Breaking News
Home / ਪੰਜਾਬ / ਅੰਮ੍ਰਿਤਸਰ ‘ਚ ਐਸ ਡੀ ਓ ਦਾ ਕਤਲ, ਮੁੱਲਾਂਪੁਰ ਦਾਖਾ ‘ਚ ਕਾਂਗਰਸੀ ਆਗੂ ‘ਤੇ ਕਾਤਲਾਨਾ ਹਮਲਾ

ਅੰਮ੍ਰਿਤਸਰ ‘ਚ ਐਸ ਡੀ ਓ ਦਾ ਕਤਲ, ਮੁੱਲਾਂਪੁਰ ਦਾਖਾ ‘ਚ ਕਾਂਗਰਸੀ ਆਗੂ ‘ਤੇ ਕਾਤਲਾਨਾ ਹਮਲਾ

logo-2-1-300x105-3-300x105ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ‘ਚ ਮਜੀਠਾ ਰੋਡ ‘ਤੇ ਬੁੱਧਵਾਰ ਸ਼ਾਮ ਪੀਡਬਲਿਊਡੀ ਦੇ ਐਸਡੀਓ ਜਗਬੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਗਈ ਹੈ। ਜਗਬੀਰ ਸਿੰਘ ਦੇ ਤਿੰਨ ਗੋਲੀਆਂ ਲੱਗੀਆਂ ਸਨ। ਜਗਬੀਰ ਸਿੰਘ ‘ਤੇ ਗੋਲੀ ਚਲਾਉਣ ਵਾਲਿਆਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਦੇਖਦਿਆਂ ਸ਼ਹਿਰ ਦੀ ਸੁਰੱਖਿਆ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।
ਇਸੇ ਦੌਰਾਨ ਮੁੱਲਾਂਪੁਰ ‘ਚ ਵੀਰਵਾਰ ਨੂੰ ਕਾਂਗਰਸੀ ਆਗੂ ਤੇ ਜੱਟ ਮਹਾਂ ਸਭਾ ਦੇ ਉਤਰੀ ਜ਼ੋਨ ਇੰਚਾਰਜ ਤੇ ਕੈਪਟਨ ਅਮਰਿੰਦਰ ਦੇ ਨੇੜਲੇ ਸਾਥੀ ਮੇਜਰ ਸਿੰਘ ਮੁੱਲਾਂਪੁਰ ‘ਤੇ 5-6 ਅਣਪਛਾਤੇ ਵਿਅਕਤੀਆਂ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਵਿਚ ਮੇਜਰ ਸਿੰਘ ਮੁੱਲਾਂਪੁਰ ਦਾ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …