Breaking News
Home / ਦੁਨੀਆ / ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਮੁੜ ਪੇਸ਼ਕਾਰੀ 6 ਨਵੰਬਰ ਨੂੰ

ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਮੁੜ ਪੇਸ਼ਕਾਰੀ 6 ਨਵੰਬਰ ਨੂੰ

logo-2-1-300x105-3-300x105ਬਰੈਂਪਟਨ : ਨਾਟ-ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਜ (ਹੈਟਸ-ਅੱਪ) ਵਲੋਂ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪਿਛਲੇ ਮਹੀਨੇ ਹੋਈ ਹਾਊਸ ਫੁੱਲ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਲੋਕਾਂ ਦੀ ਜੋਰਦਾਰ ਮੰਗ ‘ਤੇ ਮਿਤੀ 6 ਨਵੰਬਰ 2016 ਦਿਨ ਐਤਵਾਰ ਸ਼ਾਮ ਦੇ ਠੀਕ 5:00 ਵਜੇ ਬਰੈਂਪਟਨ ਦੇ ਬਰੈਮਲੀ ਸਿਟੀ ਸੈਂਟਰ ਵਿਚਲੀ ਲਾਇਬਰੇਰੀ ਵਿੱਚ ਸਥਿਤ ਲੈਸਟਰ ਬੀ ਪੀਅਰਸਨ ਥੀਏਟਰ ਵਿੱਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਰਫ਼ਿਊਜੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਉਕਤ ਨਾਟਕ ਹਾਸਰਸ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਯਾਦ ਰਹੇ ਕਿ ਪਿਛਲੀ ਪੇਸ਼ਕਾਰੀ ਮੌਕੇ ਇਸ ਨੂੰ ਦੇਖਣ ਲਈ ਆਏ ਕਾਫੀ ਦਰਸ਼ਕਾਂ ਨੂੰ ਟਿਕਟਾਂ ਨਾ ਮਿਲਣ ਕਾਰਨ ਵਾਪਿਸ ਪਰਤਣਾ ਪਿਆ ਸੀ। ਨਿਰਦੇਸ਼ਕ ਹੀਰਾ ਰੰਧਾਵਾ ਅਨੁਸਾਰ ਦੁਬਾਰਾ ਪੇਸ਼ਕਾਰੀ ਲਈ ਇਸ ਨਾਟਕ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਜਿਸ ਵਿੱਚ ਜੋਅ ਸੰਘੇੜਾ, ਪਰਮਜੀਤ ਦਿਓਲ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਸਿੰਗਾਰਾ ਸਮਰਾ, ਵਿਵੇਕ ਵਾਲੀਆ, ਭੁਪਿੰਦਰ ਸਿੰਘ, ਕਮਲ ਸ਼ਰਮਾ, ਤਰੁਨ ਵਾਲੀਆ  ਵਰਗੇ ਸੁਲਝੇ ਹੋਏ ਕਲਾਕਾਰ ਕੰਮ ਕਰ ਰਹੇ ਹਨ। ਇਸ ਨਾਟਕ ਨੂੰ ਨਿਰਦੇਸ਼ਨ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਵਿੱਚ ਸਰਗਰਮ ਹੀਰਾ ਰੰਧਾਵਾ ਦੇ ਰਹੇ ਹਨ ਜਿੰਨ੍ਹਾਂ ਨੇ 100 ਤੋਂ ਵੱਧ ਨਾਟਕਾਂ ਨੂੰ ਨਿਰਦੇਸ਼ਨ ਦਿੱਤਾ ਹੈ। ਲੰਬਾ ਸਮਾਂ ਲੋਕ-ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨਾਲ ਕੰਮ ਕਰਨ ਵਾਲੇ ਹੀਰਾ ਰੰਧਾਵਾ ਦੀਆਂ ਪੰਜਾਬੀ ਨਾਟਕ ਖੇਤਰ ਵਿੱਚ ਚਾਰ ਕਿਤਾਬਾਂ ਛਪ ਚੁੱਕੀਆਂ ਹਨ। ਹੋਰ ਜਾਣਕਾਰੀ ਲਈ, ਸਪਾਂਸਰਸ਼ਿੱਪ ਜਾਂ ਟਿਕਟਾਂ ਆਦਿ ਲਈ ਹੀਰਾ ਰੰਧਾਵਾ (416-319-0551), ਕੁਲਵਿੰਦਰ ਖਹਿਰਾ (647-407-1955), ਪਰਮਜੀਤ ਦਿਓਲ (647-295-7351) ਜਾਂ ਸਿੰਗਾਰਾ ਸਮਰਾ (416-710-2615) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਹੈਰੀ ਸੰਧੂ ਏਨਾਹੀਮ ‘ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਕੈਲੀਫੋਰਨੀਆ : ਦੱਖਣੀ ਕੈਲੀਫੋਰਨੀਆ ਵਿਚ ਪੈਂਦੇ ਏਨਾਹੀਮ ਸ਼ਹਿਰ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਪਹਿਲੀ …