Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾਵਿਚ ਓਮਪੁਰੀ ਨੂੰ ਸੇਜਲ ਅੱਖਾਂ ਨਾਲਸ਼ਰਧਾਂਜਲੀ

ਕੈਨੇਡਾਵਿਚ ਓਮਪੁਰੀ ਨੂੰ ਸੇਜਲ ਅੱਖਾਂ ਨਾਲਸ਼ਰਧਾਂਜਲੀ

Front GTA OM Puri Tribute News copy copyਅਦਾਰਾਪਰਵਾਸੀਨਾਲ ਓਮਪੁਰੀ ਦੇ ਲੰਮੇ ਅਤੇ ਨਿੱਘੇ ਰਿਸ਼ਤਿਆਂ ਨੂੰ ਕੀਤਾ ਗਿਆ ਯਾਦ
ਬਰੈਂਪਟਨ/ਪਰਵਾਸੀਬਿਊਰੋ
ਲੰਘੇ ਐਤਵਾਰ ਨੂੰ ਅਦਾਰਾਪਰਵਾਸੀ ਵੱਲੋਂ ਸ਼ਿੰਗਾਰ ਬੈਂਕੁਅਟਹਾਲ ਵਿੱਚ ਇਕ ਵਿਸ਼ੇਸ਼ਸਮਾਗਮਆਯੋਜਤਕਰਕੇ ਸਵਰਗੀਅਦਾਕਾਰ ਓਮਪੁਰੀ ਨੂੰ ਇਕ ਭਾਵਪੂਰਨਸ਼ਰਧਾਂਜਲੀ ਦਿੱਤੀ ਗਈ, ਜਿਸ ਵਿੱਚ ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਤੋਂ 200 ਦੇ ਕਰੀਬਵਿਅਕਤੀਸ਼ਾਮਲ ਹੋਏ।
ਵਰਨਣਯੋਗ ਹੈ ਕਿ 2009 ਵਿੱਚ ਚੌਥੇ ਪਰਵਾਸੀਅਵਾਰਡਜ਼ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲਹੋਣਲਈ ਉਹ ਪਹਿਲੀਵਾਰਅਦਾਰਾਪਰਵਾਸੀ ਦੇ ਸੱਦੇ ਤੇ ਕੈਨੇਡਾ ਆਏ ਸਨ। ਇਸ ਦੌਰਾਨ ਉਨ੍ਹਾਂ ਦਾਪਰਵਾਸੀ ਦੇ ਮੁੱਖੀ ਰਜਿੰਦਰ ਸੈਣੀਹੋਰਾਂ ਨਾਲ ਐਸਾ ਰਿਸ਼ਤਾਕਾਇਮ ਹੋਇਆ ਕਿ ਉਹ ਇਸ ਤੋਂ ਬਾਦਵੀ ਕਈ ਵਾਰਉਨ੍ਹਾਂ ਕੋਲਕੈਨੇਡਾ ਆਊਂਦੇ ਰਹੇ।
ਉਨ੍ਹਾਂ ਨਾਲਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਰਜਿੰਦਰ ਸੈਣੀਹੋਰਾਂ ਦੱਸਿਆ ਕਿ ਉਹ ਕਦੇ ਵੀ 2012 ਵਿੱਚ ਪੀਫਾਅਵਾਰਡਜ਼ ਕਰਵਾਉਣਦਾ ਹੌਸਲਾ ਨਾਕਰਦੇ ਜੇਕਰਉਨ੍ਹਾਂ ਨੂੰ ਓਮਪੁਰੀ ਹੋਰਾਂ ਦਾਸਾਥਨਾਮਿਲਦਾ।
ਰਜਿੰਦਰ ਸੈਣੀਹੋਰਾਂ ਦੱਸਿਆ ਕਿ ਵਿਸ਼ਵ ਪੱਧਰ ਦੇ ਇਕ ਉੱਚ ਕੋਟੀ ਦੇ ਅਦਾਕਾਰਹੋਣ ਦੇ ਬਾਵਜੂਦ ਉਹ ਇੰਨੇ ਸਰਲਅਤੇ ਸਾਧਾਰਣ ਸੋਚ ਵਾਲੇ ਸਨ ਕਿ ਕਈ ਵਾਰਘਰ ਦੇ ਫਰਸ਼ ਤੇ ਹੀ ਸੌਂ ਜਾਂਦੇ ਅਤੇ ਕਦੇ ਵੀ ਕਿਸੇ ਖਾਸ ਚੀਜ਼ ਦੀਫਰਮਾਇਸ਼ਨਾਕਰਦੇ।ਹੋਰ ਤੇ ਹੋਰਘਰ ਵਿੱਚ ਖਾਣਾਬਨਾਊਣਅਤੇ ਬਰਤਣਧੋਣ ਤੱਕ ਵਿੱਚ ਵੀ ਕੋਈ ਝਿਝਕ ਮਹਿਸੂਸਨਾਕਰਦੇ।ਉਨ੍ਹਾਂ ਨਾਲਹਮੇਸ਼ਾ ਹੀ ਇਕ ਪਰਿਵਾਰਦਾ ਜੀਅ ਬਣਕੇ ਰਹਿੰਦੇ ਸਨ।
ਉਨ੍ਹਾਂ ਅੱਗੇ ਦੱਿਸਆ ਕਿ ਸਾਲ 2011 ਵਿੱਚ ‘ਪੀਫਾ’ਅਵਾਰਡਜ਼ ਸ਼ੋਅਕਰਵਾਊਣਦਾਫੈਸਲਾਲੈਣਵੇਲੇ ਉਨ੍ਹਾਂ ਨੇ ਹਾਲਾਂਕਿਉਨ੍ਹਾਂ ਨੂੰ ਵਾਰਵਾਰ ਇਸ ਗੱਲ ਲਈਤਾੜਣਾਕੀਤੀ ਕਿ ਇਹ ਇਕ ਵੱਡਾ ਫੈਸਲਾ ਹੈ, ਜੋ ਸੋਚ ਸਮਝ ਕੇ ਲਿਆਜਾਣਾਚਾਹੀਦਾ ਹੈ। ਪਰੰਤੂ ਉਸ ਤੋਂ ਬਾਦਉਨ੍ਹਾਂ ਹਰਕਦਮ ਤੇ ਪੂਰਾਸਹਿਯੋਗ ਬਿਨ੍ਹਾਂ ਕਿਸੇ ਲਾਲਚ ਜਾਂ ਉਮੀਦ ਤੋਂ ਦਿੱਤਾ।
ਇਸ ਮੌਕੇ ਮੀਨਾਕਸ਼ੀਸੈਣੀਹੋਰਾਂ ਨੇ ਵੀਭਰੀਆਂ ਅੱਖਾਂ ਨਾਲਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਕ ਪਿਤਾ ਜਾਂ ਵੱਡੇ ਭਰਾ ਵਾਂਗ ਸਨਅਤੇ ਉਨ੍ਹਾਂ ਦੀਕਮੀਕਦੇ ਵੀਪੂਰੀਨਹੀਂ ਹੋਵੇਗੀ।
ਇਸ ਸਮਾਗਮਦਾ ਸੰਚਾਲਨ ਪਟਿਆਲਾਫਤਿਗੜ੍ਹ ਸਾਹਿਬ ਕਲੱਬ ਦੇ ਮੈਂਬਰਰਣਜੀਤਪਨੇਸਰਹੋਰਾਂ ਨੇ ਬਾਖੂਬੀਕੀਤਾ।ਉਨ੍ਹਾਂ ਕਿਹਾ ਕਿ ਸਾਨੂੰਮਾਣ ਹੈ ਕਿ ਉਹ ਸਾਡੇ ਸ਼ਹਿਰਪਟਿਆਲਾ ਤੋਂ ਸਨਅਤੇ ਮੁੰਬਈ ਜਾ ਕੇ ਵੀ ਉਹ ਆਪਣੀਭਾਸ਼ਾਅਤੇ ਸੱਭਿਆਚਾਰ ਨਾਲਪੂਰੀਤਰਾ੍ਹਂ ਜੁੜੇ ਰਹੇ।
ਇਸੇ ਕਲੱਬ ਦੇ ਨੁਮਾਇੰਦੇ ਅਤੇ ਵਕੀਲਪਰਮਜੀਤ ਗਿੱਲ ਹੋਰਾਂ ਨੇ ਰਜਿੰਦਰ ਸੈਣੀਹੋਰਾਂ ਦੇ ਇਸ ਊੱਦਮਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਓਮਪੁਰੀ ਕੁਝ ਸਾਲਪਹਿਲਾਂ ਇਸੇ ਬੈਂਕੁਅਟਹਾਲ ਵਿੱਚ ਜਦੋਂ ਆਏ ਸਨ ਤਾਂ ਅੱਜ ਫਿਰ ਉਹ ਯਾਂਦਾਂ ਤਾਜ਼ੀਆਂ ਹੋ ਗਈਆਂ ਹਨ। ਇਸ ਸਮਾਗਮ ਨੂੰ ਕਲਾ, ਨਾਟਕਅਤੇ ਮੀਡੀਏ ਦੇ ਖੇਤਰਨਾਲਜੁੜੀਆਂ ਹੋਈਆਂ ਕਈ ਸਖ਼ਸ਼ੀਅਤਾਂ ਨੇ ਵੀ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਜੋਗਿੰਦਰ ਗਰੇਵਾਲ, ਬਲਰਾਜਚੀਮਾ, ਬਲਜਿੰਦਰ ਲੋਲਣਾ, ਹੀਰਾ ਰੰਧਾਵਾ, ਨਾਹਰ ਔਜਲਾ, ਤਾਹਰਅਸਲਮ ਗੋਰਾਦਾਨਾਂਅਵਰਨਣਯੋਗ ਹੈ।
ਪਹੁੰਚੀਆਂ ਹੋਈਆਂ ਸਖ਼ਅ਼ੀਅਤਾਂ ਵਿੱਚ ਤੂਰਲਾਅਆਫਿਸ ਦੇ ਯਾਦਵਿੰਦਰ ਤੂਰ, ਹਮਦਰਦ ਤੋਂ ਅਮਰ ਸਿੰਘ ਭੁੱਲਰ, ਅਜੀਤਜਲੰਧਰ ਤੋਂ ਹਰਜੀਤਬਾਜਵਾ, ਰਮਜ਼ ਪੰਜਾਬੀ ਤੋਂ ਹਰਜਿੰਦਰ ਗਿੱਲ, ਰੌਣਕ ਪੰਜਾਬ ਦੀ ਤੋਂ ਸੋਢੀਨਾਗਰਾ, ਪੰਜਾਬੀ ਵਿਰਸਾ ਤੋਂ ਹਰਜੀਤ ਸਿੰਘ ਸਮੇਤ ਕਈ ਕੋਲਹਾਜ਼ਰਸਨ। ਇਸ ਸਮਾਗਮਦੀਕਵਰੇਜਕਰਨਲਈਪੀਟੀਸੀਚੈਨਲ, ਟਰੱਕਿੰਗ ਟੁਡੇ ਅਤੇ ਜ਼ੀਟੀਵੀਚੈਨਲਦਾਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Check Also

ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ …