Breaking News
Home / ਜੀ.ਟੀ.ਏ. ਨਿਊਜ਼ / ਹਸਪਤਾਲ ‘ਚ ਸਰੀਰਕ ਛੇੜਛਾੜ ਮਾਮਲੇ ‘ਚ 74 ਸਾਲਾ ਸੁਖਦੇਵ ਲਾਲ ਗ੍ਰਿਫਤਾਰ

ਹਸਪਤਾਲ ‘ਚ ਸਰੀਰਕ ਛੇੜਛਾੜ ਮਾਮਲੇ ‘ਚ 74 ਸਾਲਾ ਸੁਖਦੇਵ ਲਾਲ ਗ੍ਰਿਫਤਾਰ

logo-2-1-300x105ਬਰੈਂਪਟਨ : ਹਸਪਤਾਲ ਅੰਦਰ ਇਕ ਮਹਿਲਾ ਮਰੀਜ਼ ਨਾਲ ਸਰੀਰਕ ਛੇੜਛਾੜ ਮਾਮਲੇ ਵਿਚ 74 ਸਾਲਾਂ ਦੇ ਬਜ਼ੁਰਗ ਸੁਖਦੇਵ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਰੈਂਪਟਨ ਦੇ ਸੀਵਿਕ ਹਸਪਤਾਲ ਵਿਚ ਇਕ 50 ਸਾਲਾਂ ਦੀ ਬਰੈਂਪਟਨ ਨਿਵਾਸੀ ਮਹਿਲਾ ਨਾਲ ਸੁਖਦੇਵ ਲਾਲ ਕਈ ਵਾਰ ਸਰੀਰਕ ਛੇੜਛਾੜ ਕਰਦਾ। ਉਸਦੇ ਵਾਰ-ਵਾਰ ਵਿਰੋਧ ਕਰਨ ‘ਤੇ ਵੀ ਜਦੋਂ ਉਹ ਨਹੀਂ ਹਟਿਆ ਤਾਂ ਉਸ ਮਹਿਲਾ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਪੀਲ ਰੀਜ਼ਨਲ ਪੁਲਿਸ ਨੇ ਸੁਖਦੇਵ ਲਾਲ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਘਟਨਾ 13 ਅਕਤੂਬਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਹੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ। ਪੁਲਿਸ ਅਨੁਸਾਰ ਸੁਖਦੇਵ ਨੇ ਹਸਪਤਾਲ ਦੇ ਅੰਦਰ ਹੀ ਮਹਿਲਾ ‘ਤੇ ਸੈਕਸੂਅਲ ਹਮਲਾ ਕੀਤਾ। ਪੁਲਿਸ ਨੇ ਇਸ ਮਾਮਲੇ ਵਿਚ ਅੱਗੇ ਵੀ ਜਾਂਚ ਜਾਰੀ ਰੱਖਦੇ ਹੋਏ ਤੱਥਾਂ ਨੂੰ ਪੁਖਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਖਦੇਵ ਨੂੰ 17  ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਜੇਕਰ ਕੋਈ ਵੀ ਜਾਣਕਾਰੀ ਦੇਣੀ ਚਾਹੁਣ ਤਾਂ 905-453-2121 ‘ਤੇ ਸੰਪਰਕ ਕਰ ਸਕਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਕੀਤੀ ਸ਼ਲਾਘਾ

ਕਿਹਾ : ਕੈਨੇਡਾ ‘ਚ ਕਿਸੇ ਵੀ ਭਾਈਚਾਰੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਸਭ ਤੋਂ …