Breaking News
Home / ਪੰਜਾਬ / ਸੁਖਬੀਰ ਨੇ ਚਲਾ ਹੀ ਦਿੱਤੀ ਪਾਣੀ ‘ਚ ਬੱਸ

ਸੁਖਬੀਰ ਨੇ ਚਲਾ ਹੀ ਦਿੱਤੀ ਪਾਣੀ ‘ਚ ਬੱਸ

water-buses-sukhbir-harike-punjab-1ਹਰੀਕੇ ਪੱਤਣ ਝੀਲ ਵਿਚ ਪਾਣੀ ‘ਚ ਚੱਲਣ ਵਾਲੀ ਬੱਸ ਦਾ ਉਪ ਮੁੱਖ ਮੰਤਰੀ ਨੇ ਕੀਤਾ ਉਦਘਾਟਨ
ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਡਰੀਮ ਪ੍ਰਾਜੈਕਟ ਕਹੇ ਜਾਂਦੇ ਪਾਣੀ ਵਾਲੀ ਬੱਸ ਨੂੰ ਪੂਰਾ ਕਰ ਦਿੱਤਾ ਹੈ। ਅੱਜ ਹਰੀਕੇ ਪੱਤਣ ਝੀਲ ਵਿਚ ਇਸ ਬੱਸ ਦਾ ਉਦਘਾਟਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ ਉਹ ਕਰਕੇ ਵੀ ਵਿਖਾਉਂਦੇ ਹਨ। ਸੁਖਬੀਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਸਾਰੇ ਵੱਡੇ ਪ੍ਰਾਜੈਕਟ ਪੂਰੇ ਕੀਤੇ ਜਾਣਗੇ।ઠ
ਇਸ ਮੌਕੇ ਸੁਖਬੀਰ ਬਾਦਲ ਨੇ ਵਿਰੋਧੀਆਂ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਹੁਣ ਉਨ੍ਹਾਂ ਦੀ ਬੋਲਤੀ ਬੰਦ ਕਿਉਂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਬੱਸ ‘ਚ 12 ਕਿਲੋਮੀਟਰ ਪਾਣੀ ‘ਤੇ ਸਫਰ ਕਰਨ ਲਈ 800 ਰੁਪਏ ਖਰਚਣੇ ਪੈਣਗੇ। ਪ੍ਰਯੋਗ ਦੇ ਤੌਰ ‘ਤੇ ਸ਼ੁਰੂ ਕੀਤੀ ਗਈ ਇਹ ਬੱਸ ਜੇਕਰ ਸਫਲ ਰਹਿੰਦੀ ਹੈ ਤਾਂ ਹਰੀਕੇ ਵਿਚ ਹੋਰ ਜ਼ਿਆਦਾ ਬੱਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

Check Also

ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ‘ਚ ਵਧਣਗੀਆਂ ਦੂਰੀਆਂ

ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਵਜੋਤ ਸਿੱਧੂ ਕੋਲੋਂ ਹੁੰਦਾ ਜਾ ਰਿਹਾ ਹੈ ਦੂਰ ਚੰਡੀਗੜ੍ਹ/ਬਿਊਰੋ ਨਿਊਜ਼ …