Breaking News
Home / ਕੈਨੇਡਾ / ਪੰਜਾਬ ਚੈਰਿਟੀ ਵਲੋਂ 6 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਲੇਖ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ

ਪੰਜਾਬ ਚੈਰਿਟੀ ਵਲੋਂ 6 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਲੇਖ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਦਸਵੇਂ ਪੰਜਾਬੀ ਲੇਖ ਅਤੇ ਚਿੱਤਰਕਾਰੀ ਮੁਕਾਬਲੇ 6 ਨਵੰਬਰ ਦਿਨ ਐਤਵਾਰ ਦੁਪਹਿਰ 1:30 ਤੋਂ 4:30 ਵਜੇ ਤੱਕ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇ ਕੇ ਤੋਂ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀ ਅਤੇ ਬਾਲਗ ਹਿੱਸਾ ਲੈ ਸਕਣਗੇ।
ਇਸ ਵਾਰ ਚਿੱਤਰਕਾਰੀ ਦੇ ਮੁਕਾਬਲੇ ਲਈ ਸ਼ਾਂਤੀ (Peace) ਵਿਸ਼ੇ ਨਾਲ ਸਬੰਧਤ ਚਿੱਤਰ ਘਰੋਂ ਬਣਾ ਕੇ ਲਿਆਉਣੇ ਹੋਣਗੇ। ਉਹਨਾਂ ਨੂੰ ਮੁਕਾਬਲੇ ਲਈ ਮੌਕੇ ਤੇ ਡਿਸਪਲੇਅ ਕੀਤਾ ਜਾਵੇਗਾ। ਪੰਜਾਬੀ ਲੇਖ ਮੁਕਾਬਲਿਆਂ ਲਈ ਗਰੇਡ ਜੇ ਕੇ- ਐਸ ਕੇ (10 ਸ਼ਬਦ), ਗਰੇਡ1-2 (15 ਸ਼ਬਦ), ਗਰੇਡ 3-4 (10 ਵਾਕ) ਅਤੇ ਗਰੇਡ 5-6 ਲਈ ਇੱਕ ਪੈਰਾ ਦੇਖ ਕੇ ਪੰਜਾਬੀ ਵਿੱਚ ਲਿਖਣਾ ਹੋਵੇਗਾ।
ਗਰੇਡ 7 ਤੋਂ 10 ਲਈ ਵਿਸ਼ਾ ਹੋਵੇਗਾ, ‘ਬੋਲ ਚਾਲ ਦਾ ਸਲੀਕਾ’। ਗਰੇਡ 11 ਤੋ ਯੂਨੀਵਰਸਿਟੀ ਪੱਧਰ ਅਤੇ ਬਾਲਗਾਂ ਲਈ ਵਿਸ਼ਾ ਹੋਵੇਗਾ ‘ਵਿਆਹਾਂ ਤੇ ਬੇਲੋੜਾ ਖਰਚ’। ਇਸ ਵਿੱਚ ਮੌਜੂਦਾ ਦੌਰ ਵਿੱਚ ਵਿਆਹਾਂ ਤੇ ਬੇਲੋੜਾ ਖਰਚ ਕਰਨ ਤੇ ਇਸ ਸਬੰਧੀ ਤੁਹਾਡੇ ਆਪਣੇ ਨਿਜੀ ਤਜਰਬਿਆਂ ਬਾਰੇ ਲਿਖਣਾ ਹੋਵੇਗਾ।
ਪੰਜਾਬ ਚੈਰਿਟੀ ਵਲੋਂ ਮਾਪਿਆਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਆਪਣੇ ਬੱਚਿਆਂ ਦੀ ਵਧ ਚੜ੍ਹ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਵਾਉਣ।  ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਸਭ ਨੂੰ ਮੈਡਲ ਅਤੇ ਜੇਤੂਆਂ ਨੂੰ ਟਰਾਫੀਆਂ ਤੇ ਕੁੱਝ ਹੋਰ ਇਨਾਮ ਦਿੱਤੇ ਜਾਣਗੇ।  ਪ੍ਰਬੰਧਕਾਂ ਮੁਤਾਬਕ ਇਸ ਵਾਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਉਹਨਾਂ ਦੀ ਸੂਚਨਾ ਮੁਤਾਬਕ ਇਹਨਾਂ ਮੁਕਾਬਲਿਆਂ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਬਲਿਹਾਰ ਸਧਰਾ ਨਵਾਂਸ਼ਹਿਰ (647-297-8600), ਗੁਰਨਾਮ ਸਿੰਘ ਢਿੱਲੋਂ (647-287-2577) ਜਾਂ ਗੁਰਜੀਤ ਸਿੰਘ (905-230-6489) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡਾ ਵਾਸੀਆਂ ਦੀ ਸੁਰੱਖ਼ਿਆ ਨਾਲ ਖੇਡ ਰਹੇ ਹਨ ਕੰਸਰਵੇਟਿਵ : ਰੂਬੀ ਸਹੋਤਾ

ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ …