Breaking News
Home / ਦੁਨੀਆ / ਸੀਨੀਅਰਜ਼ ਕੰਪਿਊਟਰ ਕਲਾਸਾਂ ਦਾ ਦੂਸਰਾ ਬੈਚ ਨੇਪਰੇ ਚੜ੍ਹਿਆ

ਸੀਨੀਅਰਜ਼ ਕੰਪਿਊਟਰ ਕਲਾਸਾਂ ਦਾ ਦੂਸਰਾ ਬੈਚ ਨੇਪਰੇ ਚੜ੍ਹਿਆ

computer-batch-pic-copy-copyਬਰੈਂਪਟਨ/ਬਿਊਰੋ ਨਿਊਜ਼
ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਜੋ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਬਾਰੇ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸਿਖਲਾਈ ਦੇ ਰਹੇ ਹਨ ਵਲੋਂ ਸ਼ੁਰੂ ਕੀਤਾ ਦੂਜਾ ਬੈਚ ਸਫਲਤਾ ਪੂਰਬਕ ਨੇਪਰੇ ਚੜ੍ਹਿਆ। ਇਸ ਬੈਚ ਦੇ ਆਖਰੀ ਦਿਨ ਸੰਖੇਪ ਪਰ ਪਰਭਾਵਸ਼ਾਲੀ ਸਮਾਗਮ ਕੀਤਾ ਗਿਆ। ਚਾਹ ਪਾਣੀ ਤੋਂ ਬਾਦ ਪਰਮਜੀਤ ਬੜਿੰਗ ਪਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਇਸ ਪਰਾਜੈਕਟ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਰੈੱਡ ਵਿੱਲੋ ਕਲੱਬ ਦੇ ਕੁੱਝ ਸੁਹਿਰਦ ਮੈਂਬਰਾਂ ਗੁਰਨਾਮ ਸਿੰਘ ਗਿੱਲ , ਪ੍ਰੋ: ਬਲਵੰਤ ਸਿੰਘ, ਅਮਰੀਕ ਸਿੰਘ ਗਰਚਾ, ਸ਼ਿਵਦੇਵ ਸਿੰਘ ਰਾਏ, ਜੋਗਿੰਦਰ ਸਿੰਘ ਪੱਡਾ, ਅਮਰਜੀਤ ਸਿੰਘ ਅਤੇ ਹਰਜੀਤ ਬੇਦੀ ਆਦਿ ਦੇ ਯਤਨਾਂ ਨਾਲ ਉਹਨਾਂ ਦੇ ਸੁਪਨੇ ਦਾ ਇਹ ਪਰਾਜੈਕਟ ਨੇਪਰੇ ਚੜ੍ਹਿਆ। ਇਸ ਪਰਾਜੈਕਟ ਦੀ ਹਰ ਪਾਸੇ ਤੋਂ ਸਲਾਘਾ ਹੋ ਰਹੀ ਹੈ। ਇਹ ਸੁਪਨਾਂ ਨੌਜਵਾਨ ਇੰਜੀਨੀਅਰ ਬਲਜੀਤ ਬੜਿੰਗ ਦੀਆਂ ਨਿਸ਼ਕਾਮ ਸੇਵਾਂਵਾਂ ਕਰਕੇ ਪੂਰਾ ਹੋਇਆ। ਇਸ ਬੈਚ ਵਿੱਚ ਸੀਨੀਅਰਜ਼ ਨੇ ਕੰਪਿਊਟਰ ਰਾਹੀਂ ਇੰਟਰਨੈੱਟ ਤੋਂ ਅਖਬਾਰ ਪੜ੍ਹਨਾ, ਫੇਸ-ਬੁੱਕ ਦੀ ਵਰਤੋਂ, ਈ-ਮੇਲ, ਓਨ-ਲਾਈਨ ਬੈਂਕਿੰਗ, ਯੂ-ਟਿਉਬ ਅਤੇ ਰੋਜਾਨਾ ਜੀਵਨ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਚੀਜਾਂ ਬਾਰੇ ਜਾਣਕਾਰੀ ਪਰਾਪਤ ਕੀਤੀ।
ਇਹਨਾਂ ਕੰਪਿਊਟਰ ਕਲਾਸਾ ਵਿੱਚ ਸਿਖਲਾਈ ਪਰਾਪਤ ਕਰ ਰਹੇ ਸੁਖਦੇਵ ਸਿੰਘ ਨੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ ਇਹ ਸਿਖਲਾਈ ਬਹੁਤ ਵਧੀਆ, ਸਲਾਹੁਣਯੋਗ ਹੈ। ਬਲਜੀਤ ਦੀ ਪਰਸੰਸਾ ਕਰਦੇ ਹੋਏ ਕਿਹਾ ਕਿ ਉਸਦਾ ਡਿਊਟੀ ਤੋਂ ਸਿੱਧਾ ਸੀਂਨੀਅਰਜ਼ ਦੀ ਸੇਵਾ ਵਿੱਚ ਆਉਣਾ ਤੇ ਉਸਦੇ ਪਿਤਾ ਪਰਮਜੀਤ ਬੜਿੰਗ ਵਲੋਂ ਘਰੋਂ ਲਿਆਂਦੀ ਚਾਹ ਪੀਕੇ ਸੀਨੀਅਰਜ਼ ਨੂੰ ਕੰਪਿਊਟਰ ਦੀ ਸਿਖਲਾਈ ਦੇਣਾ ਇੱਕ ਮਿਸਾਲੀ ਕਾਰਜ ਹੈ।
ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਗੁਰਚਰਨ ਸਿੰਘ ਵਿਰਕ ਨੇ  ਭਾਈ ਲਹਿਣਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਮਨੁੱਖ ਦਾ ਮਨ ਹੀ ਪਰਮੁੱਖ ਹੈ ਜਿੱਥੇ ਸੇਵਾ ਭਾਵਨਾ ਉਪਜਦੀ ਹੈ। ਕਰਨੈਲ ਸਿੰਘ ਟੁੱਟ, ਜਰਨੈਲ ਸਿੰਘ ਸੰਘਾ ਅਤੇ ਐਨ ਡੀ ਵਾਤਿਸ ਨੇ ਕਿਹਾ ਕਿ ਉਹ ਬਲਜੀਤ ਬੜਿੰਗ ਅਤੇ ਵਿਦਿਆਰਥੀ ਵਾਲੰਟੀਅਰਾਂ ਦੇ ਧੰਨਵਾਦੀ ਹਨ ਜਿੰਂਨ੍ਹਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਕਪਿੰਊਟਰ ਦੀ ਸਿਖਲਾਈ ਦਿੱਤੀ। ਅਜਿਹੇ ਬਹੁਤ ਹੀ ਘੱਟ ਲੋਕ ਹੁੰਦੇ ਹਨ। ਜੋ ਦੂਜਿਆਂ ਲਈ ਸਮਾਂ ਕਢਦੇ ਹਨ।
ਬਲਦੇਵ ਸਿੰਘ ਮੁੱਟਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਕਿਸੇ ਵੱਡੇ ਕਮਰੇ ਦਾ ਪਰਬੰਧ ਕਰਨ ਅਤੇ ਹੋਰ ਸਹੂਲਤਾਂ ਲਈ ਕੋਸ਼ਿਸ਼ ਕਰਨਗੇ ਜਿਸ ਨਾਲ ਹੋਰ ਵਧੇਰੇ ਸਿਖਿਆਰਥੀ ਕੰਪਿਊਟਰ ਦੀ ਸਿਖਲਾਈ ਪਰਾਪਤ ਕਰ ਸਕਣ। ਬਲਦੇਵ ਸਿੰਘ ਬਰਾੜ ਨੇ ਬੜਿੰਗ ਪਰੀਵਾਰ ਦਾ ਅਤੇ ਸਾਰੇ ਸਾਥੀਆਂ ਦਾ ਮਿਲਵਰਤਨ ਲਈ ਧੰਨਵਾਦ ਕੀਤਾ। ਪ੍ਰੋ: ਜੰਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਪਿਛਲੇ ਬੈਚ ਦੇ ਦਿੱਤੇ ਸੁਝਾਵਾਂ ਕਰਕੇ ਇਹ ਬੈਚ ਹੋਰ ਵੀ ਵਧੀਆ ਤਰੀਕੇ ਨਾਲ ਪੂਰਾ ਹੋਇਆ ਹੈ। ਉਹਨਾਂ ਸਾਰੇ ਪੰਜਾਬੀਆਂ ਨੂੰ ਇਹ ਖੁਸ਼ਬੂ ਫੈਲਾਉਣ ਦਾ ਸੱਦਾ ਦਿੱਤਾ। ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਕਿਹਾ ਕਿ ਅੱਜ ਸੀਨੀਅਰਜ਼ ਦੀ ਕੰਪਿਊਟਰ ਸਿਖਲਾਈ ਦੀ ਅਨੋਖੀ ਗਰੈਜ਼ੂਏਸ਼ਨ ਦੇ ਪਰੋਗਰਾਮ ਵਿੱਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ।
ਇਸ ਮੌਕੇ ਸਾਰੇ ਸਿਖਿਆਰਥੀਆਂ ਨੂੰ ਸਾਰਟੀਫਿਕੇਟ ਦਿੱਤੇ ਗਏ। ਅੰਤ ਵਿੱਚ ਬਲਜੀਤ ਬੜਿੰਗ ਨੇ ਕਿਹਾ ਕਿ ਉਸ ਨੂੰ ਸੀਨੀਅਰਜ਼ ਦੀ ਸੇਵਾ ਕਰਕੇ ਅੰਦਰੂਨੀ ਖੁਸ਼ੀ ਮਿਲਦੀ ਹੈ। ਉਹਨਾਂ ਨੇ ਦਿੱਤੇ ਹੋਏ ਸੁਝਾਵਾਂ ਤੇ ਭਵਿੱਖ ਵਿੱਚ ਅਮਲ ਕਰਨ ਦਾ ਵਾਅਦਾ ਕੀਤਾ। ਬਲਜੀਤ ਨੇ ਭਵਿੱਖ ਦੇ ਪਰੋਗਰਾਮ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਸੀਨੀਅਰਜ਼ ਲਈ ਉਹ ਕੰਪਿਊਟਰ ਸਿਖਲਾਈ ਦਾ ਕੰਮ ਜਾਰੀ ਰੱਖਣਗੇ ਤੇ ਅਗਲਾ ਬੈਚ ਸਰਦੀਆਂ ਦੇ ਖਤਮ ਹੋਣ ਤੇ ਸ਼ੂਰੂ ਕੀਤਾ ਜਾਵੇਗਾ। ਇਹਨਾਂ ਕੰਪਿਊਟਰ ਕਲਾਸਾਂ ਲਈ ਹੋਰ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ (647-963-0331) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਮਿਲੇ ਮਿਸਟਰ ਮਾਈਕਲ ਫੋਰਡ

ਬਰੈਂਪਟਨ : ਮੰਗਲਵਾਰ ਵਾਲੇ ਦਿਨ ਮਿਸਟਰ ਮਾਈਕਲ ਫੋਰਡ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ …