਰੰਤਸੰਤਨਿਰੰਜਣਦਾਸਵੱਲੋਂ ਰਾਹੁਲ ਗਾਂਧੀ ਨੂੰ ਸੰਤਨਿਰੰਜਣਦਾਸਵੱਲੋਂ ਗੁਰੂ ਰਵਿਦਾਸਜਨਮਅਸਥਾਨਸੀਰ ਗੋਵਰਧਨਪੁਰਕਾਸ਼ੀਦੀਤਸਵੀਰ, ਹਰਿਦਾਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤਕੀਤਾ ਗਿਆ। ਇਸ ਮੌਕੇ ਰਾਹੁਲ ਗਾਂਧੀਵੱਲੋਂ ਚਾਹ ਦਾ ਲੰਗਰ ਵੀ ਛਕਿਆ ਗਿਆ। ਰਾਹੁਲ ਗਾਂਧੀਕਰੀਬ ਇਕ ਘੰਟਾਡੇਰਾ ਬੱਲਾਂ ਵਿਖੇ ਰਹੇ। ਂਿੲਸ ਮੌਕੇ ਰਾਹੁਲ ਗਾਂਧੀਨਾਲਆਸ਼ਾ ਕੁਮਾਰੀ, ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸ ਦੇ ਹੋਰ ਆਗੂ ਵੀਸਨ।

Check Also

ਪਹਾੜੀ ਰਾਜਾਂ ਨੂੰ ਰਾਹਤ, ਪੰਜਾਬ ਲਈ ਆਫਤ

ਪੰਜਾਬ ਦੇ ਸਨਅਤਕਾਰਾਂ ਦਾ ਕਹਿਣਾ, ਕਿੱਥੇ ਹੈ ‘ਇਕ ਦੇਸ਼ ਇਕ ਟੈਕਸ ਦਾ ਨਾਅਰਾ’ ਲੁਧਿਆਣਾ : …