Breaking News
Home / Special Story / 49 ਸਾਲ ਸਾਸ਼ਨ ਕੀਤਾ, 11 ਅਮਰੀਕੀ ਰਾਸ਼ਟਰਪਤੀਆਂ ਨਾਲ ਨਿਭਾਈ ਦੁਸ਼ਮਣੀ

49 ਸਾਲ ਸਾਸ਼ਨ ਕੀਤਾ, 11 ਅਮਰੀਕੀ ਰਾਸ਼ਟਰਪਤੀਆਂ ਨਾਲ ਨਿਭਾਈ ਦੁਸ਼ਮਣੀ

fidel-castro-590 ਸਾਲ ਦੀ ਉਮਰ ਵਿਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦੀ ਮੌਤ
ਕਮਿਊਨਿਸਟ ਆਗੂ ਫੀਦਲ ਕਾਸਤਰੋ 34 ਸਾਲ ਦੀ ਉਮਰ ਵਿਚ ਹੀ ਬਣ ਗਏ ਸਨ ਕਿਊਬਾ ਦੇ ਪ੍ਰਧਾਨ ਮੰਤਰੀ
ਛੋਟੇ ਦੇਸ਼ਾਂ ਨੂੰ ਜਜ਼ਬੇ ਨਾਲ ਜਿਊਣਾ ਸਿਖਾਉਣ ਵਾਲੇ ਕਾਸਤਰੋ 17 ਵਰ੍ਹਿਆਂ ਤੱਕ ਪ੍ਰਧਾਨ ਮੰਤਰੀ ਤੇ 32 ਵਰ੍ਹਿਆਂ ਤੱਕ ਕਿਊਬਾ ਦੇ ਰਾਸ਼ਟਰਪਤੀ ਰਹੇ।
ਕਤਲ ਦੀਆਂ 638 ਸਾਜ਼ਿਸ਼ਾਂ ਨਾਕਾਮ ਕੀਤੀਆਂ
ਹਵਾਨਾ : ਅਮਰੀਕਾ ਨੂੰ ਅੱਧੀ ਸਦੀ ਤੱਕ ਨਾਚ ਨਚਾਉਣ ਵਾਲਾ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਨੇ ਲੰਘੀ ਸ਼ੁੱਕਰਵਾਰ ਦੀ ਰਾਤ 10.30 ਵਜੇ ਆਖਰੀ ਸਾਹ ਲਿਆ। ਫੀਦਲ ਕਾਸਤਰੋ ਦਾ 90 ਵਰ੍ਹਿਆਂ ਦੀ ਉਮਰ ਵਿਚ ਦੇਹਾਂਤ ਹੋ ਗਿਆ। ਕਹਿਣ ਵਾਲੇ ਕਹਿੰਦੇ ਹਨ ਕਿ ਅਮਰੀਕਾ ਉਨ੍ਹਾਂ ਦਾ ਕਤਲ ਕਰਵਾਉਣਾ ਚਾਹੁੰਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਫੀਦਲ ਕਾਸਤਰੋ ਨੂੰ ਮਾਰਨ ਖਾਤਰ ‘ਅਪ੍ਰੇਸ਼ਨ ਮਾਨਗੂਜ਼’ ਚਲਾਇਆ। ਉਸ ਦੇ ਕਤਲ ਦੀਆਂ 638 ਕੋਸ਼ਿਸ਼ਾਂ ਹੋਈਆਂ ਪਰ ਉਹ ਸਭ ਨਾਕਾਮ ਰਹੀਆਂ। ਸੰਨ 1959 ਤੋਂ ਲੈ ਕੇ 2008 ਤੱਕ ਅਮਰੀਕਾ ਦੇ 11 ਰਾਸ਼ਟਰਪਤੀ ਉਸ ਨੂੂੰ ਝੁਕਾਉਣ ‘ਚ ਕਾਮਯਾਬ ਨਹੀਂ ਹੋ ਸਕੇ। ਇਸ ਸਾਲ ਜਦੋਂ ਬਰਾਕ ਓਬਾਮਾ ਕਿਊਬਾ ਗਏ ਤਾਂ ਫੀਦਲ ਕਾਸਤਰੋ ਨੇ ਉਨ੍ਹਾਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। 13 ਅਗਸਤ 1926 ਨੂੰ ਕਿਊਬਾ ਦੇ ਜਿਮੀਂਦਾਰ ਪਰਿਵਾਰ ਵਿਚ ਉਨ੍ਹਾਂ ਦਾ ਜਨਮ ਹੋਇਆ। 24 ਵਰ੍ਹਿਆਂ ਦੀ ਉਮਰ ਵਿਚ ਹੀ ਕਿਊਬਾ ਵਿਚ ਅਮਰੀਕਾ ਸਾਮਰਾਜ ਨੂੰ ਪਲਟਣ ਦੇ ਲਈ ਉਨ੍ਹਾਂ ਗੁਰੀਲਾ ਟੀਮ ਬਣਾ ਲਈ, 34 ਸਾਲ ਦੀ ਉਮਰ ਵਿਚ ਉਹ ਕਿਊਬਾ ਦੇ ਪ੍ਰਧਾਨ ਮੰਤਰੀ ਬਣ ਗਏ ਅਤੇ 17 ਸਾਲ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ। ਕਾਸਤਰੋ ਨੇ 1973 ਅਤੇ 1983 ਵਿਚ ਭਾਰਤ ਦਾ ਦੌਰਾ ਵੀ ਕੀਤਾ। ਫੀਦਲ ਕਾਸਤਰੋ ਨੇ 49 ਰਾਜ ਕੀਤਾ ਤੇ ਅਮਰੀਕਾ ਦੇ 11 ਰਾਸ਼ਟਰਪਤੀਆਂ ਨਾਲ ਦੁਸ਼ਮਣੀ ਨਿਭਾਈ। ਆਪਣੇ ਜੀਵਨ ਵਿਚ ਉਨ੍ਹਾਂ ਜਿੱਥੇ ਛੋਟੇ ਦੇਸ਼ਾਂ ਨੂੰ ਇਹ ਸੁਨੇਹਾ ਦਿੱਤਾ ਕਿ ਜਜ਼ਬੇ ਨਾਲ ਕਿਵੇਂ ਜਿਊਂ ਜਾਂਦਾ ਹੈ, ਉਥੇ ਹੀ ਉਹ ਆਪਣੇ ਇਸ ਜੀਵਨ ਸਫਰ ਵਿਚ 17 ਸਾਲ ਤੱਕ ਕਿਊਬਾ ਦੇ ਪ੍ਰਧਾਨ ਮੰਤਰੀ ਰਹੀ ਅਤੇ 32 ਵਰ੍ਹਿਆਂ ਤੱਕ ਕਿਊਬਾ ਦੇ ਰਾਸ਼ਟਰਪਤੀ ਰਹੇ। ਮਹਾਰਾਣੀ ਐਲਿਜਾਬੈਥ ਨੂੰ ਛੱਡ ਦੇਈਏ ਤਾਂ ਫੀਦਲ ਕਾਸਤਰੋ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਸਭ ਤੋਂ ਲੰਮੇ ਸਮੇਂ ਤੱਕ ਸਾਸ਼ਨ ਕਰਨ ਵਾਲੇ ਆਗੂ ਹਨ।
81 ਲੋਕਾਂ ਨਾਲ ਮਿਲ ਕੇ ਛੇੜ ਦਿੱਤਾ ਗੁਰੀਲਾ ਯੁੱਧ
ਓਬਾਮਾ ਦੇ ਦੋਸਤੀ ਪੈਗਾਮ ਨੂੰ ਵੀ ਠੁਕਰਾਇਆ
ਫੀਦਲ ਕਾਸਤਰੋ। ਫੌਜੀ ਡਰੈਸ, ਲੰਬੀ ਦਾੜ੍ਹੀ ਅਤੇ ਹੱਥ ਵਿਚ ਸਿਗਾਰ ਉਸ ਦੀ ਦੁਨੀਆ ਭਰ ‘ਚ ਇਹ ਪਹਿਚਾਣ ਬਣ ਗਈ ਸੀ। ਅਮਰੀਕਾ ਤੋਂ ਮਹਿਜ 90 ਮੀਲ ਦੀ ਦੂਰੀ ਉਤੇ ਛੋਟੇ ਜਿਹੇ ਦੇਸ਼ ਕਿਊਬਾ ਦਾ ਕਮਿਊਨਿਸਟ ਸ਼ਾਸ਼ਕ। ਫੀਦਲ ਕਾਸਤਰੋ ਨੇ 81 ਲੋਕਾਂ ਨਾਲ ਮਿਲ ਕੇ ਗੁਰੀਲਾ ਯੁੱਧ ਸ਼ੁਰੂ ਕਰ ਦਿੱਤਾ ਸੀ। 7 ਵਰ੍ਹਿਆਂ ਵਿਚ ਤਾਨਾਸ਼ਾਹ ਬਤਿਸਤਾ ਦਾ ਤਖਤਾ ਪਲਟ ਕਰ ਦਿੱਤਾ। ਬਤਿਸਤਾ ਅਮਰੀਕਾ ਸਮਰਥਕ ਸੀ ਤੇ 1952 ਵਿਚ ਉਹ ਇਨ੍ਹਾਂ ਦੇ ਦੇਸ਼ ਦੀ ਸੱਤਾ ‘ਤੇ ਕਾਬਜ਼ ਹੋ ਗਿਆ ਸੀ ਤੇ ਉਸ ਖਿਲਾਫ਼ ਇਸ ਨੇ ਗੁਰੀਲਾ ਯੁੱਧ ਛੇੜ ਦਿੱਤਾ। ਆਪਣੇ ਸ਼ਾਸ਼ਨ ਵਿਚ ਫੀਦਲ ਨੇ 11 ਅਮਰੀਕੀ ਰਾਸ਼ਟਰਪਤੀਆਂ ਨਾਲ ਲੋਹਾ ਲਿਆ। ਸ਼ੀਤ ਯੁੱਧ ਦੇ ਦੌਰਾਨ ਸੋਵੀਅਤ ਸੰਘ ਦੀ ਪ੍ਰਮਾਣੂ ਮਿਜ਼ਾਇਲਾਂ ਨੂੰ ਆਪਣੇ ਦੇਸ਼ ਵਿਚ ਤਾਇਨਾਤ ਕਰਨ ਦੀ ਮਨਜ਼ੂਰੀ ਦੇ ਦਿੱਤੀ। ਪਿਛਲੇ ਵਰ੍ਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੋਸਤੀ ਦਾ ਸੁਨੇਹਾ ਲੈ ਕੇ ਕਿਊਬਾ ਪਹੁੰਚੇ। ਉਹ 1950 ਤੋਂ ਬਾਅਦ ਕਿਊਬਾ ਜਾਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਓਬਾਮਾ ਨੇ ਕਿਊਬਾ ‘ਤੇ ਲੱਗੀਆਂ ਵਪਾਰਕ ਪਾਬੰਦੀਆਂ ਨੂੰ ਹਟਾ ਦਿੱਤਾ, ਫਿਰ ਵੀ ਫੀਦਲ ਕਾਸਤਰੋ ਨੇ ਬਰਾਕ ਓਬਾਮਾ ਨਾਲ ਮੁਲਾਕਾਤ ਨਹੀਂ ਕੀਤੀ। ਆਖਿਆ ਕਿਊਬਾ ਨੂੰ ਅਮਰੀਕਾ ਤੋਂ ਕੁੱਝ ਨਹੀਂ ਚਾਹੀਦਾ।
ਨਿਰਦੋਸ਼ ਅਮਰੀਕੀਆਂ ਦਾ ਹਤਿਆਰਾ :ਕਾਸਤਰੋ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕੀਆਂ ਦੀਆਂ ਹੱਤਿਆਵਾਂ ਕੀਤੀਆਂ ਉਹ ਗਲਤ ਵੀ ਸੀ। ਮੈਨੂੰ ਮਾਣ ਹੈ ਕਿ ਮੈਂ ਨਿਰਦੋਸ਼ ਅਮਰੀਕੀਆਂ ਨੂੰ ਮਾਰਨ ਵਾਲੇ ਦੇ ਖਿਲਾਫ ਨਾਕੇਬੰਦੀ ਕੀਤੀ।
-ਬਿਲ ਕਲਿੰਟਨ (ਸਾਬਕਾ ਅਮਰੀਕੀ ਰਾਸ਼ਟਰਪਤੀ)
ਤਸੀਹੇ ਦੇਣ ਵਾਲਾ ਤਾਨਾਸ਼ਾਹ : ਕਾਸਤਰੋ ਇਕ ਰਾਖਸ਼ ਤਾਨਾਸ਼ਾਹ ਸੀ। ਉਸ ਨੂੰ ਗੋਲੀਆਂ ਚਲਾਉਣ ਵਾਲੇ ਅਤੇ ਲੋਕਾਂ ਨੂੰ ਤਸੀਹੇ ਦੇਣ ਵਾਲੇ ਭੈੜੇ ਵਿਅਕਤੀ ਦੇ ਤੌਰ ‘ਤੇ ਯਾਦ ਰੱਖਿਆ ਜਾਵੇਗਾ। ਉਸ ਨੇ ਲੋਕਾਂ ‘ਤੇ ਸਿਰਫ਼ ਜ਼ੁਲਮ ਕੀਤਾ।
-ਡੋਨਾਲਡ ਟਰੰਪ (ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ)
ਫੀਦਲ ਕਾਸਤਰੋ ਨੇ ਕਸਮ ਖਾਧੀ ਸੀ ਕਿ ਉਹ ਤਦ ਤੱਕ ਨਹੀਂ ਮਰੇਗਾ ਜਦੋਂ ਤੱਕ ਅਮਰੀਕਾ ਦੀ ਤਬਾਹੀ ਨਹੀਂ ਵੇਖ ਲਵੇਗਾ। ਟਰੰਪ ਦੇ ਰਾਸ਼ਟਰਪਤੀ ਬਣਦਿਆਂ ਹੀ ਕਾਸਤਰੋ ਦਾ ਸੁਪਨਾ ਸ਼ਾਇਦ ਪੂਰਾ ਹੋ ਗਿਆ ਤੇ ਉਹ ਚੈਨ ਦੀ ਨੀਂਦ ਸੌਂ ਗਿਆ।
-ਸੋਸ਼ਲ ਮੀਡੀਆ

Check Also

ਹਰ ਬਨੇਰਾ ਹਰ ਦਿਲ ਹੋਵੇ ਰੋਸ਼ਨ

ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ …