Breaking News
Home / ਕੈਨੇਡਾ / ਐਮ.ਪੀ. ਸਿੱਧੂ ਬਰੈਂਪਟਨ ਸਾਊਥ ਵਾਸੀਆਂ ਦਾ ਕਰਨਗੇ ਆਪਣੇ ਦਫ਼ਤਰ ‘ਚ ਸਵਾਗਤ

ਐਮ.ਪੀ. ਸਿੱਧੂ ਬਰੈਂਪਟਨ ਸਾਊਥ ਵਾਸੀਆਂ ਦਾ ਕਰਨਗੇ ਆਪਣੇ ਦਫ਼ਤਰ ‘ਚ ਸਵਾਗਤ

Sonia Sidhu copy copyਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ 3 ਫਰਵਰੀ, ਦਿਨ ਸ਼ੁੱਕਰਵਾਰ ਨੂੰ ਆਪਣੇ ਦਫ਼ਤਰ ਵਿਚ ਆਪਣੇ ਖੇਤਰ ਦੇ ਵਾਸੀਆਂ ਦਾ ਸਵਾਗਤ ਕਰੇਗੀ। 24, ਕਵੀਨ ਸਟਰੀਟ ਈਸਟ, ਛੇਵੀਂ ਮੰਜ਼ਿਲ ‘ਤੇ ਉਹ ਆਪਣੇ ਖੇਤਰ ਵਾਸੀਆਂ ਲਈ ਇਕ ਓਪਨ ਹਾਊਸ ਕਰਵਾਏਗੀ। ਇਹ ਪ੍ਰੋਗਰਾਮ ਦੁਪਹਿਰੇ 1 ਵਜੇ ਤੋਂ 4 ਵਜੇ ਤੱਕ ਕਰਵਾਇਆ ਜਾਵੇਗਾ ਅਤੇ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਇਸ ਦੌਰਾਨ ਉਨ੍ਹਾਂ ਦੇ ਖੇਤਰ ਦੇ ਲੋਕ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਓਪਨ ਹਾਊਸ ਵਿਚ ਵਿਚਾਰ ਲਈ ਰੱਖ ਸਕਦੇ ਹਨ। ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਬਰੈਂਪਟਨ ਇਕ ਨਵੇਂ ਦੌਰ ਵਿਚ ਸ਼ਾਮਲ ਹੋ ਰਿਹਾ ਹੈ ਅਤੇ ਇਯ ਓਪਨ ਹਾਊਸ ਤੋਂ ਸਾਰੇ ਇਕ-ਦੂਜੇ ਦੇ ਦਿਲ ਦੀ ਗੱਲ ਅਤੇ ਸਮੱਸਿਆਵਾਂ ਅਤੇ ਸੁਝਾਵਾਂ ਬਾਰੇ ਜਾਣ ਸਕਣਗੇ। ਇਸ ਨਾਲ ਉਨ੍ਹਾਂ ਨੂੰ ਵੀ ਆਪਣੇ ਖੇਤਰ ਬਾਰੇ ਜ਼ਮੀਨੀ ਹਕੀਕਤ ਨੂੰ ਜਾਨਣ ਅਤੇ ਸਮਝਣ ਦਾ ਮੌਕਾ ਮਿਲੇਗਾ ਅਤੇ ਨਵੀਆਂ ਨੀਤੀਆਂ ਦੇ ਨਿਰਮਾਣ ਵਿਚ ਮਦਦ ਮਿਲ ਸਕੇਗੀ।

Check Also

ਵਿਸ਼ਵ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਮੁਕੰਮਲ

ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਤੋਂ ਵੀ ਪਹੁੰਚੇ ਵਿਦਵਾਨ ਬਰੈਂਪਟਨ/ਡਾ. ਝੰਡ ਬਰੈਂਪਟਨ ਵਿਚ 22 …