Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

KCS Press Release_Guru Gobind Singh Ji_s 350th Gurpurab copy copyਬਰੈਂਪਟਨ : 13 ਜਨਵਰੀ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ, ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਵਿੱਚ ਭਾਗ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਨੂੰ ਉਜਾਗਰ ਕੀਤਾ। ਵਿਦਿਆਰਥੀਆਂ ਨੇ ਖਾਸ ਪ੍ਰੋਗਰਾਮ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ, ਦੌਰਾਨ ਭਾਸ਼ਨ, ਬੀਰ ਰਸ ਭਰਪੂਰ ਕਵਿਤਾਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਨਾਟਕਾਂ ਵਿੱਚ ਭਾਗ ਲੈ ਕੇ ਗੁਰੂ ਸਾਹਿਬ ਦੀ ਜੀਵਨੀ ਅਤੇ ਉਨ੍ਹਾਂ ਦਾ ਸੰਸਾਰ ਨੂੰ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਸੁਨੇਹੇ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ । ਗੁਰੂ ਜੀ ਨੇ ਧਰਮ ਯੁੱਧ ਕਰਕੇ ਸਦੀਆਂ ਤੋਂ ਲਿਤਾੜੇ ਜਾ ਰਹੇ ਲੋਕਾਂ ਦੇ ਗਲਾਂ ਚੋਂ ਗੁਲਾਮੀ ਦਾ ਫੰਧਾ ਲਾਹਿਆ। ਗੁਰੂ ਜੀ ਨੇ ਸਖਸ਼ੀ ਗੁਰਗੱਦੀ ਦੀ ਪ੍ਰੰਪਰਾ ਨੂੰ ਸਮਾਪਤ ਕਰਕੇ ਸਾਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸੰਤ ਸਿਪਾਹੀ ਦੀ ਪ੍ਰੰਪਰਾ ਚਲਾ ਕੇ ਇੱਕ ਸੁਧਰੇ ਹੋਏ ਸਮਾਜ ਦੀ ਸਿਰਜਨਾ ਕੀਤੀ ਜਿਸ ਵਿੱਚ ਬੋਧ ਗਿਆਨ ਨਾਲੋਂ ਅਸਲੀ ਜੀਵਨ ਵਿੱਚ ਵਿਚਰਨ ਲਈ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਅਪਨਾਉਣਾ ਜਰੂਰੀ ਸਮਝਿਆ। ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ। ਕਲਾਸਾਂ ਵਿੱਚ ਅਧਿਆਪਕਾਂ ਵੱਲੋਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਣਾ ਹੈ।
ਸਾਰਾ ਪ੍ਰੋਗਰਾਮ ਸਾਂਝਾ ਪੰਜਾਬ ਰੇਡੀਓ ਅਤੇ ਟੀ ਵੀ ਦੇ ਸੰਚਾਲਕ ਮਿਸਟਰ ਬੌਬ ਦੁਸਾਂਝ ਅਤੇ ਪੀ ਟੀ ਸੀ ਦੀ ਟੀਮ ਵੱਲੋਂ ਰਿਕਾਰਡ ਕੀਤਾ ਗਿਆ ਜਿਸ ਕਰਕੇ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ।  ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿਖੇ ਗੁਰਪੁਰਬ ਅਤੇ ਸਿੱਖ ਇਤਿਹਾਸਕ ਦਿਹਾੜੇ ਸਕੂਲ ਦੇ ਵਿਦਿਆਰਥੀ ਰਲ ਮਿਲ ਕੇ ਮਨਾਉਂਦੇ ਹਨ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਸਮੂਹ ਜਗਤ ਨੂੰ ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੀ ਵਧਾਈ ਹੋਵੇ ਜੀ!

Check Also

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ‘ਚ 26 ਮਈ ਦਿਨ ਐਤਵਾਰ ਨੂੰ

ਬਰਲਿੰਗਟਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ …