Breaking News
Home / ਪੰਜਾਬ / ਗੁਰਕੰਵਲ ਕੌਰ ਮੁੜ ਕਾਂਗਰਸ ‘ਚ ਸ਼ਾਮਲ

ਗੁਰਕੰਵਲ ਕੌਰ ਮੁੜ ਕਾਂਗਰਸ ‘ਚ ਸ਼ਾਮਲ

3ਦੋ ਦਿਨ ਪਹਿਲਾਂ ਹੀ ਗਏ ਸਨ ਭਾਜਪਾ ‘ਚ
ਪਟਿਆਲਾ/ਬਿਊਰੋ ਨਿਊਜ਼
ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਅਜੀਬ ਰੰਗ ਵੇਖਣ ਨੂੰ ਮਿਲ ਰਹੇ ਹਨ। ਲੀਡਰ ਸਵੇਰੇ ਕਾਂਗਰਸੀ ਤੇ ਸ਼ਾਮ ਨੂੰ ਭਾਜਪਾ ਦਾ ਕਮਲ ਫੜੀ ਨਜ਼ਰ ਆਉਂਦਾ ਹੈ ਤੇ ਅਗਲੇ ਦਿਨ ਉਹ ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਰੰਗ ਵਿੱਚ ਰੰਗਿਆ ਦਿੱਸਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਬਹੁਤੇ ਲੀਡਰ ਕਿਸੇ ਵਿਚਾਰਧਾਰਾ ਪ੍ਰਤੀ ਵਚਨਬੱਧ ਨਹੀਂ ਹੁੰਦੇ ਸਗੋਂ ਕੁਰਸੀ ਹੀ ਉਨ੍ਹਾਂ ਲਈ ਸਭ ਕੁਝ ਹੁੰਦੀ ਹੈ।
ਅਜਿਹੀ ਹੀ ਮਿਸਾਲ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੇ ਪੇਸ਼ ਕੀਤੀ। ਉਹ ਦੋ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਅੱਜ ਉਨ੍ਹਾਂ ਮੁੜ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ। ਇਸ ਤੋਂ ਪਹਿਲਾਂ ਭਾਜਪਾ ਆਗੂ ਸੱਤਪਾਲ ਗੋਸਾਈਂ ਤੇ ਦਰਬਾਰੀ ਲਾਲ ਵੀ ਅਜਿਹਾ ਕਰ ਚੁੱਕੇ ਹਨ।

Check Also

ਪਦਮਸ੍ਰੀ ਡਾ. ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਿਯੁਕਤ

ਨਵਜੋਤ ਸਿੱਧੂ ਨੇ ਸੁਰਜੀਤ ਪਾਤਰ ਹੋਰਾਂ ਦੇ ਘਰ ਜਾ ਕੇ ਸੌਂਪਿਆ ਨਿਯੁਕਤੀ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ …