Breaking News
Home / ਸੰਪਾਦਕੀ / ਸੰਸਾਰ ‘ਚ ਵਧਰਹੀਆਰਥਿਕਨਾ-ਬਰਾਬਰੀ

ਸੰਸਾਰ ‘ਚ ਵਧਰਹੀਆਰਥਿਕਨਾ-ਬਰਾਬਰੀ

logo-2-1-300x105-3-300x105ਪਿਛਲੇ ਹਫ਼ਤੇ ਕੌਮਾਂਤਰੀ ਮਨੁੱਖੀ ਅਧਿਕਾਰਸੰਸਥਾ’ਆਕਸਫੈਮ’ਦੀਜਾਰੀ ਹੋਈ ਰਿਪੋਰਟਵਿਚਭਾਰਤਸਮੇਤ ਸਮੁੱਚੇ ਸੰਸਾਰ ਦੇ ਦੇਸ਼ਾਂ ਵਿਚਗ਼ਰੀਬੀ-ਅਮੀਰੀ ਦੇ ਵੱਧ ਰਹੇ ਪਾੜੇ ਸਬੰਧੀਪੇਸ਼ ਹੋਏ ਅੰਕੜੇ ਹੈਰਾਨਕਰਨਵਾਲੇ ਹਨ। ਇਸ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ ਸਿਰਫ਼ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫ਼ੀਸਦੀਦੀਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆ ਦੇ ਇਨ੍ਹਾਂ ਅੱਠ ਅਮੀਰਾਂ ਵਿਚੋਂ 6 ਅਮਰੀਕਾ ਦੇ, ਇਕ ਮੈਕਸਿਕੋ ਅਤੇ ਇਕ ਯੂਰਪੀਅਨ ਹੈ। ਭਾਰਤ ਦੇ ਸਭ ਤੋਂ ਵੱਧ ਅਮੀਰ ਅੱਠ ਵਿਅਕਤੀਆਂ ਵਿਚਮੁਕੇਸ਼ਅੰਬਾਨੀ, ਦਿਲੀਪਸਿੰਘਵੀ, ਅਜ਼ੀਮਪ੍ਰੇਮ ਜੀ, ਸ਼ਿਵਨਾਦਰ, ਕੁਮਾਰ ਮੰਗਲਮਬਿੜਲਾ, ਸਾਈਰਸਪੂਨਾਵਾਲਾ, ਲਕਸ਼ਮੀ ਮਿੱਤਲ ਅਤੇ ਉਦੈਕੋਟਕਸ਼ਾਮਲਹਨ। ਰਿਪੋਰਟ ਇਹ ਵੀਸੰਕੇਤ ਦੇ ਰਹੀ ਹੈ ਕਿ ਜਿੱਥੇ ਦੁਨੀਆ ਦੇ ਸਭਅਮੀਰਅਮਰੀਕਾ ਤੇ ਯੂਰਪਵਿਚਹਨ, ਉਥੇ ਸਭ ਤੋਂ ਵੱਧ ਗ਼ਰੀਬਏਸ਼ੀਆਅਤੇ ਅਫ਼ਰੀਕਾਵਿਚਹਨ। ਇਹ ਤੱਥ ਹੋਰਵੀਪ੍ਰੇਸ਼ਾਨਕਰਨਵਾਲਾ ਹੈ ਕਿ ਆਕਸਫ਼ੈਮਦੀਪਿਛਲੇ ਸਾਲਦੀਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ 62 ਧਨਕੁਬੇਰਾਂ ਕੋਲ ਸੀ, ਪਰਸਾਲ ਦੇ ਅੰਦਰ-ਅੰਦਰਇਨ੍ਹਾਂ ਧਨਾਢਾਂ ਦੀਗਿਣਤੀ ਘੱਟ ਕੇ ਸਿਰਫ਼ ਅੱਠ ‘ਤੇ ਆ ਗਈ ਹੈ। ਇਸ ਦਾਮਤਲਬ ਇਹ ਹੈ ਕਿ ਅਮੀਰਹੋਰਅਤੇ ਗ਼ਰੀਬਹੋਰਗ਼ਰੀਬ ਹੁੰਦੇ ਜਾ ਰਹੇ ਹਨ। ਅਮੀਰਾਂ ਦੀ ਦੌਲਤ ਛਾਲਾਂ ਮਾਰ ਕੇ ਵੱਧ ਰਹੀ ਹੈ ਜਦੋਂਕਿ ਗ਼ਰੀਬਾਂ ਨੂੰ ਦਿਨ-ਬ-ਦਿਨ ਗੁਜ਼ਾਰਾਕਰਨਾ ਬੇਹੱਦ ਔਖਾ ਹੁੰਦਾ ਜਾ ਰਿਹਾ ਹੈ।
ਰਿਪੋਰਟਵਿਚਪੇਸ਼ਅੰਕੜਿਆਂ ਅਨੁਸਾਰਭਾਰਤ ਦੇ ਇਕ ਫ਼ੀਸਦੀਅਰਬਪਤੀਦੇਸ਼ਦੀ 58 ਫ਼ੀਸਦੀ ਦੌਲਤ ‘ਤੇ ਕਾਬਜ਼ ਹਨ। ਇਸ ਰਿਪੋਰਟਅਨੁਸਾਰਭਾਰਤਵਿਚਆਰਥਿਕਪਾੜਾਦੁਨੀਆ ਦੇ ਹੋਰਮੁਲਕਾਂ ਦੇ ਮੁਕਾਬਲੇ ਬਹੁਤਜ਼ਿਆਦਾਅਤੇ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤਦੀ ਕੁੱਲ 3.2 ਲੱਖ ਕਰੋੜਡਾਲਰਦੀਜਾਇਦਾਦਵਿਚੋਂ ਇਕੱਲਾ ਮੁਕੇਸ਼ਅੰਬਾਨੀ ਹੀ 1.30 ਲੱਖ ਕਰੋੜਦੀਜਾਇਦਾਦਦਾਮਾਲਕ ਹੈ। ਮੁਲਕਅੰਦਰ ਦੌਲਤ ਦੀ ਇਸ ਅਸਾਵੀਂ ਵੰਡਕਾਰਨ ਹੀ ਵੱਡੇ ਪੱਧਰ ‘ਤੇ ਗ਼ਰੀਬੀ, ਬੇਰੁਜ਼ਗਾਰੀਅਤੇ ਕੁਪੋਸ਼ਣਵਿਚਲਗਾਤਾਰ ਹੋ ਰਹੇ ਵਾਧੇ ਦੇ ਨਾਲ-ਨਾਲਆਮਲੋਕਾਂ ਲਈਸਿਹਤਅਤੇ ਸਿੱਖਿਆ ਸਹੂਲਤਾਂ ਸੁੰਗੜਦੀਆਂ ਜਾ ਰਹੀਆਂ ਹਨ।
ਸੰਸਾਰਭਰਵਿਚ 21.50 ਕਰੋੜ ਬੱਚੇ ਬਾਲਮਜ਼ਦੂਰੀਦੀਦਲ-ਦਲਵਿਚਫ਼ਸੇ ਹੋਏ ਹਨ, ਜਿਸ ਵਿਚੋਂ 6 ਕਰੋੜ ਤੋਂ ਜ਼ਿਆਦਾ ਬੱਚੇ ਭਾਰਤਵਿਚਬਾਲਮਜ਼ਦੂਰੀਕਰਦੇ ਹਨ।ਜਦੋਂ ਅਸੀਂ ਬਾਲਮਜ਼ਦੂਰੀਦੀ ਗੱਲ ਕਰਦੇ ਹਾਂ ਤਾਂ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿਉਂਕਿ ਜਿਨ੍ਹਾਂ ਨਿੱਕੇ-ਨਿੱਕੇ ਮੁਲਾਇਮ ਹੱਥਾਂ ਨੇ ਸਕੂਲਾਂ ਵਿਚ ਜਾ ਕੇ ਕਲਮਾਂ ਫੜਨੀਆਂ ਹੁੰਦੀਆਂ ਹਨ, ਉਨ੍ਹਾਂ ਹੱਥਾਂ ਵਿਚ ਜਾਂ ਤਾਂ ਹਥੌੜੇ ਹੁੰਦੇ ਹਨ ਜਾਂ ਫਿਰਘਰਾਂ ਦੇ, ਢਾਬਿਆਂ ਦੇ ਜੂਠੇ ਭਾਂਡੇ ਜਾਂ ਫਿਰ ਉਹ ਆਪਣੇ ਪਰਿਵਾਰਾਂ ਸਮੇਤਸੜਕਾਂ ਉਪਰਰੋੜੀ ਕੁੱਟਣ, ਸਾਈਕਲਾਂ, ਸਕੂਟਰਾਂ ਅਤੇ ਕਾਰਾਂ ਨੂੰ ਪੈਂਚਰਲਾਉਣਲਈਮਜ਼ਬੂਰ ਹੁੰਦੇ ਹਨ।
ਭਾਰਤਸਰਕਾਰਮੁਲਕਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾਸਿਹਤਸੇਵਾਵਾਂ ‘ਤੇ ਸਿਰਫ਼ ਇਕ ਫ਼ੀਸਦੀਅਤੇ ਸਿੱਖਿਆ ‘ਤੇ ਤਿੰਨਫ਼ੀਸਦੀ ਹੀ ਖ਼ਰਚਕਰਰਹੀ ਹੈ। ਸਰਕਾਰਦੀਆਂ ਗ਼ਲਤਨੀਤੀਆਂ ਕਾਰਨ ਹੀ ਦੇਸ਼ ਦੇ 17 ਸੂਬਿਆਂ ਵਿਚਕਿਸਾਨਪਰਿਵਾਰਾਂ ਦੀ ਔਸਤ ਆਮਦਨਸਿਰਫ਼ 1666 ਰੁਪਏ ਪ੍ਰਤੀਮਹੀਨਾ ਹੀ ਹੈ। ਜੇ ਇਨ੍ਹਾਂ ਵਿਚੋਂ ਵੱਡੇ ਕਿਸਾਨਾਂ ਨੂੰ ਕੱਢ ਦੇਈਏ ਤਾਂ ਇਹ ਆਮਦਨਹੋਰਵੀ ਘੱਟ ਜਾਵੇਗੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਘਾਟੇ ਦਾ ਸੌਦਾ ਹੋਣਕਰਕੇ ਹਰ ਰੋਜ਼ ਢਾਈਹਜ਼ਾਰਕਿਸਾਨਖੇਤੀ ਛੱਡ ਰਹੇ ਹਨ।ਪਿਛਲੇ ਦੋ ਦਹਾਕਿਆਂ ‘ਚ ਵੱਡੀ ਗਿਣਤੀ ‘ਚ ਕਿਸਾਨਖ਼ੁਦਕੁਸ਼ੀਕਰ ਚੁੱਕੇ ਹਨਅਤੇ ਜ਼ਿਆਦਾਤਰਖ਼ੁਦਕੁਸ਼ੀਆਂ ਦਾਕਾਰਨਕਰਜ਼ਾ ਹੈ, ਜਿਸ ਨੂੰ ਚੁਕਾਉਣ ਤੋਂ ਕਿਸਾਨ ਅਸਮਰੱਥ ਹੈ। ਸਾਲ 2007 ਅਤੇ 2012 ਵਿਚਕਾਰਲਗਭਗ 3.2 ਕਰੋੜਪਿੰਡਾਂ ਵਾਲੇ, ਜਿਨ੍ਹਾਂ ‘ਚ ਕਾਫ਼ੀਕਿਸਾਨਹਨ, ਸ਼ਹਿਰਾਂ ਵੱਲ ਚਲੇ ਗਏ। ਇਨ੍ਹਾਂ ‘ਚੋਂ ਕਾਫ਼ੀਲੋਕਆਪਣੀ ਜ਼ਮੀਨਅਤੇ ਘਰਵੇਚ ਕੇ ਸ਼ਹਿਰਾਂ ‘ਚ ਗਏ। ਇਕੱਲੇ ਪੰਜਾਬ ‘ਚ ਹੀ ਪਿਛਲੇ ਇਕ ਦਹਾਕੇ ਦੌਰਾਨ ਦੋ ਲੱਖ ਕਿਸਾਨ ਬੇਜ਼ਮੀਨੇ ਹੋਏ ਹਨ।ਪਿੰਡਾਂ ਤੋਂ ਜਾਣਵਾਲੇ ਕਿਸਾਨਅਤੇ ਖੇਤੀਮਜ਼ਦੂਰਾਂ ਦੀਸਥਿਤੀ ਇਹ ਹੈ ਕਿ ਕੋਈ ਹੁਨਰਨਾਹੋਣਕਰਕੇ ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਨਿਰਮਾਣਖੇਤਰ ‘ਚ ਮਜ਼ਦੂਰੀ ਜਾਂ ਦਿਹਾੜੀਕਰਨੀਪੈਂਦੀ ਹੈ।
ਭਾਰਤਵਿਚ 21 ਕਰੋੜਲੋਕ ਅਜਿਹੇ ਹਨਜਿਨ੍ਹਾਂ ਕੋਲ ਜ਼ਿੰਦਗੀਜਿਊਣਦਾ ਕੋਈ ਵੀਵਸੀਲਾਨਹੀਂ ਹੈ। ਦੇਸ਼ਵਿਚ ਇਸ ਸਮੇਂ 27 ਕਰੋੜਲੋਕ ਭੁੱਖਮਰੀ ਦਾਸ਼ਿਕਾਰਹਨ। ਭੁੱਖਮਰੀ ਦੇ ਸੂਚਕ ਅੰਕ ਵਿਚ ਕੁੱਲ 118 ਦੇਸ਼ਾਂ ਵਿਚਭਾਰਤਦਾਸਥਾਨ97ਵਾਂ ਹੈ।
ਪਿਛਲੇ 8 ਸਾਲਾਂ ਦੌਰਾਨ ਭਾਰਤਦੀਜੀ.ਡੀ.ਪੀ. 63.8 ਫ਼ੀਸਦੀਵਧੀ, ਪਰ ਔਸਤ ਤਨਖ਼ਾਹਵਿਚਸਿਰਫ਼ 0.2 ਫ਼ੀਸਦੀਵਾਧਾ ਹੋਇਆ ਹੈ। ਇਸ ਵਾਧੇ ਵਿਚੋਂ ਵੀ 30 ਫ਼ੀਸਦੀਵਾਧਾ ਤਾਂ ਉੱਚ ਦਰਜੇ ਦੇ ਪ੍ਰਬੰਧਕਾਂ ਦੀਆਂ ਤਨਖ਼ਾਹਾਂ ਵਿਚ ਹੀ ਹੋਇਆ ਹੈ ਜਦੋਂਕਿ ਮਜ਼ਦੂਰਾਂ ਦੀਆਂ ਉਜਰਤਾਂ 30 ਫ਼ੀਸਦੀਘਟ ਗਈਆਂ ਹਨ।
ਦੁਨੀਆਅਤੇ ਭਾਰਤਵਿਚ ਦੌਲਤ ਦੀਅਸਾਵੀਂ ਵੰਡਕਾਰਨਅਮੀਰੀਅਤੇ ਗ਼ਰੀਬੀਵਿਚ ਵੱਧ ਰਿਹਾਪਾੜਾ ਜਿੱਥੇ ਆਪਣੇ ਅੰਦਰਤੀਜੇ ਵਿਸ਼ਵ ਯੁੱਧ ਦੇ ਬੀਜਸਮੋਈਬੈਠਾਜਾਪਦਾ ਹੈ, ਉਥੇ ਭਾਰਤਵਿਚਅੰਦਰੂਨੀਖਾਨਾਜੰਗੀ ਦੇ ਵੀਸੰਕੇਤ ਦੇ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਮੁਲਕਾਂ ਅਤੇ ਭਾਰਤ ਦੇ ਸਾਰੇ ਸੂਬਿਆਂ ਵਿਚਪਿਛਲੇ ਸਾਲਾਂ ਦੌਰਾਨ ਵੱਧ ਰਹੀਅਰਾਜਕਤਾ ਇਸ ਆਰਥਿਕਅਸਮਾਨਤਾਦੀ ਹੀ ਦੇਣ ਹੈ। ਵਿਸ਼ਵ ਪੱਧਰ ‘ਤੇ ਇਹ ਆਰਥਿਕਅਸਮਾਨਤਾਅਮਰੀਕਾਅਤੇ ਯੂਰਪੀਅਨਮੁਲਕਾਂ ਵਲੋਂ ਗ਼ਰੀਬਮੁਲਕਾਂ ਦੇ ਆਰਥਿਕਵਸੀਲਿਆਂ ਦੀ ਲੁੱਟ-ਖਸੁੱਟ ਕਰਨਅਤੇ ਭਾਰਤਵਿਚ ਉਥੋਂ ਦੀਆਂ ਸਰਕਾਰਾਂ ਵਲੋਂ ਲੋਕਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨਕਰਕੇ ਹੋ ਰਿਹਾ ਹੈ। ਹਰਸ਼ਦਮਹਿਤਾ, ਅੰਬਾਨੀ, ਅਡਾਨੀਅਤੇ ਵਿਜੈਮਾਲਿਆਵਰਗੇ ਵੱਡੇ ਪੂੰਜੀਪਤੀਭਾਰਤਦੀਅਰਥ-ਵਿਵਸਥਾ ਨੂੰ ਚਟਮਕਰ ਗਏ ਹਨ। ਅਸਲਹਾਲਤ ਹੈ ਕਿ ਭਾਰਤ ਦੇ ਦਸ ਵੱਡੇ ਘਰਾਣਿਆਂ ਕੋਲਮਾਰਚ 2016 ਤੱਕ 57,368 ਕਰੋੜਦੀ ਪੂੰਜੀ ਇਕੱਠੀ ਹੋ ਗਈ ਜੋ ਬੈਂਕਾਂ ਦਾਕਰਜ਼ਾਮੁਆਫ਼ਕੀਤਾ ਗਿਆ ਸੀ। ਮੋਦੀਸਰਕਾਰ ਨੇ ਕਾਰਪੋਰੇਟਜਗਤਦਾ 2014-15 ਵਿਚ ਹੀ ਜਨਤਕਖੇਤਰ ਦੇ ਬੈਂਕਾਂ ਤੋਂ ਲਿਆਕਰਜ਼ਾ 12,089 ਕਰੋੜਮੁਆਫ਼ਕਰ ਦਿੱਤਾ ਸੀ।
ਆਕਸਫੈਮਦੀਰਿਪੋਰਟ ਇਕ ਪਾਸੇ ਅਮਰੀਕਾਅਤੇ ਯੂਰਪੀਨਮੁਲਕਾਂ ਵਲੋਂ ਗ਼ਰੀਬਦੇਸ਼ਾਂ ਦੀਆਰਥਿਕਹਾਲਤਸੁਧਾਰਨਲਈਭਾਰੀ ਵਿੱਤੀ ਤੇ ਸਾਧਨਾਂ ਦੀਸਹਾਇਤਾਦੇਣਅਤੇ ਦੂਜੇ ਪਾਸੇ ਭਾਰਤਦੀਸਰਕਾਰਵਲੋਂ ਗ਼ਰੀਬੀਦੂਰਕਰਨ ਦੇ ਦਾਅਵਿਆਂ ਦਾਪਰਦਾਫਾਸ਼ਕਰਰਹੀ ਹੈ। ਪੱਛਮੀ ਮੁਲਕਾਂ ਨੂੰ ਵਿਸ਼ਵਸ਼ਾਂਤੀਲਈਗ਼ਰੀਬਮੁਲਕਾਂ ਦੀ ਲੁੱਟ-ਖਸੁੱਟ ਬੰਦਕਰਨਅਤੇ ਭਾਰਤਸਰਕਾਰ ਨੂੰ ਮੌਜੂਦਾ ਲੋਕਰਾਜੀਪ੍ਰਬੰਧ ਨੂੰ ਮਜ਼ਬੂਤਬਣਾਈ ਰੱਖਣ ਲਈਲੋਕ-ਵਿਰੋਧੀਨੀਤੀਆਂ ਤਿਆਗ਼ ਕੇ ਸਹੀ ਮਾਅਨਿਆਂ ਵਿਚਆਮਲੋਕਾਂ ਦੀਭਲਾਈ ਵੱਲ ਧਿਆਨਦੇਣਦੀ ਜ਼ਰੂਰਤ ਹੈ। ਵਿਸ਼ਵਦਾਸਰਮਾਏਦਾਰੀ ਪੱਖੀ ਪੱਛਮੀ ਵਿਕਾਸਦਾਮਾਡਲ ਬੁਰੀ ਤਰ੍ਹਾਂ ਨਾਕਾਮ ਹੋ ਚੁੱਕਿਆ ਹੈ।ਭਾਰਤਸਮੇਤ ਸਮੁੱਚੇ ਸੰਸਾਰ ਦੇ ਦੇਸ਼ਾਂ ਨੂੰ ਅਮਰੀਕਾਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਦੀ ਥਾਂ ਸਮਾਜਿਕਅਤੇ ਆਰਥਿਕਬਰਾਬਰਤਾ’ਤੇ ਆਧਾਰਤਵਿਕਾਸਮਾਡਲ ਅਪਨਾਉਣ ਦੀਲੋੜਹੈ।

Check Also

ਕਾਨੂੰਨਵਿਵਸਥਾਲਈ ਚੁਣੌਤੀ ਬਣਿਆਡੇਰਾਸਿਰਸਾ

ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਦੇ ਬਹੁਚਰਚਿਤ ਸਾਧਵੀਜਿਨਸੀਸ਼ੋਸ਼ਣਮਾਮਲੇ ‘ਚ ਅਦਾਲਤੀਫ਼ੈਸਲੇ ਨੂੰ ਲੈ ਕੇ ਪੂਰੇ ਉੱਤਰੀ …