Breaking News
Home / ਕੈਨੇਡਾ / ਡਬਲਿਊ.ਡਬਲਿਊ.ਆਈ.ਸੀ.ਐਸ. ਨੇ ਮਨਾਈ 23ਵੀਂ ਵਰ੍ਹੇਗੰਢ

ਡਬਲਿਊ.ਡਬਲਿਊ.ਆਈ.ਸੀ.ਐਸ. ਨੇ ਮਨਾਈ 23ਵੀਂ ਵਰ੍ਹੇਗੰਢ

logo-2-1-300x105-3-300x105ਟੋਰਾਂਟੋ/ ਬਿਊਰੋ ਨਿਊਜ਼
ਡਬਲਿਊ. ਡਬਲਿਊ.ਆਈ.ਸੀ.ਐਸ. ਗਰੁੱਪ ਆਫ਼ ਕੰਪਨੀਜ਼ ਨੇ ਆਪਣੀ 23ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ। ਡਬਲਿਊ.ਡਬਲਿਊ. ਆਈ. ਸੀ.ਐਸ. ਨੇ ਵਰ੍ਹੇਗੰਢ ਦਾ ਪ੍ਰਬੰਧ ਸਪੀਰੇਂਸ਼ਾ ਰੈਸਟੋਰੈਂਟ ਐਂਡ ਬੈਂਕੁਇਟ ਹਾਲ, ਬਰੈਂਪਟਨ ‘ਚ 26 ਨਵੰਬਰ ਨੂੰ ਕਰਵਾਇਆ ਗਿਆ। ਇਸ ਵਿਚ ਰਾਜਨੀਤਕ ਹਸਤੀਆਂ, ਬਿਜ਼ਨਸ ਸਹਿਯੋਗੀ, ਮੀਡੀਆ ਕਰਮੀ, ਸਥਾਪਿਤ ਗਾਹਕ ਅਤੇ ਹੋਰ ਪ੍ਰਮੁੱਖ ਕਾਰੋਬਾਰੀ ਹਸਤੀਆਂ ਹਾਜ਼ਰ ਸਨ।ઠઠ
ਇਸ ਮੌਕੇ ‘ਤੇ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਆਫ਼ ਓਨਟਾਰੀਓ ਦੇ ਨੇਤਾ ਪੈਟ੍ਰਿਕ ਬ੍ਰਾਊਨ, ਬਰੈਂਪਟਨ ਈਸਟ ਤੋਂ ਐਮ.ਪੀ.ਰਾਜ ਗਰੇਵਾਲ ਅਤੇ ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਗੈਸਟ ਆਫ਼ ਆਨਰ ਦੇ ਤੌਰ ‘ਤੇ ਹਾਜ਼ਰੀ ਦਰਜ ਕਰਵਾਈ।
ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਡਬਲਿਊ.ਡਬਲਿਊ.ਆਈ.ਸੀ.ਐਸ.ਗਰੁੱਪ ਨੂੰ 23 ਸਾਲ ਪੂਰੇ ਹੋਣ ਦੇ ਮੌਕੇ ‘ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹੋ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਡਬਲਿਊ.ਡਬਲਿਊ. ਆਈ.ਸੀ.ਐਸ. ਗਰੁੱਪ ਨਾਲ ਸਬੰਧਤ ਸਾਰਿਆਂ ਨੂੰ ਭਵਿੱਖ ‘ਚ ਵੀ ਸਫ਼ਲਤਾਵਾਂ ਪ੍ਰਾਪਤ ਹੋਣ।ઠઠઠઠઠઠ
ਇਸ ਮੌਕੇ ‘ਤੇ ਡਬਲਿਊ.ਡਬਲਿਊ.ਆਈ.ਸੀ.ਐਸ.ਗਰੁੱਪ ਦੇ ਸੀਨੀਅਰ ਡਾਇਰੈਕਟਰ ਪਰਵਿੰਦਰ ਸਿੰਘ ਨੇ ਡਬਲਿਊ.ਡਬਲਿਊ.ਆਈ.ਸੀ.ਐਸ. ਦੇ 23 ਸਾਲਾਂ ਦੇ ਸਫ਼ਰ ਬਾਰੇ ਦੱਸਿਆ ਅਤੇ ਕਿਹਾ ਕਿ ਅਸੀਂ ਦੋ ਦਹਾਕਿਆਂ ਤੋਂ ਆਪਣੇ ਗਾਹਕਾਂ ਪ੍ਰਤੀ ਸਮਰਪਿਤ ਹਾਂ ਅਤੇ ਗਰੁੱਪ ਦਾ ਭਵਿੱਖ ਵੀ ਬੇਹੱਦ ਉੱਜਲ ਹੈ। ਡਬਲਿਊ.ਡਬਲਿਊ.ਆਈ.ਸੀ.ਐਸ. ਗਰੁੱਪ ਨੇ ਬੀਤੇ ਸਾਲਾਂ ‘ਚ ਬੇਹੱਦ ਨਾਂਅ ਅਤੇ ਪ੍ਰਤੀਸ਼ਠਾ ਹਾਸਲ ਕੀਤੀ ਹੈ। ਡਬਲਿਊ.ਡਬਲਿਊ.ਆਈ.ਸੀ.ਐਸ. ਅਤੇ ਉਸ ਦੇ ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸਫ਼ਲਤਾਵਾਂ ਵੀ ਦਰਜ ਕਰ ਰਹੇ ਹਾਂ।
ਇਸ ਮੌਕੇ ‘ਤੇ ਵਰ੍ਹੇਗੰਢ ਦਾ ਕੇਕ ਵੀ ਕੱਟਿਆ ਗਿਆ ਅਤੇ ਕਈ ਸ਼ਾਨਦਾਰ ਕਾਕਟੇਲ ਅਤੇ ਡਿਨਰ ਵੀ ਕਰਵਾਇਆ ਗਿਆ। ਇਹ ਇਕ ਸ਼ਾਨਦਾਰ ਸਮਾਰੋਹ ਸੀ।
ਕੰਪਨੀ ਦੇ ਵਿਸਥਾਰ ਅਤੇ ਸੋਸ਼ਲ ਪਲੇਟਫ਼ਾਰਮ ‘ਤੇ ਹਾਜ਼ਰੀ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਨਵੇਂ ਇਮੀਗ੍ਰਾਂਟਸ ਨੂੰ ਕੈਨੇਡਾ ‘ਚ ਕੁਝ ਸਮੇਂ ਪਹਿਲਾਂ ਆਏ ਅਤੇ ਸਥਾਪਿਤ ਹੋ ਚੁੱਕੇ ਇਮੀਗ੍ਰਾਂਟਸ ਨੂੰ ਮਿਲ ਕੇ ਉਨ੍ਹਾਂ ਦੇ ਤਜ਼ਰਬੇ ਤੋਂ ਸਿੱਖਣ ਦਾ ਵੀ ਮੌਕਾ ਮਿਲੇਗਾ। ਡਬਲਿਊ.ਡਬਲਿਊ.ਆਈ.ਸੀ.ਐਸ. ਨੂੰ 1993 ‘ਚ ਸਥਾਪਿਤ ਕੀਤਾ ਗਿਆ ਸੀ ਅਤੇ ਅੱਜ ਕੰਪਨੀ ਗਲੋਬਲ ਰੀਸੈਟਲਮੈਂਟ ਸਾਲਿਊਸ਼ਨਜ਼ ਪ੍ਰਦਾਨ ਕਰਦਾ ਹੈ ਅਤੇ ਹੁਣ ਤੱਕ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਉਨ੍ਹਾਂ ਦੇ ਪਸੰਦੀਦਾ ਦੇਸ਼ਾਂ, ਜਿਵੇਂ ਕਿ ਕੈਨੇਡਾ, ਆਸਟਰੇਲੀਆ, ਅਮਰੀਕਾ, ਯੂ.ਕੇ., ਨਿਊਜ਼ੀਲੈਂਡ ਅਤੇ ਹੋਰ ਯੂਰਪੀਅਨ ਦੇਸ਼ਾਂ ‘ਚ ਵੱਸਣ ‘ਚ ਮਦਦ ਕਰ ਚੁੱਕਾ ਹੈ। ਡਬਲਿਊ.ਡਬਲਿਊ.ਆਈ.ਸੀ.ਐਸ. ਸਮੂਹ ਦੇ ਭਾਰਤ ‘ਚ 18 ਦਫ਼ਤਰ ਹਨ ਅਤੇ 15 ਐਸੋਸੀਏਟ ਦਫ਼ਤਰ ਕੈਨੇਡਾ-ਟੋਰਾਂਟੋ, ਆਸਟਰੇਲੀਆ-ਸਿਡਨੀ, ਯੂ.ਕੇ., ਯੂ.ਏ.ਈ.-ਦੁਬਈ, ਜੇ.ਐਲ.ਟੀ., ਆਬੂਧਾਬੀ, ਸ਼ਾਰਜਾਹ, ਕਰਾਮਾ, ਕਤਰਦੋਹਾ, ਬਹਿਰੀਨ, ਕੁਵੈਤ, ਇਰਾਨ-ਤਹਿਰਾਨ, ਓਮਾਨ-ਮਸਕਟ, ਮੋਰਾਕੋ-ਕਾਸਾਬਲਾਂਕਾ ਅਤੇ ਕੀਨੀਆ-ਨੈਰੋਬੀ ‘ਚ ਸਥਿਤ ਹਨ।

Check Also

ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ

ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ …