Breaking News
Home / ਪੰਜਾਬ / ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ‘ਆਪਣਾ ਪੰਜਾਬ’ ਵਲੋਂ ਵੀ 15 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ

ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ‘ਆਪਣਾ ਪੰਜਾਬ’ ਵਲੋਂ ਵੀ 15 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ

_56e17dce-9431-11e6-98f6-96638e85be2bਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ‘ਆਪਣਾ ਪੰਜਾਬ’ ਵਲੋਂ 15 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ ਪਾਰਟੀ ਨੇ ਹੁਣ ਤੱਕ 30 ਉਮੀਦਵਾਰ ਐਲਾਨ ਦਿੱਤੇ ਹਨ। ਇਸ ਸੂਚੀ ਮੁਤਾਬਕ ਪਠਾਨਕੋਟ ਤੋਂ ਅਸ਼ੋਕ ਡੋਗਰਾ, ਜਲੰਧਰ ਤੋਂ ਦਲੀਪ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਨਰਿੰਦਰ ਵਾਲੀਆ, ਨਕੋਦਰ ਤੋਂ ਗੁਰਮੇਲ ਸਿੰਘ ਕਲੇਰ ਤੇ ਸ਼ਾਹਕੋਟ ਤੋਂ ਹਰਸ਼ਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਜਲੰਧਰ ਉੱਤਰੀ ਤੋਂ ਨਰੇਸ਼ ਗੁਪਤਾ, ਗੜ੍ਹਸ਼ੰਕਰ ਤੋਂ ਸੁਰਜੀਤ ਸਿੰਘ ਰੰਧਾਵਾ, ਚਮਕੌਰ ਸਾਹਿਬ ਤੋਂ ਪਰਮਿੰਦਰ ਕੌਰ ਰੰਗੜਾ, ਲੁਧਿਆਣਾ ਪੱਛਮੀ ਤੋਂ ਬਲਕੌਰ ਸਿੰਘ ਗਿੱਲ, ਗਿੱਲ ਤੋਂ ਸੁਖਪ੍ਰੀਤ ਸਿੰਘ, ਪਾਇਲ ਤੋਂ ਕੈਪਟਨ ਰਾਮਪਾਲ ਸਿੰਘ, ਬਠਿੰਡਾ ਸ਼ਹਿਰੀ ਤੋਂ ਜਤਿੰਦਰ ਰਾਏ ਖੱਟੜ, ਮਹਿਲ ਕਲਾਂ ਤੋਂ ਗੁਰਜੀਤ ਸਿੰਘ ਫੌਜੀ ਅਤੇ ਸ਼ੂਤਰਾਣਾ ਤੋਂ ਸੁਖਦੇਵ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਨਰਾਜ਼ ਵਲੰਟੀਅਰਾਂ ਦਾ ਉਹ ਹੱਥ ਜੋੜ ਕੇ ਸਵਾਗਤ ਕਰਨਗੇ।

Check Also

ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਪੈਣ ਲੱਗਾ ਹੋਰ ਖਿਲਾਰਾ

16 ਆਗੂਆਂ ਨੇ ਡਾ. ਬਲਬੀਰ ਸਿੰਘ ਦੀ ਕਾਰਜਸ਼ੈਲੀ ਵਿਰੁੱਧ ਦਿੱਤੇ ਅਸਤੀਫ਼ੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ …