Breaking News
Home / ਭਾਰਤ / ਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ ਹੁਕਮ

ਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ ਹੁਕਮ

1ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ  ਨੇ ਚੋਣਾਂ ਵਾਲੇ ਪੰਜ ਰਾਜਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਨੇਤਾਵਾਂ ਦੇ ਸਾਰੇ ਹੋਰਡਿੰਗ ਅਤੇ ਇਸ਼ਤਿਹਾਰ ਢੱਕ ਦਿੱਤੇ ਜਾਣ। ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ 4 ਜਨਵਰੀ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਮੁੱਦਾ ਉਠਾਇਆ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹੇ ਸਾਰੇ ਹੋਰਡਿੰਗ ਅਤੇ ਇਸ਼ਤਿਹਾਰ ਜੋ ਕਿਸੇ ਜੀਵਤ ਰਾਜਨੀਤਕ ਅਧਿਕਾਰੀ ਜਾਂ ਰਾਜਨੀਤਕ ਦਲ ਦੀਆਂ ਉਪਲਧੀਆਂ ਉਜਾਗਰ ਕਰਦੇ ਹੋਣ, ਉਨ੍ਹਾਂ ਦੀਆਂ ਤਸਵੀਰਾਂ ਅਤੇ ਨਾਮ ਹੁਣ ਹਟਾ ਦਿੱਤੇ ਜਾਣ। ਕੋਈ ਵੀ ਰਾਜਨੀਤਕ ਦਲ ਜਾਂ ਅਧਿਕਾਰੀ ਆਪਣੀਆਂ ਉਪਲਬਧੀਆਂ ਨੂੰ ਚਮਕਾਉਣ ਲਈ ਸਰਕਾਰੀ ਧਨ ਦਾ ਇਸਤੇਮਾਲ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ 4 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਪੰਜਾਬ, ਉਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉਤਰਾਖੰਡ ਵਿਚ ਚੋਣਾਂ ਹੋਣੀਆਂ ਹਨ।

Check Also

ਮੋਸਟ ਵਾਂਟਿਡ ਅੱਤਵਾਦੀ ਤੌਕੀਰ ਕੁਰੈਸ਼ੀ ਦਿੱਲੀ ‘ਚ ਗ੍ਰਿਫਤਾਰ

ਕੁਰੈਸ਼ੀ ਨੂੰ ਭਾਰਤ ਦਾ ਬਿਨ ਲਾਦੇਨ ਵੀ ਕਿਹਾ ਜਾਂਦਾ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …